ETV Bharat / bharat

ਈਟੀਵੀ ਭਾਰਤ ਨੂੰ ਜਯੋਤੀ ਕੁਮਾਰੀ ਨੇ ਦੱਸੀ ਆਪਣੀ ਖੁਆਇਸ਼, CM ਨੀਤਿਸ਼ ਕੁਮਾਰ ਨੂੰ ਕਿਹਾ- Thank You

author img

By

Published : May 23, 2020, 2:07 PM IST

ਦਰਭੰਗਾ ਦੀ ਧੀ ਜਯੋਤੀ ਦੀ ਅੱਜ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਸ਼ਲਾਘਾ ਹੋ ਰਹੀ ਹੈ। ਈਟੀਵੀ ਭਾਰਤ ਨੇ ਜਯੋਤੀ ਨਾਲ ਗੱਲਬਾਤ ਕੀਤੀ ਹੈ ਜਿਸ ਦੌਰਾਨ ਉਸ ਨੇ ਆਪਣੀ ਇੱਛਾ ਬਾਰੇ ਦੱਸਿਆ।

ਫ਼ੋਟੋ।
ਫ਼ੋਟੋ।

ਦਰਭੰਗਾ: ਗੁਰੂਗ੍ਰਾਮ ਤੋਂ 1 ਹਜ਼ਾਰ 300 ਕਿਲੋਮੀਟਰ ਦੀ ਦੂਰੀ ਤੈਅ ਕਰ ਆਪਣੇ ਪਿਤਾ ਨੂੰ ਸਾਈਕਲ 'ਤੇ ਬਿਹਾਰ ਲੈ ਕੇ ਆਉਣ ਵਾਲੀ ਜਯੋਤੀ ਦੀ ਹਿੰਮਤ ਦੀ ਅੱਜ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਉਸ ਦੀ ਦੇਸ਼ ਵਿਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਪ੍ਰਸ਼ੰਸਾ ਹੋ ਰਹੀ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਵੀ ਜਯੋਤੀ ਦੇ ਜਨੂੰਨ ਨੂੰ ਸਲਾਮ ਕੀਤਾ ਹੈ। ਈਟੀਵੀ ਭਾਰਤ ਨੇ ਜਯੋਤੀ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਸ ਨੇ ਆਪਣੀ ਇੱਛਾ ਦੱਸੀ।

ਈਟੀਵੀ ਭਾਰਤ ਨੂੰ ਜਯੋਤੀ ਕੁਮਾਰੀ ਨੇ ਦੱਸੀ ਆਪਣੀ ਖੁਆਇਸ਼

ਬਿਹਾਰ ਦੇ ਸਿੰਘਵਾੜਾ ਬਲਾਕ ਦੇ ਸਰਹੁੱਲੀ ਪਿੰਡ ਦੀ ਧੀ ਜਯੋਤੀ ਨੇ ਆਪਣੇ ਪਿਤਾ ਲਈ ਉਹ ਕੀਤਾ, ਜਿਸ ਦੀ ਕਿਸੇ ਨੂੰ ਆਪਣੇ ਪੁੱਤਰਾਂ ਤੋਂ ਉਮੀਦ ਨਹੀਂ ਸੀ। 13 ਸਾਲਾ ਜਯੋਤੀ ਆਪਣੇ ਜ਼ਖਮੀ ਪਿਤਾ ਨੂੰ ਸਾਈਕਲ 'ਤੇ ਲਗਭਗ 1 ਹਜ਼ਾਰ 300 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਉਸ ਨੂੰ ਸੁਰੱਖਿਅਤ ਘਰ ਲੈ ਆਈ।

ਹੁਣ ਉਸ ਨੂੰ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ (ਸੀਐਫਆਈ) ਦੁਆਰਾ ਟਰਾਇਲ ਲਈ ਬੁਲਾਇਆ ਗਿਆ ਹੈ ਜਿਸ ਦੇ ਲਈ ਉਹ ਤਾਲਾਬੰਦੀ ਤੋਂ ਬਾਅਦ ਦਿੱਲੀ ਜਾਵੇਗੀ। ਜਯੋਤੀ ਨੇ ਇਸ ਬਾਰੇ ਕੀ ਕਿਹਾ, ਆਓ ਜਾਣਦੇ ਹਾਂ..

ਜਯੋਤੀ ਨੇ ਸੀਐਫਆਈ ਦੀ ਪੇਸ਼ਕਸ਼ ਸਵੀਕਾਰ ਕੀਤੀ

ਜਯੋਤੀ ਅਤੇ ਉਸ ਦਾ ਪਰਿਵਾਰ ਸੀਐਫਆਈ ਦੀ ਪੇਸ਼ਕਸ਼ ਤੋਂ ਬਹੁਤ ਖੁਸ਼ ਹਨ। ਉਸ ਦੇ ਸੁਪਨਿਆਂ ਨੂੰ ਖੰਭ ਲੱਗ ਗਏ ਹਨ। ਜਯੋਤੀ ਨੇ ਕਿਹਾ ਕਿ ਉਸ ਨੇ ਸੀਐਫਆਈ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ।

etv bharat exclusive conversation with jyoti
ਪੜ੍ਹਨ ਦਾ ਸ਼ੌਂਕ

ਅਗਲੇ ਮਹੀਨੇ, ਫੈਡਰੇਸ਼ਨ ਦੇ ਅਧਿਕਾਰੀ ਉਸਨੂੰ ਲੈਣ ਲਈ ਦਰਭੰਗਾ ਆਉਣਗੇ। ਜਯੋਤੀ ਨੇ ਕਿਹਾ, "ਮੈਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਜੇ, ਦੇਸ਼, ਖੇਤਰ ਅਤੇ ਜ਼ਿਲ੍ਹੇ ਦਾ ਨਾਂਅ ਹੁੰਦਾ ਹੈ ਤਾਂ ਇਹ ਚੰਗੀ ਗੱਲ ਹੈ।"

ਉਸ ਨੇ ਦੱਸਿਆ ਕਿ ਫੈਡਰੇਸ਼ਨ ਨੇ ਟਰਾਇਲ ਵਿੱਚ ਸਫ਼ਲਤਾ ਤੋਂ ਬਾਅਦ ਉਸ ਨੂੰ ਸਾਈਕਲਿੰਗ ਦੀ ਸਿਖਲਾਈ ਅਤੇ ਸਕੂਲੀ ਸਿੱਖਿਆ ਦੀ ਪੇਸ਼ਕਸ਼ ਕੀਤੀ ਹੈ। ਇਸ ਦਾ ਸਾਰਾ ਖ਼ਰਚਾ ਫੈਡਰੇਸ਼ਨ ਖੁਦ ਹੀ ਚੁੱਕੇਗਾ। ਉਸ ਨੇ ਕਿਹਾ ਕਿ ਉਹ ਆਪਣੀ ਪੜ੍ਹਾਈ ਜਾਰੀ ਰੱਖਦਿਆਂ ਸਾਈਕਲਿੰਗ ਦੀ ਸਿਖਲਾਈ ਜਾਰੀ ਰੱਖਣਾ ਚਾਹੁੰਦੀ ਹੈ।

ਕੋਰੋਨਾ ਰਾਹਤ ਫੰਡ ਦੇ ਪੈਸਿਆਂ ਨਾਲ ਖ਼ਰੀਦਿਆ ਸਾਈਕਲ

ਗੱਲਬਾਤ ਦੌਰਾਨ ਜਯੋਤੀ ਨੇ ਦੱਸਿਆ ਕਿ ਉਹ ਸਾਈਕਲ ਉੱਤੇ ਆਪਣੇ ਪਿਤਾ ਨਾਲ ਲੈ ਕੇ ਘਰ ਪੁੱਜੀ ਸੀ। ਉਸ ਨੇ ਸਾਈਕਲ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਮਿਲੀ ਕੋਰੋਨਾ ਰਾਹਤ ਰਾਸ਼ੀ ਦੇ 1000 ਰੁਪਏ ਵਿੱਚ ਗੁਰੂਗ੍ਰਾਮ ਤੋਂ ਖਰੀਦਿਆ ਸੀ।

etv bharat exclusive conversation with jyoti
ਕੋਰੋਨਾ ਰਾਹਤ ਫੰਡ ਦੇ ਪੈਸਿਆਂ ਨਾਲ ਖ਼ਰੀਦਿਆ ਸਾਈਕਲ

ਉਸ ਨੇ ਆਪਣੀ ਵੱਡੀ ਭੈਣ ਦੇ ਸਾਈਕਲ ਤੋਂ ਸਾਈਕਲ ਚਲਾਉਣਾ ਸਿੱਖਿ। ਉਸ ਦੀ ਵੱਡੀ ਭੈਣ ਨੂੰ ਬਿਹਾਰ ਸਰਕਾਰ ਦੀ ਗਰਲ ਚਾਈਲਡ ਸਾਈਕਲ ਸਕੀਮ ਦੇ ਤਹਿਤ ਸਾਈਕਲ ਮਿਲਿਆ ਸੀ। ਇਸ ਦੇ ਲਈ ਜਯੋਤੀ ਨੇ ਸੀਐਮ ਨਿਤੀਸ਼ ਕੁਮਾਰ ਦਾ ਧੰਨਵਾਦ ਕੀਤਾ ਹੈ।

ਅਖਿਲੇਸ਼ ਯਾਦਵ ਨੇ 1 ਲੱਖ ਦੀ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ

ਜਯੋਤੀ ਨੂੰ ਮਿਲ ਰਹੀ ਪ੍ਰਸਿੱਧੀ ਤੋਂ ਬਾਅਦ ਪਿੰਡ ਦੇ ਲੋਕ ਵੀ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੀ ਟਵਿੱਟਰ 'ਤੇ ਜੋਤੀ ਦੀ ਪ੍ਰਸ਼ੰਸਾ ਕੀਤੀ ਅਤੇ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ।

  • सरकार से हारकर एक 15 वर्षीय लड़की निकल पड़ी है अपने घायल पिता को लेकर सैकड़ों मील के सफ़र पर... दिल्ली से दरभंगा. आज देश की हर नारी और हम सब उसके साथ हैं.

    हम उसके साहस का अभिनंदन करते हुए उस तक 1 लाख रु. की मदद पहुँचाएंगे. pic.twitter.com/amO502S6dj

    — Akhilesh Yadav (@yadavakhilesh) May 21, 2020 " class="align-text-top noRightClick twitterSection" data=" ">

ਪੱਪੂ ਯਾਦਵ ਨੂੰ ਕੀਤਾ ਸਨਮਾਨਿਤ

ਜਨ ਅਧਿਕਾਰ ਪਾਰਟੀ ਦੇ ਰਾਸ਼ਟਰੀ ਸਰਪ੍ਰਸਤ ਪੱਪੂ ਯਾਦਵ ਨੇ ਆਪਣੀ ਪਾਰਟੀ ਵੱਲੋਂ ਦਰਭੰਗਾ ਦੀ ਬਹਾਦਰ ਧੀ ਜਯੋਤੀ ਨੂੰ 20 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਹੈ। ਉਸ ਦੀ ਪਾਰਟੀ ਦੇ ਵਰਕਰਾਂ ਨੇ ਇਹ ਰਕਮ ਸਰਹੁੱਲੀ ਪਿੰਡ ਵਿੱਚ ਜਯੋਤੀ ਦੇ ਘਰ ਜਾ ਕੇ ਸੌਂਪੀ।

  • बिहार की वीरांगना बेटी ज्योति को आज 20000रु की मदद अपनी पार्टी के जिलाध्यक्ष मुन्ना खान जी के माध्यम से करवाए।

    ज्योति वही बेटी है जो 1400KM सायकिल चला कर पांव से लाचार अपने पिता मोहन पासवान को गुड़गांव से दरभंगा ले आई। अब उनके सामने आर्थिक संकट था,लिहाज़ा सहयोग किया।@BBCHindi pic.twitter.com/LpG4IG5Og5

    — Sewak Pappu Yadav (@pappuyadavjapl) May 22, 2020 " class="align-text-top noRightClick twitterSection" data=" ">

ਮਿਥਿਲਾ ਵਿਰਾਂਗਨਾ ਸਨਮਾਨ

ਜਯੋਤੀ ਨੂੰ ਐਨਜੀਓ ਡਾ. ਪ੍ਰਭਾਤ ਦਾਸ ਫਾਉਂਡੇਸ਼ਨ ਦੁਆਰਾ 'ਮਿਥਿਲਾ ਵੀਰਾਂਗਨਾ ਸਨਮਾਨ' ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਤਹਿਤ ਜਯੋਤੀ ਨੂੰ ਪ੍ਰਸ਼ੰਸਾ ਪੱਤਰ, ਮੋਮੈਂਟੋ ਅਤੇ ਪ੍ਰੋਤਸਾਹਨ ਦੇ ਪੈਸੇ ਦਿੱਤੇ ਗਏ।

etv bharat exclusive conversation with jyoti
ਮਿਥਿਲਾ ਵਿਰਾਂਗਨਾ ਸਨਮਾਨ

ਜਯੋਤੀ ਦੀ ਪ੍ਰਸ਼ੰਸਾ ਕਰਦਿਆਂ ਇਵਾਂਕਾ ਨੇ ਸ਼ੁੱਕਰਵਾਰ ਨੂੰ ਟਵਿੱਟਰ 'ਤੇ ਖ਼ਬਰ ਸਾਂਝੀ ਕਰਦਿਆਂ ਲਿਖਿਆ, " 15 ਸਾਲਾ ਜਯੋਤੀ ਕੁਮਾਰੀ ਨੇ ਆਪਣੇ ਜ਼ਖਮੀ ਪਿਤਾ ਨੂੰ ਸਾਈਕਲ ਉੱਤੇ 7 ਦਿਨਾਂ ਵਿੱਚ 1200 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਆਪਣੇ ਪਿੰਡ ਲੈ ਗਈ। ਧੀਰਜ ਅਤੇ ਪਿਆਰ ਦੀ ਖੂਬਸੂਰਤ ਗਾਥਾ ਨੇ ਭਾਰਤੀ ਲੋਕਾਂ ਅਤੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।"

  • 15 yr old Jyoti Kumari, carried her wounded father to their home village on the back of her bicycle covering +1,200 km over 7 days.

    This beautiful feat of endurance & love has captured the imagination of the Indian people and the cycling federation!🇮🇳 https://t.co/uOgXkHzBPz

    — Ivanka Trump (@IvankaTrump) May 22, 2020 " class="align-text-top noRightClick twitterSection" data=" ">

ਇਵਾਂਕਾ ਦੇ ਇਸ ਟਵੀਟ ਉੱਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਲਿਖਿਆ, "ਉਸ ਦੀ ਗਰੀਬੀ ਅਤੇ ਨਿਰਾਸ਼ਾ ਦੀ ਮਹਿਮਾ ਇਸ ਤਰ੍ਹਾਂ ਹੋ ਰਹੀ ਹੈ ਜਿਵੇਂ ਕਿ ਜਯੋਤੀ ਨੇ ਮਨੋਰੰਜਨ ਲਈ 1200 ਕਿਲੋਮੀਟਰ ਦੀ ਦੌੜ ਲਗਾਈ ਹੋਵੇ।"

  • Her poverty & desperation are being glorified as if Jyoti cycled 1,200 KM for the thrill of it. Government failed her, thats hardly something to trumpet as an achievement . https://t.co/i33ImFm0fr

    — Omar Abdullah (@OmarAbdullah) May 22, 2020 " class="align-text-top noRightClick twitterSection" data=" ">

ਦੱਸ ਦਈਏ ਕਿ ਜਯੋਤੀ ਦੇ ਪਿਤਾ ਗੁਰੂਗ੍ਰਾਮ ਵਿਚ ਰਿਕਸ਼ਾ ਚਲਾਉਂਦੇ ਸਨ ਅਤੇ ਉਨ੍ਹਾਂ ਨਾਲ ਹੋਏ ਹਾਦਸੇ ਤੋਂ ਬਾਅਦ ਉਹ ਆਪਣੀ ਮਾਂ ਅਤੇ ਭਰਜਾਈ ਨਾਲ ਗੁਰੂਗ੍ਰਾਮ ਆ ਗਈ ਅਤੇ ਫਿਰ ਆਪਣੇ ਪਿਤਾ ਦੀ ਦੇਖਭਾਲ ਲਈ ਉਥੇ ਰੁਕ ਗਈ।

ਇਸ ਦੌਰਾਨ ਕੋਵਿਡ-19 ਕਾਰਨ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ ਅਤੇ ਜਯੋਤੀ ਦੇ ਪਿਤਾ ਦਾ ਕੰਮ ਰੁੱਕ ਗਿਆ। ਅਜਿਹੀ ਸਥਿਤੀ ਵਿਚ ਉਸ ਨੇ ਆਪਣੇ ਪਿਤਾ ਨਾਲ ਸਾਈਕਲ 'ਤੇ ਵਾਪਸ ਪਿੰਡ ਦੀ ਯਾਤਰਾ ਕਰਨ ਦਾ ਫੈਸਲਾ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.