ETV Bharat / bharat

ਹੁਣ 1 ਫਰਵਰੀ ਨੂੰ ਹੋਵੇਗੀ ਨਿਰਭਯਾ ਦੇ ਦੋਸ਼ੀਆਂ ਨੂੰ ਫ਼ਾਂਸੀ

author img

By

Published : Jan 17, 2020, 4:57 PM IST

Updated : Jan 17, 2020, 6:10 PM IST

ਨਿਰਭਯਾ ਮਾਮਲੇ 'ਚ ਹੁਣ ਦੋਸ਼ੀਆਂ ਨੂੰ ਦਿੱਲੀ ਦੀ ਇੱਕ ਅਦਾਲਤ ਨੇ 1 ਫਰਵਰੀ, ਸਵੇਰੇ 6 ਵਜੇ ਫ਼ਾਂਸੀ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਦਿੱਲੀ ਦੀ ਪਟਿਆਲਾ ਹਾਊਸ ਅਦਲਾਤ ਨੇ ਸੁਣਾਇਆ ਹੈ।

ਨਿਰਭਯਾ ਦੇ ਦੋਸ਼ੀਆਂ ਨੂੰ ਫ਼ਾਸੀ
ਨਿਰਭਯਾ ਦੇ ਦੋਸ਼ੀਆਂ ਨੂੰ ਫ਼ਾਸੀ

ਨਵੀਂ ਦਿੱਲੀ: ਨਿਰਭਯਾ ਸਮੂਹਿਕ ਬਲਾਤਕਾਰ ਅਤੇ ਹੱਤਿਆ ਕਾਂਡ ਦੇ ਚਾਰੋਂ ਦੋਸ਼ੀਆਂ ਨੂੰ ਹੁਣ 1 ਫਰਵਰੀ, ਸਵੇਰੇ 6 ਵਜੇ ਫ਼ਾਸੀ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਦਿੱਲੀ ਦੀ ਪਟਿਆਲਾ ਹਾਊਸ ਅਦਲਾਤ ਨੇ ਸੁਣਾਇਆ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਸ ਕੇਸ ਵਿੱਚ ਮੁਕੇਸ਼ ਦੀ ਰਹਿਮ ਦੀ ਅਪੀਲ ਖਾਰਜ ਕਰ ਦਿੱਤੀ ਸੀ।

ਦੱਸਣਯੋਗ ਹੈ ਕਿ ਫਾਂਸੀ ਦੀ ਸਜ਼ਾ ਤੋਂ ਪਹਿਲਾ ਹੀ ਚਾਰੋਂ ਦੋਸ਼ੀਆਂ ਵਿੱਚੋਂ 1 ਮੁਕੇਸ਼ ਨੇ ਰਹਿਮ ਦੀ ਅਪੀਲ ਅਰਜੀ ਨੂੰ ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੋਲ ਭੇਜਿਆ ਸੀ। ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਤੋਂ ਇਸ ਅਪੀਲ ਨੂੰ ਨਾ-ਮੰਨਜ਼ੂਰ ਕਰਨ ਦੀ ਸਿਫ਼ਾਰਿਸ਼ ਕੀਤੀ ਸੀ।

ਇਸ ਤੋਂ ਪਹਿਲਾ ਚਾਰੋਂ ਦੋਸ਼ੀ ਵਿਨੇ ਸ਼ਰਮਾ, ਅਕਸ਼ੇ ਕੁਮਾਰ ਸਿੰਘ, ਮੁਕੇਸ਼ ਕੁਮਾਰ ਸਿੰਘ ਅਤੇ ਪਵਨ ਗੁਪਤ ਨੂੰ 22 ਜਨਵਰੀ ਨੂੰ ਫਾਂਸੀ ਦੀ ਸਜ਼ਾ ਤੈਅ ਹੋਈ ਸੀ। ਦਿੱਲੀ ਸਰਕਾਰ ਨੇ ਬੁੱਧਵਾਰ ਨੂੰ ਹਾਈ ਕੋਰਟ ਨੂੰ ਦੱਸਿਆ ਸੀ ਕਿ ਇੱਕ ਦੋਸ਼ੀ ਦੀ ਰਹਿਮ ਦੀ ਅਪੀਲ ਲਟਕੇ ਹੋਣ ਕਾਰਨ ਉਨ੍ਹਾਂ ਦੀ ਫ਼ਾਂਸੀ ਦੀ ਸਜ਼ਾ ਨੂੰ ਮੁਲਤਵੀ ਕੀਤਾ ਗਿਆ ਹੈ।

ਜਾਣੋ ਇਸ ਮਾਮਲੇ 'ਚ ਹੁਣ ਤੱਕ ਦਾ ਪੂਰਾ ਘਟਨਾਕ੍ਰਮ

  • 16 ਦਸੰਬਰ 2012- ਵਸੰਤ ਵਿਹਾਰ ਇਲਾਕੇ ਵਿੱਚ ਚਲਦੀ ਬੱਸ ਵਿੱਚ ਨਿਰਭਯਾ ਦੇ ਨਾਲ ਜਬਰ ਜਨਾਹ ਨੂੰ ਅੰਜਾਮ ਦਿੱਤਾ ਗਿਆ।
  • 17 ਦਸੰਬਰ 2012- ਪੁਲਿਸ ਨੇ ਵਾਰਦਾਤ ਵਿੱਚ ਸ਼ਾਮਲ ਬੱਸ ਨੂੰ ਲੱਭ ਕੇ ਰਾਮ ਸਿੰਘ ਨੂੰ ਕੀਤਾ ਗ੍ਰਿਫ਼ਤਾਰ।
  • 18 ਦਸੰਬਰ 2012- ਦੋਸ਼ੀ ਅਕਸ਼ੇ, ਮੁਕੇਸ਼ ਅਤੇ ਵਿਨੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ।
  • 21 ਦਸੰਬਰ 2012- ਇੱਕ ਨਬਾਲਿਗ ਦੋਸ਼ੀ ਨੂੰ ਆਈਐਸਬੀਟੀ ਤੋਂ ਗ੍ਰਿਫਤਾਰ ਕੀਤਾ ਗਿਆ।
  • 25 ਦਸੰਬਰ 2012- ਨਿਰਭਯਾ ਦੇ ਬਿਆਨ ਦਰਜ਼ ਕੀਤੇ ਗਏ।
  • 26 ਦਸੰਬਰ 2012- ਨਿਰਭਯਾ ਨੂੰ ਇਲਾਜ ਦੇ ਲਈ ਸਿੰਗਾਪੁਰ ਦੇ ਹਸਪਤਾਲ ਰੈਫ਼ਰ ਕੀਤਾ ਗਿਆ।
  • 11 ਮਾਰਚ 2013- ਤਿਹਾੜ ਜੇਲ੍ਹ ਵਿੱਚ ਰਾਮ ਸਿੰਘ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕੀਤੀ।
  • 5 ਮਈ 2017- ਸੁਪਰੀਮ ਕੋਰਟ ਨੇ ਦੋਸ਼ੀਆਂ ਦੀ ਪਟੀਸ਼ਨ ਨੂੰ ਖਾਰਿਜ ਕਰਦੇ ਹੋਏ ਉਨ੍ਹਾਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ।
  • 9 ਜੁਲਾਈ 2018- ਸੁਪਰੀਮ ਕੋਰਟ ਨੇ ਦੋਸ਼ੀਆਂ ਦੀ ਰਿਵਿਊ ਪਟੀਸ਼ਨ ਨੂੰ ਖਾਰਿਜ਼ ਕਰ ਦਿੱਤਾ।
  • 7 ਜਨਵਰੀ 2020- ਨਿਰਭਯਾ ਦੇ ਚਾਰੋਂ ਦੋਸ਼ੀਆਂ ਦੀ ਫਾਂਸੀ ਦੇ ਲਈ 22 ਜਨਵਰੀ ਨੂੰ ਸਵੇਰੇ 7 ਵਜੇ ਦਾ ਸਮਾਂ ਕੋਰਟ ਨੇ ਤੈਅ ਕੀਤਾ।
Intro:Body:

neha


Conclusion:
Last Updated : Jan 17, 2020, 6:10 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.