ETV Bharat / bharat

ਜੰਮੂ-ਕਸ਼ਮੀਰ: 5 ਮਹੀਨੇ ਬਾਅਦ ਸਕੂਲਾਂ ਤੇ ਹਸਪਤਾਲਾਂ 'ਚ ਇੰਟਰਨੈਟ ਸੇਵਾਵਾਂ ਬਹਾਲ

author img

By

Published : Jan 1, 2020, 4:36 PM IST

ਕਸ਼ਮੀਰ ਦੇ ਸਰਕਾਰੀ ਹਸਪਤਾਲਾਂ ਵਿੱਚ ਬ੍ਰਾਡਬੈਂਡ ਇੰਟਰਨੈਟ ਸੇਵਾ ਅਤੇ ਸਾਰੇ ਮੋਬਾਈਲ ਨੈਟਵਰਕਸ ਉੱਤੇ ਐਸਐਮਐਸ ਸੇਵਾ ਬਹਾਲ ਕਰ ਦਿੱਤੀ ਗਈ ਹੈ।

sms service resumes in kashmir
ਕਸ਼ਮੀਰ ਵਿੱਚ 5 ਮਹੀਨੇ ਬਾਅਦ ਇੰਟਰਨੈਟ ਸੇਵਾਵਾਂ ਬਹਾਲ

ਜੰਮੂ: ਲਗਾਤਾਰ ਪੰਜ ਮਹੀਨੇ ਬਾਅਦ ਜੰਮੂ-ਕਸ਼ਮੀਰ ਦੇ ਸਰਕਾਰੀ ਹਸਪਤਾਲਾਂ ਵਿੱਚ ਬ੍ਰਾਡਬੈਂਡ ਇੰਟਰਨੈਟਸੇਵਾ ਅਤੇ ਸਾਰੇ ਮੋਬਾਇਲ ਸੇਵਾ ਅਤੇ ਸਾਰੇ ਮੋਬਾਇਲ ਫੋਨਾਂ ਉੱਤੇ ਐਸਐਮਐਸ ਸੇਵਾ ਬਹਾਲ ਕਰ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ ਮੰਗਲਵਾਰ ਅੱਧੀ ਰਾਤ ਤੋਂ ਐਸਐਮਐਸ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਮੋਬਾਇਲ ਇੰਟਰਨੈਟ ਤੋਂ ਇਲਾਵਾ ਜ਼ਿਆਦਾਤਰ ਸੇਵਾਵਾਂ 5 ਅਗਸਤ ਨੂੰ ਰੋਕ ਲਗਾਉਣ ਦੇ ਇੱਕ ਹਫਤੇ ਅੰਦਰ ਹੀ ਜੰਮੂ ਵਿੱਚ ਸ਼ੁਰੂ ਕਰ ਦਿੱਤੀ ਗਈ ਸੀ ਪਰ ਕਸ਼ਮੀਰ ਵਿੱਚ ਲੈਂਡਲਾਈਨ ਅਤੇ ਪੋਸਟ ਪੇਡ ਸੇਵਾ ਕਈ ਹਿੱਸਿਆਂ ਵਿੱਚ ਬਹਾਲ ਕਰ ਦਿੱਤੀ ਗਈ ਸੀ।

ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਬੁਲਾਰੇ ਰੋਹਿਤ ਕੰਸਲ ਨੇ ਕਿਹਾ, "ਸਾਰੇ ਸਰਕਾਰੀ ਹਸਪਤਾਲਾਂ ਵਿੱਚ 31 ਦਸੰਬਰ ਅੱਧੀ ਰਾਤ ਤੋਂ ਇੰਟਰਨੈਟ ਸੇਵਾ ਅਤੇ ਸਾਰੇ ਮੋਬਾਇਲ ਫੋਨਾਂ ਉੱਤੇ ਪੂਰੀ ਤਰ੍ਹਾਂ ਨਾਲ ਐਸਐਮਐਸ ਸੇਵਾ ਬਹਾਲ ਕਰਨ ਦਾ ਫੈਸਲਾ ਲਿਆ ਗਿਆ ਹੈ।" ਇਹ ਕਦਮ ਨਵੇਂ ਸਾਲ ਮੌਕੇ ਚੁੱਕਿਆ ਗਿਆ ਹੈ, ਕਸ਼ਮੀਰ ਵਿੱਚ ਅਜੇ ਮੋਬਾਇਲ ਉੱਤੇ ਇੰਟਰਨੈਟ ਅਤੇ ਪ੍ਰੀ ਪੇਡ ਮੋਬਾਇਲ ਸੇਵਾ ਬਹਾਲ ਹੋਣੀ ਬਾਕੀ ਹੈ।

Intro:Body:

SMS 


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.