ETV Bharat / bharat

ਵੈਸ਼ਣੋ ਦੇਵੀ ਦੇ ਯਾਤਰੀਆਂ ਲਈ ਖੁਸ਼ਖ਼ਬਰੀ, ਸਿਰਫ 8 ਘੰਟਿਆਂ 'ਚ ਪੰਹੁਚੋ ਕਟੜਾ

author img

By

Published : Sep 30, 2019, 8:37 AM IST

ਗ੍ਰਹਿ ਮੰਤਰੀ ਅਮਿਤ ਸ਼ਾਹ 3 ਅਕਤੂਬਰ ਨੂੰ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਵੰਦੇ ਭਾਰਤ ਐਕਸਪ੍ਰੈਸ ਰਾਹੀਂ ਦਿੱਲੀ ਤੋਂ ਕਟੜਾ ਹੁਣ 12 ਦੀ ਥਾਂ ਸਿਰਫ਼ 8 ਘੰਟਿਆਂ 'ਚ ਸਫ਼ਰ ਤੈਅ ਕਰੇਗੀ।

ਫ਼ੋਟੋ

ਨਵੀਂ ਦਿੱਲੀ: ਵੈਸ਼ਣੋ ਦੇਵੀ ਦੀ ਯਾਤਰਾ ਕਰਨ ਵਾਲਿਆਂ ਲਈ ਖੁਸ਼ਖ਼ਬਰੀ ਹੈ। ਹੁਣ ਦਿੱਲੀ ਤੋਂ ਕਟੜਾ ਲਈ 12 ਘੰਟੇ ਦੀ ਜਗ੍ਹਾ ਸਿਰਫ਼ 8 ਘੰਟੇ ਦਾ ਸਫ਼ਰ ਹੋਵੇਗਾ। ਦਿੱਲੀ ਤੋਂ ਕਟੜਾ ਲਈ ਵੰਦੇ ਭਾਰਤ ਐਕਸਪ੍ਰੈਸ 'ਚ ਟਿਕਟਾਂ ਦੀ ਬੁਕਿੰਗ ਆਈਆਰਸੀਟੀਸੀ(IRCTC)'ਤੇ ਸ਼ੁਰੂ ਹੋ ਚੁੱਕੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ 3 ਅਕਤੂਬਰ ਨੂੰ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।

ਰੇਲਵੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਯਾਤਰੀਆਂ ਲਈ ਇੱਕ ਖ਼ੁਸ਼ਖ਼ਬਰੀ ਹੋਰ ਵੀ ਹੈ, ਵੰਦੇ ਭਾਰਤ ਐਕਸਪ੍ਰੈਸ 'ਚ 'ਡਾਇਨਮਿਕ ਫੇਅਰ' ਲਾਗੂ ਨਹੀਂ ਕੀਤਾ ਜਾਵੇਗਾ। ਦਿੱਲੀ ਤੋਂ ਵਾਰਾਣਸੀ ਤੱਕ ਚੱਲਣ ਵਾਲੀ ਵੰਦੇ ਭਾਰਤ ਵਿੱਚ ਵੀ 'ਡਾਇਨਮਿਕ ਫੇਅਰ' ਲਾਗੂ ਨਹੀਂ ਹੈ। ਨਵੀਂ ਦਿੱਲੀ ਤੋਂ ਕਟੜਾ ਵਿਚਾਲੇ ਘੱਟ ਤੋਂ ਘੱਟ ਕਿਰਾਇਆ 1630 ਰੁਪਏ ਹੈ ਅਤੇ ਵੱਧ ਤੋਂ ਵੱਧ ਕਿਰਾਇਆ 3015 ਰੁਪਏ ਹੋਵੇਗਾ।

ਇਹ ਵੀ ਪੜ੍ਹੋ

ਜ਼ਿਮਨੀ ਚੋਣਾਂ ਲਈ ਭਾਜਪਾ ਨੇ ਕੀਤਾ ਉਮੀਦਵਾਰਾਂ ਦਾ ਐਲਾਨ

22439 ਨੰਬਰ ਵੰਦੇ ਭਾਰਤ ਐਕਸਪ੍ਰੈਸ ਸਵੇਰੇ 6 ਵਜੇ ਨਵੀਂ ਦਿੱਲੀ ਤੋਂ ਚੱਲੇਗੀ ਅਤੇ ਦੁਪਹਿਰ 2 ਵਜੇ ਕਟੜਾ ਪਹੁੰਚੇਗੀ। ਉਧਰ, 22440 ਕਟੜਾ ਕੋਂ ਦੁਪਹਿਰ 3 ਵਜੇ ਚੱਲੇਗੀ ਅਤੇ ਰਾਤ 11 ਵਜੇ ਨਵੀਂ ਦਿੱਲੀ ਪਹੁੰਚੇਗੀ। ਵੰਦੇ ਭਾਰਤ ਐਕਸਪ੍ਰੈਸ ਮੰਗਲਵਾਰ ਨੂੰ ਛੱਡ ਕੇ ਹਫ਼ਤੇ ਦੇ 6 ਦਿਨ ਚੱਲੇਗੀ। ਟਰੇਨ 'ਚ ਚੇਅਰ ਕਾਰ(CC) ਦੀ ਕੀਮਤ 1620 ਰੁਪਏ ਜਦੋਂ ਕਿ ਐਕਜੀਕਿਉਟਿਵ ਕਲਾਸ (EC) ਦੀ ਟਿਕਟ 3015 ਰੁਪਏ ਹੋਵੇਗੀ।

Intro:Body:

Gurubinder


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.