ETV Bharat / bharat

LIVE UPDATES: ਭਾਰਤ ਬੰਦ ਦਾ ਅਸਰ, ਪੰਜਾਬ ਦੇ ਕਈ ਹਿੱਸਿਆ 'ਚ ਰੋਕੀਆਂ ਰੇਲ ਗੱਡੀਆਂ

author img

By

Published : Jan 8, 2020, 10:04 AM IST

Updated : Jan 8, 2020, 2:29 PM IST

impact of bharat bandh
ਫ਼ੋਟੋ

13:34 January 08

ਪੱਛਮੀ ਬੰਗਾਲ ਵਿੱਚ ਭੀੜ ਤੇ ਪੁਲਿਸ ਵਿਚਕਾਰ ਹਿੰਸਾ

ਵੇਖੋ ਵੀਡੀਓ

ਪੱਛਮ ਬੰਗਾਲ ਵਿੱਚ ਬੰਦ ਦੌਰਾਨ ਬੰਦ ਸਮਰਥਕਾਂ ਤੇ ਸੁਰੱਖਿਆ ਬਲਾਂ ਵਿਚਕਾਰ ਹੋਈ ਹਿੰਸਾ। ਸਮਰਥਕਾਂ ਵਲੋਂ ਲਗਾਤਾਰ ਪਥਰਾਅ ਅਤੇ ਸੁਰੱਖਿਆ ਬਲਾਂ ਵਲੋਂ ਹਵਾਈ ਫਾਇਰਿੰਗ ਕੀਤੀ ਗਈ। 

13:00 January 08

ਅੰਮ੍ਰਿਤਸਰ 'ਚ ਰੇਲਵੇ ਲਾਈਨਾਂ ਕੀਤੀਆਂ ਜਾਮ

ਵੇਖੋ ਵੀਡੀਓ

ਭਾਰਤ ਬੰਦ ਦੇ ਚੱਲਦਿਆਂ ਟਰੇਡ ਯੂਨੀਅਨ ਦੇ ਪ੍ਰਦਰਸ਼ਨਕਾਰੀਆਂ ਵਲੋਂ ਰੇਲਵੇ ਲਾਈਨਾਂ ਉੱਤੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵਲੋਂ 2 ਘੰਟੇ ਪ੍ਰਦਰਸ਼ਨ ਦੌਰਾਨ ਆਉਣ ਵਾਲੀ ਰੇਲ ਗੱਡੀ ਨੂੰ ਰੋਕਿਆ ਜਾਵੇਗਾ। 

12:58 January 08

ਪੱਛਮੀ ਬੰਗਾਲ 'ਚ ਦੋ ਧਿਰਾਂ ਵਿਚਕਾਰ ਝੜਪ

ਵੇਖੋ ਵੀਡੀਓ

ਤ੍ਰਿਣਮੂਲ ਕਾਂਗਰਸ (ਟੀਐਮਸੀ) ਅਤੇ ਸਟੂਡੇਂਟਸ ਫੇਡਰੇਸ਼ਨ ਆਫ਼ ਇੰਡਿਆ (ਐਸਐਫਆਈ) ਦੇ ਕਾਰਜਕਰਤਾਵਾਂ ਵਿੱਚਕਾਰ ਭਾਰਤ ਬੰਦ ਦੇ ਪ੍ਰਦਰਸ਼ਨ ਦੌਰਾਨ ਕੁੱਟਮਾਰ ਹੋਈ। 

12:58 January 08

ਹੈਦਰਾਬਾਦ 'ਚ ਵੀ ਭਾਰਤ ਬੰਦ ਦਾ ਅਸਰ

ਵੇਖੋ ਵੀਡੀਓ

ਟਰੇਡ ਯੂਨੀਅਨ ਵਲੋਂ ਹੈਦਰਾਬਾਦ ਵਿਖੇ ਤੇਲੰਗਾਨਾ ਵਿੱਚ ਵੀ ਪ੍ਰਦਰਸ਼ਨ।

12:11 January 08

ਪੱਛਮੀ ਬੰਗਾਲ ਵਿੱਚ ਬੱਸ 'ਤੇ ਪਥਰਾਅ

ਵੇਖੋ ਵੀਡੀਓ

ਪੱਛਮੀ ਬੰਗਾਲ ਵਿੱਚ ਭਾਰਤ ਬੰਦ ਦੇ ਚੱਲਦਿਆਂ ਬੱਸ 'ਤੇ ਟਰੇਡ ਯੂਨੀਅਨ ਦੇ ਪ੍ਰਦਰਸ਼ਨਕਾਰੀਆਂ ਵਲੋਂ ਪਥਰਾਅ ਕੀਤਾ ਗਿਆ। 

11:15 January 08

ਪੱਛਮੀ ਬੰਗਾਲ ਵਿੱਚ ਝੜਪ

ਵੇਖੋ ਵੀਡੀਓ

ਭਾਰਤ ਬੰਦ ਦੇ ਚੱਲਦਿਆਂ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਕਰਮਚਾਰੀਆਂ ਵਿੱਚਕਾਰ ਆਪਸੀ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਉੱਤੇ ਮੌਜੂਦ ਪੁਲਿਸ ਤੇ ਸੁਰੱਖਿਆ ਬਲਾਂ ਨੇ ਹਾਲਾਤ ਨੂੰ ਕਾਬੂ ਕੀਤਾ।

10:50 January 08

ਭਾਰਤ ਬੰਦ ਦਾ ਅਸਰ, ਜ਼ਿਲ੍ਹਾ ਹੁਸ਼ਿਆਰਪੁਰ 'ਚ ਆਵਾਜਾਈ ਠੱਪ

ਵੇਖੋ ਵੀਡੀਓ

ਜ਼ਿਲ੍ਹਾ ਹੁਸ਼ਿਆਰਪੁਰ 'ਚ ਭਾਰਤ ਬੰਦ ਦਾ ਅਸਰ ਵੇਖਣ ਨੂੰ ਮਿਲਿਆ। ਇੱਥੇ ਆਵਾਜਾਈ ਠੱਪ ਹੋਣ ਕਾਰਨ ਯਾਤਰੀ ਵੀ ਪ੍ਰੇਸ਼ਾਨ ਹੋ ਰਹੇ ਹਨ।

10:45 January 08

ਤਮਿਲਨਾਡੂ 'ਚ ਭਾਰਤ ਬੰਦ ਦਾ ਅਸਰ

impact of bharat bandh
ਟਵੀਟ

ਚੇਨੱਈ ਵਿੱਚ ਮਾਉਂਟ ਰੋਡ ਉੱਤੇ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਪ੍ਰਦਰਸ਼ਨ ਚੱਲ ਰਿਹਾ ਹੈ। 10 ਟਰੇਡ ਯੂਨੀਅਨ ਨੇ ਅੱਜ ਕੇਂਦਰੀ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ ਭਾਰਤ ਬੰਦ ਦਾ ਸਮਰਥਨ ਕੀਤਾ।

10:36 January 08

ਜ਼ਿਲ੍ਹਾ ਜਲੰਧਰ 'ਚ ਮਜ਼ਦੂਰ ਯੂਨੀਅਨਾਂ ਵਲੋਂ ਫੋਕਲ ਪੁਆਇੰਟ ਬੰਦ ਕਰਵਾਇਆ

ਵੇਖੋ ਵੀਡੀਓ

ਵੱਖ-ਵੱਖ ਟਰੇਡ ਯੂਨੀਅਨ, ਕਿਸਾਨ ਜਥੇਬੰਦੀਆਂ ਅਤੇ ਹੋਰ ਕਰੀਬ ਢਾਈ ਸੌ ਜਥੇਬੰਦੀਆਂ ਵੱਲੋਂ ਅੱਜ ਭਾਰਤ ਬੰਦ ਦਾ ਸਮਰਥਨ ਕੀਤਾ ਜਾ ਰਿਹਾ ਹੈ। ਇਸ ਦਾ ਵਿਆਪਕ ਅਸਰ ਜਲੰਧਰ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਮਜ਼ਦੂਰ ਯੂਨੀਅਨਾਂ ਵੱਲੋਂ ਜਲੰਧਰ ਦੇ ਫੋਕਲ ਪੁਆਇੰਟ ਨੂੰ ਬੰਦ ਕਰਵਾ ਦਿੱਤਾ ਗਿਆ।

10:29 January 08

ਜ਼ਿਲ੍ਹਾ ਹੁਸ਼ਿਆਰਪੁਰ 'ਚ ਸੀਟੂ ਵਰਕਰਾਂ ਨੇ ਕੀਤਾ ਚੰਡੀਗੜ੍ਹ ਰੋਡ ਜਾਮ

ਵੇਖੋ ਵੀਡੀਓ

ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ 'ਤੇ ਕਸਬਾ ਮਾਹਿਲਪੁਰ ਦੇ ਸੀਟੂ ਵਰਕਰਾਂ ਨੇ ਕੀਤਾ ਚੰਡੀਗੜ੍ਹ ਰੋਡ ਜਾਮ। 8 ਜਨਵਰੀ ਨੂੰ ਭਾਰਤ ਬੰਦ ਦੀ ਕਾਲ ਤੋਂ ਬਾਅਦ, ਜਿੱਥੇ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਹੋਰ ਵੀ ਕਈ ਜਥੇਬੰਦੀਆਂ ਵਲੋਂ ਜਾਮ ਨੂੰ ਸਮਰਥਨ ਦੇਣ ਦੀ ਗੱਲ ਕਹੀ ਸੀ। ਉੱਥੇ ਹੀ ਅੱਜ ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ 'ਤੇ ਸੀਟੂ ਵਲੋਂ ਇਸ ਬੰਦ ਦੇ ਸਮਰਥਨ ਵਿੱਚ ਰੋਡ ਜਾਮ ਕੀਤਾ ਗਿਆ। 

10:21 January 08

ਪਟਿਆਲਾ: ਭਾਰਤ ਬੰਦ ਦੌਰਾਨ ਪੰਜਾਬੀ ਯੂਨੀਵਰਸਿਟੀ ਦਾ ਮੇਨ ਗੇਟ ਕੀਤਾ ਬੰਦ

ਵੇਖੋ ਵੀਡੀਓ

ਜਿੱਥੇ ਸਵੇਰ ਤੋਂ ਭਾਰਤ ਬੰਦ ਦੇ ਐਲਾਨ ਦੇ ਸਮਰਥਨ ਵਿੱਚ ਕਈ ਜਥੇਬੰਦੀਆਂ ਦੇਸ਼ ਭਰ ਵਿੱਚ ਸਹਿਯੋਗ ਦੇ ਰਹੀਆਂ ਹਨ, ਉਸ ਦੇ ਚੱਲਦੇ ਹੋਏ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟਸ ਯੂਨੀਅਨ ਵੱਲੋਂ ਵੀ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਮੇਨ ਗੇਟ ਨੂੰ ਬੰਦ ਕਰਕੇ ਇਸ ਬੰਦ ਦਾ ਸਮਰਥਨ ਕੀਤਾ ਅਤੇ ਭਾਰਤ ਬੰਦ ਵਿੱਚ ਆਪਣੀ ਹਾਂ ਦਾ ਨਾਅਰਾ ਭਰਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਕੱਠੇ ਹੋਏ ਤੇ ਭਾਰਤ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

10:07 January 08

ਭਾਰਤ ਬੰਦ ਨੂੰ ਰਾਹੁਲ ਗਾਂਧੀ ਦਾ ਸਮਰਥਨ

impact of bharat bandh
ਧੰਨਵਾਦ

ਰਾਹੁਲ ਗਾਂਧੀ ਨੇ ਟਵੀਟ ਕਰ ਟਰੇਡ ਯੂਨੀਅਨ ਵਲੋਂ ਭਾਰਤ ਬੰਦ ਸੱਦੇ ਦਾ ਸਮਰਥਨ ਕੀਤਾ।

09:57 January 08

ਪੱਛਮੀ ਬੰਗਾਲ ਵਿੱਚ ਬੰਦ ਦਾ ਅਸਰ

ਵੇਖੋ ਵੀਡੀਓ

ਤ੍ਰਿਵੇਂਦਰਮ 'ਚ ਬੰਦ: ਤ੍ਰਿਵੇਂਦਰਮ ਵਿੱਚ ਵੀ ਬੰਦ ਦਾ ਐਲਾਨ ਹੋਇਆ।

ਬੰਗਾਲ ਵਿੱਚ ਰੋਕੀਆਂ ਰੇਲ ਗੱਡੀਆਂ: ਬੰਦ ਸਮਰਥਕਾਂ ਨੇ ਪੱਛਮੀ ਬੰਗਾਲ ਦੇ ਹਾਵੜਾ ਅਤੇ ਉੱਤਰੀ 24 ਪਰਗਨਾ ਵਿੱਚ ਰੇਲ ਗੱਡੀਆਂ ਰੋਕ ਦਿੱਤੀਆਂ ਹਨ। ਬੱਸ ਅੱਡੇ 'ਤੇ ਬੱਸਾਂ ਵੀ ਰੋਕੀਆਂ ਗਈਆਂ ਹਨ। ਇਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
 

09:06 January 08

ਭਾਰਤ ਬੰਦ

ਦੇਸ਼ ਦੀਆਂ 10 ਕੇਂਦਰੀ ਟਰੇਡ ਯੂਨੀਅਨ ਦੇਸ਼ ਵਿਆਪੀ ਹੜਤਾਲ 'ਤੇ ਹਨ ਜਿਸ ਦੇ ਨਤੀਜੇ ਵਜੋਂ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਬਸਾਂ ਦਾ ਚੱਕਾ ਜਾਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹੜਤਾਲ ਦਾ ਅਸਰ ਦੁੱਧ, ਸਬਜ਼ੀਆਂ ਦੀ ਸਪਲਾਈ 'ਤੇ ਵੀ ਵਿਖਾਈ ਦੇਵੇਗਾ।

ਨਵੀਂ ਦਿੱਲੀ: ਕੇਂਦਰੀ ਟਰੇਡ ਯੂਨੀਅਨਾਂ ਨੇ ਮਜ਼ਦੂਰ ਸੁਧਾਰ, ਵਿਦੇਸ਼ੀ ਸਿੱਧੇ ਨਿਵੇਸ਼ ਤੇ ਨਿਜੀਕਰਨ ਵਰਗੀਆਂ ਕੇਂਦਰੀ ਨੀਤੀਆਂ ਵਿਰੁੱਧ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਹ ਦੇਸ਼ ਵਿਆਪੀ ਹੜਤਾਲ ਸਵੇਰੇ 6 ਵਜੇ ਤੋਂ ਸ਼ੁਰੂ ਹੋ ਗਈ ਹੈ। ਇਸ ਹੜਤਾਲ ਨਾਲ ਬੈਂਕਾਂ ’ਚ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣੀ ਹੋਈ ਹੈ।

ਦੂਜੇ ਪਾਸੇ, ਪਰਸੋਨਲ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮ ਵਿੱਚ ਕਰਮਚਾਰੀਆਂ ਨੂੰ ਹੜਤਾਲ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ। ਸਰਕਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੇਕਰ ਕੋਈ ਕਰਮਚਾਰੀ ਹੜਤਾਲ ‘ਤੇ ਜਾਂਦਾ ਹੈ ਤਾਂ ਉਸ ਦਾ ਨਤੀਜਾ ਉਸ ਨੂੰ ਭੁਗਤਣਾ ਪਏਗਾ। ਤਨਖ਼ਾਹ ਕਟੌਤੀ ਕਰਨ ਤੋਂ ਇਲਾਵਾ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।

ਦੇਸ਼ ਪੱਧਰੀ ਹੜਤਾਲ ’ਚ ਆਲ ਇੰਡੀਆ ਬੈਂਕ ਮੁਲਾਜ਼ਮ ਐਸੋਸੀਏਸ਼ਨ, ਆਲ ਇੰਡੀਆ ਬੈਂਕ ਆਫ਼ੀਸਰਜ਼ ਐਸੋਸੀਏਸ਼ਨ, ਬੈਂਕ ਇੰਪਲਾਈਜ਼ ਫ਼ੈਡਰੇਸ਼ਨ ਆੱਫ਼ ਇੰਡੀਆ, ਇੰਡੀਅਨ ਨੈਸ਼ਨਲ ਬੈਂਕ ਇੰਪਲਾਈਜ਼ ਫ਼ੈਡਰੇਸ਼ਨ, ਭਾਰਤੀ ਰਾਸ਼ਟਰੀ ਬੈਂਕ ਅਧਿਕਾਰੀ ਕਾਂਗਰਸ ਤੇ ਬੈਂਕ ਕਰਮਚਾਰੀ ਸੈਨਾ ਮਹਾਂਸੰਘ ਜਿਹੀਆਂ ਬੈਂਕ ਯੂਨੀਅਨਾਂ ਸ਼ਾਮਲ ਹੋਣਗੀਆਂ।

Intro:Body:

Nation Wide strike Live news 


Conclusion:
Last Updated : Jan 8, 2020, 2:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.