ETV Bharat / bharat

ਕਿਸਾਨਾਂ ਨੂੰ ਜਾਗਰੂਕ ਕਰਨ ਬਿਹਾਰ ਪੁੱਜੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ

author img

By

Published : Dec 21, 2020, 4:25 PM IST

Updated : Dec 21, 2020, 5:32 PM IST

ਕਿਸਾਨਾਂ ਨੂੰ ਜਾਗਰੂਕ ਕਰਨ ਬਿਹਾਰ ਪੁੱਜੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ
ਕਿਸਾਨਾਂ ਨੂੰ ਜਾਗਰੂਕ ਕਰਨ ਬਿਹਾਰ ਪੁੱਜੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ

ਦੇਸ਼ ਭਰ ਵਿੱਚ ਹੋ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਪਟਨਾ ਪੁੱਜੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਬਿਹਾਰ ਦੇ ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਉਹ ਇਥੇ ਪੁੱਜੇ ਹਨ।

ਪਟਨਾ: ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਪੂਰੇ ਦੇਸ਼ ਦੇ ਕਿਸਾਨ ਅੰਦੋਲਨ ਕਰ ਰਹੇ ਹਨ। ਉਥੇ ਸੋਮਵਾਰ ਨੂੰ ਦਿੱਲੀ ਦੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਆਗੂਆਂ ਵਿੱਚੋਂ ਗੁਰਨਾਮ ਸਿੰਘ ਚਢੂਨੀ ਪਟਨਾ ਪੁੱਜੇ ਹਨ। ਪਟਨਾ ਹਵਾਈ ਅੱਡੇ 'ਤੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਬਿਹਾਰ ਦੇ ਕਿਸਾਨ ਜਾਗਰੂਕ ਨਹੀਂ ਹਨ, ਜਿਸ ਕਾਰਨ ਉਨ੍ਹਾਂ ਨੂੰ ਆਪਣੀਆਂ ਫ਼ਸਲਾਂ ਨੂੰ ਕੌਡੀਆਂ ਦੇ ਭਾਅ ਵੇਚਣਾ ਪੈ ਰਿਹਾ ਹੈ।

ਕਿਸਾਨਾਂ ਨੂੰ ਜਾਗਰੂਕ ਕਰਨ ਬਿਹਾਰ ਪੁੱਜੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ

ਕਿਸਾਨਾਂ ਨੂੰ ਜਾਗਰੂਕ ਕਰਨ ਬਿਹਾਰ ਆਏ ਕਿਸਾਨ ਆਗੂ

ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਇਥੇ ਬਿਹਾਰ ਵਿੱਚ ਮੱਕੀ ਦੀ ਫ਼ਸਲ 800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਿਸਾਨ ਵੇਚ ਰਹੇ ਹਨ, ਜਦਕਿ ਐਮਐਸਪੀ 1800 ਰੁਪਏ ਹੈ। ਇਸੇ ਤਰ੍ਹਾਂ ਝੋਨੇ ਦੀ ਫ਼ਸਲ 1000 ਰੁਪਏ ਕੁਇੰਟਲ ਵੇਚਣੀ ਪੈ ਰਹੀ ਹੈ। ਨਿਸ਼ਚਿਤ ਤੌਰ 'ਤੇ ਇਥੇ ਕਿਸਾਨ ਜਾਗਰੂਕ ਨਹੀਂ ਹਨ। ਕਿਸਾਨ ਕਿਸੇ ਵੀ ਮੁੱਲ 'ਤੇ ਆਪਣੀ ਫ਼ਸਲ ਵੇਚ ਦਿੰਦੇ ਹਨ। ਕਿਸਾਨਾਂ ਨੂੰ ਜਾਗਰੂਕ ਕਰਨ ਲਈ ਹੀ ਉਹ ਇਥੇ ਬਿਹਾਰ ਆਏ ਹਨ।

ਪ੍ਰੈਸ ਕਾਨਫ਼ਰੰਸ ਰਾਹੀਂ ਕਰਨਗੇ ਕਿਸਾਨਾਂ ਨੂੰ ਜਾਗਰੂਕ

ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਕਿਸਾਨਾਂ ਨੂੰ ਫ਼ਸਲਾਂ ਦਾ ਵਾਜ਼ਿਬ ਮੁੱਲ ਮਿਲੇ। ਬਿਹਾਰ ਦੀ ਮਿੱਟੀ ਬਹੁਤ ਵਧੀਆ ਹੈ ਅਤੇ ਸਿੰਜਾਹੀ ਵੀ ਬਹੁਤ ਵਧੀਆ ਢੰਗ ਨਾ ਕੀਤੀ ਜਾਂਦੀ ਹੈ। ਉਪਜ਼ ਵੀ ਚੰਗੀ ਹੁੰਦੀ ਹੈ, ਪਰ ਮੁੱਲ ਨਹੀਂ ਮਿਲਦਾ ਹੈ। ਕਿਸਾਨ ਇਸ ਨੂੰ ਲੈ ਕੇ ਕਦੇ ਵੀ ਸੋਚਦੇ ਨਹੀਂ ਹਨ।

ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਬਿਹਾਰ ਦੇ ਕਈ ਕਿਸਾਨ ਸੰਗਠਨਾਂ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਕਿਸਾਨ ਉਨ੍ਹਾਂ ਨਾਲ ਆਉਣਗੇ। ਇਹੀ ਸੋਚ ਲੈ ਕੇ ਉਹ ਬਿਹਾਰ ਪੁੱਜੇ ਹਨ। ਉਹ ਇਥੇ ਪ੍ਰੈਸ ਕਾਨਫ਼ਰੰਸ ਰਾਹੀਂ ਆਪਣੀ ਗੱਲ ਕਿਸਾਨਾਂ ਦੇ ਅੱਗੇ ਰੱਖਣਗੇ।

Last Updated :Dec 21, 2020, 5:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.