ETV Bharat / bharat

ਗੁਜਰਾਤ ਦੇ ਖੰਭਾਤ ਦੀ ਕੈਮਿਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ

author img

By

Published : Jun 28, 2020, 7:50 AM IST

ਗੁਜਰਾਤ ਦੇ ਆਣੰਦ ਜ਼ਿਲ੍ਹੇ ਦੇ ਅਧੀਨ ਪੈਂਦੇ ਖੰਭਾਤ ਵਿਖੇ ਇੱਕ ਕੈਮਿਕਲ ਫੈਕਟਰ 'ਚ ਅੱਗ ਲੱਗਣ ਦੀ ਖ਼ਬਰ ਹੈ। ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਵੱਲੋਂ ਲਗਾਤਾਰ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕੈਮਿਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ
ਕੈਮਿਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ

ਗੁਜਰਾਤ : ਆਣੰਦ ਜ਼ਿਲ੍ਹੇ ਦੇ ਅਧੀਨ ਪੈਂਦੇ ਖੰਭਾਤ ਵਿਖੇ ਇੱਕ ਕੈਮਿਕਲ ਫੈਕਟਰ 'ਚ ਅੱਗ ਲੱਗਣ ਦੀ ਖ਼ਬਰ ਹੈ। ਅੱਗ ਨੂੰ ਕਾਬੂ ਕਰਨ ਲਈ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਮੰਗਵਾਈਆਂ ਗਈਆਂ ਹਨ। ਫਿਲਹਾਲ ਘਟਨਾਂ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

  • Gujarat: Fire breaks out at a chemical factory in Khambhat, Anand district. 15 fire tenders at the spot, no injuries reported so far. More details awaited. pic.twitter.com/v9wNEbS4e3

    — ANI (@ANI) June 27, 2020 " class="align-text-top noRightClick twitterSection" data=" ">

ਫੈਕਟਰੀ ਦੇ ਡਾਇਰੈਕਟਰ ਨੇ ਅੱਗ ਲੱਗਣ ਦੀ ਘਟਨਾ ਬਾਰੇ ਈਟੀਵੀ ਭਾਰਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਰਾਤ ਸਾਢੇ ਨੌ ਵਜੇ ਫੋਨ 'ਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਫਾਇਰ ਬ੍ਰਿਗੇਡ ਵੱਲੋਂ ਲਗਾਤਾਰ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਬਾਰੇ ਫਾਇਰ ਬ੍ਰਿਗੇਡ ਅਫ਼ਸਰ ਧਰਮੇਸ਼ ਨੇ ਦੱਸਿਆ ਕਿ ਲਗਭਗ 15 ਤੋਂ ਵੱਧ ਗੱਡੀਆਂ ਮੰਗਵਾਈਆਂ ਗਈਆਂ ਹਨ। ਫਾਇਰ ਬ੍ਰਿਗੇਡ ਦੀ ਟੀਮ ਲਗਾਤਾਰ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਫੈਕਟਰੀ ਦੇ ਅੰਦਰ ਕੈਮਿਕਲ ਦੇ ਹੋਣ ਕਾਰਨ ਗੋਦਾਮ 'ਚ ਅੱਗ ਲੱਗ ਗਈ ਹੈ, ਇਸ ਦੇ ਚਲਦੇ ਅੱਗ ਨੂੰ ਬੁਝਾਉਣ 'ਚ ਕਾਫੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ।

ਅੱਗ ਲੱਗਣ ਕਾਰਨ ਨੇੜਲੇ ਇਲਾਕਿਆਂ 'ਚ ਭਗਦੜ ਮੱਚ ਗਈ ਹੈ। ਫਿਲਹਾਲ ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.