ETV Bharat / bharat

ਖੱਟਰ ਤੇ ਕੈਪਟਨ ਸਰਕਾਰ ਕਰ ਰਹੀ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮਜਬੂਰ: ਕੇਜਰੀਵਾਲ

author img

By

Published : Nov 1, 2019, 1:20 PM IST

ਕੇਜਰੀਵਾਲ ਨੇ ਦਿੱਲੀ ਦੇ ਵਿੱਚ ਵੱਧ ਰਹੇ ਪ੍ਰਦੂਸ਼ਨ ਲਈ ਪੰਜਾਬ ਤੇ ਹਰਿਆਣਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕੇਜਰੀਵਾਲ ਨੇ ਸਕੂਲੀ ਬੱਚਿਆ ਨੂੰ ਕੈਪਟਨ ਤੇ ਖੱਟਰ  ਨੂੰ ਪੱਤਰ ਲਿੱਖ ਕੇ ਪਰਾਲੀ ਸਾੜਨ 'ਤੇ ਰੋਕਨ ਲਗਾਉਣ ਦੀ ਅਪੀਲ ਕਰਨ ਨੂੰ ਕਿਹਾ ਹੈ।

ਫ਼ੋਟੋ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਵੱਧ ਰਹੇ ਪ੍ਰਦੂਸ਼ਣ ਦੇ ਪੱਧਰਾਂ ਲਈ ਹਰਿਆਣਾ ਅਤੇ ਪੰਜਾਬ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ।

ਕੇਜਰੀਵਾਲ ਨੇ ਇੱਕ ਟਵੀਟ ਵਿੱਚ ਕਿਹਾ, “ਖੱਟਰ ਅਤੇ ਕੈਪਟਨ ਸਰਕਾਰਾਂ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਕਰ ਰਹੀ ਹੈ, ਜਿਸ ਨਾਲ ਦਿੱਲੀ ਵਿੱਚ ਭਾਰੀ ਪ੍ਰਦੂਸ਼ਣ ਫੈਲ ਰਿਹਾ ਹੈ।"

  • खट्टर और कैप्टन सरकारें अपने किसानों को पराली जलाने पर मजबूर कर रहीं हैं जिसकी वजह से दिल्ली में भारी प्रदूषण है

    कल पंजाब और हरियाणा भवन पर लोगों ने प्रदर्शन कर वहां की सरकारों के प्रति अपना रोष प्रकट किया। https://t.co/p4MfgVND4C

    — Arvind Kejriwal (@ArvindKejriwal) November 1, 2019 " class="align-text-top noRightClick twitterSection" data=" ">

ਪਿਛਲੇ ਕਈ ਦਿਨਾਂ ਤੋਂ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਲਗਾਤਾਰ ਖਤਰਨਾਕ ਬਣੀ ਹੋਈ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀਆਰਐਸਸੀ) ਦੇ ਮੁਤਾਬਕ ਇਸ ਸਾਲ ਪਰਾਲੀ ਸਾੜਨ ਦੇ ਵਿੱਚ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: ਕੈਪਟਨ ਨੇ ਕੇਜਰੀਵਾਲ ਦੇ ਪ੍ਰਦੂਸ਼ਣ ਵਿਰੋਧੀ ਪ੍ਰਦਰਸ਼ਣ ਨੂੰ ਦੱਸਿਆ ਮਹਿਜ਼ ਇਕ ਸਿਆਸੀ ਸਟੰਟ

ਕੇਜਰੀਵਾਲ ਨੇ ਦਿੱਲੀ ਵਿੱਚ ਪ੍ਰਦੂਸ਼ਣ ਤੋਂ ਬਚਾਅ ਲਈ ਸਕੂਲੀ ਬੱਚਿਆਂ ਨੂੰ ਮਾਸਕ ਵੰਡਣ ਦੇ ਲਈ 50 ਲੱਖ N95 ਮਾਸਕ ਖਰੀਦੇ ਹਨ। ਦਿੱਲੀ ਸਰਕਾਰ ਲਗਾਤਾਰ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮਾਸਕ ਵੰਡ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਨਾਲ ਨਿਕਲਣ ਵਾਲਾ ਧੂੰਆਂ ਦਿੱਲੀ ਵਿੱਚ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ।
ਕੇਜਰੀਵਾਲ ਨੇ ਸਕੂਲੀ ਬੱਚਿਆ ਨੂੰ ਕਿਹਾ ਕਿ “ਕਿਰਪਾ ਕਰਕੇ ਕੈਪਟਨ ਚਾਚਾ ਅਤੇ ਖੱਟਰ ਚਾਚੇ ਨੂੰ ਪੱਤਰ ਲਿਖੋ ਅਤੇ ਕਹੋ," ‘ਕਿਰਪਾ ਕਰਕੇ ਸਾਡੀ ਸਿਹਤ ਬਾਰੇ ਸੋਚੋ’।

ਇਹ ਵੀ ਪੜ੍ਹੋ: ਇਮਰਾਨ ਖਾਨ ਨੇ ਇੱਕ ਦਿਨ ਲਈ ਕੀਤੀ ਕਰਤਾਰਪੁਰ ਲਾਂਘੇ ਦੀ 20 ਡਾਲਰ ਫ਼ੀਸ ਮੁਆਫ਼

ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਦੀ ਸਿਹਤ ਬਾਰੇ ਸੋਚਣ ਅਤੇ ਪਰਾਲੀ ਸਾੜਨ ਤੋਂ ਰੋਕਣ ਲਈ ਕਦਮ ਚੁੱਕਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.