ETV Bharat / bharat

ਚੱਕਰਵਾਤੀ ਤੂਫ਼ਾਨ ਕਾਰਨ ਮਹਾਰਾਸ਼ਟਰ 'ਚ ਭਾਰੀ ਮੀਂਹ ਪੈਣ ਦੀ ਚੇਤਾਵਨੀ: ਮੌਸਮ ਵਿਭਾਗ

author img

By

Published : Oct 25, 2019, 6:21 PM IST

Updated : Oct 26, 2019, 12:15 AM IST

ਮੌਸਮ ਵਿਭਾਗ ਦੇ ਮੁਤਾਬਕ ਚੱਕਰਵਾਤੀ ਤੂਫ਼ਾਨ ਕਾਰਨ ਮਹਾਰਾਸ਼ਟਰ ਦੇ ਕੰਢੀ ਇਲਾਕਿਆਂ 'ਚ ਤੇਜ਼ ਹਨੇਰੀ ਅਤੇ ਭਾਰੀ ਮੀਂਹ ਪੈਂਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ।

ਫੋਟੋ

ਮੁੰਬਈ : ਚੱਕਰਵਾਤੀ ਤੂਫ਼ਾਨ ਕਾਰਨ ਮਹਾਰਾਸ਼ਟਰ ਦੇ ਕੰਢੀ ਇਲਾਕਿਆਂ ਵਿੱਚ ਤੇਜ਼ ਹਨੇਰੀ ਦੇ ਨਾਲ-ਨਾਲ ਭਾਰੀ ਮੀਂਹ ਪੈਣ ਦਾ ਖ਼ਦਸ਼ਾ ਹੈ। ਇਸ ਬਾਰੇ ਮੌਸਮ ਵਿਭਾਗ ਵੱਲੋਂ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਮਛੇਰਿਆਂ ਨੂੰ ਸਮੁੰਦਰੀ ਤੱਟਾਂ ਉੱਤੇ ਨਾ ਜਾਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਮੌਸਮ ਵਿਭਾਗ ਦੇ ਮੁਤਾਬਕ ਅਗਲੇ 12 ਘੰਟਿਆਂ ਦੌਰਾਨ ਮਹਾਰਾਸ਼ਟਰ ਦੇ ਕੰਢੀ ਇਲਾਕੇ ਰਤਨਾਗੀਰੀ ਅਤੇ ਸਿੰਧੂਦੁਰਗ ਵਿੱਚ ਭਾਰੀ ਮੀਂਹ ਪੈਣ ਦਾ ਖ਼ਦਸ਼ਾ ਹੈ। ਸ਼ੁੱਕਰਵਾਰ ਦੁਪਹਿਰ ਨੂੰ ਮੌਸਮ ਵਿਭਾਗ ਨੇ ਮਹਾਰਾਸ਼ਟਰ ਕੇਂਦਰ ਨੂੰ ਇਹ ਚੇਤਾਵਨੀ ਜਾਰੀ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਮਿੱਟੀ ਹੋਈ ਖ਼ਰਾਬ, ਖੇਤੀਬਾੜੀ ਵਿਭਾਗ ਦੇ ਸਰਵੇ ਰਿਪੋਰਟ ਵਿੱਚ ਖ਼ੁਲਾਸਾ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਤੜਕੇ ਅਰਬ ਸਾਗਰ ਵਿੱਚ ਚੱਕਰਵਾਤ ਤੇਜ਼ੀ ਨਾਲ ਉੱਠਿਆ। ਇਸ ਕਾਰਨ ਆਉਣ ਵਾਲੇ 24 ਘੰਟਿਆਂ ਦੌਰਾਨ ਤੇਜ਼ ਹਨੇਰੀ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਧਿਕਾਰੀ ਮੁਤਾਬਕ ਇਸ ਚੱਕਰਵਾਤ ਦੇ ਕਾਰਨ ਤੇਜ਼ ਹਵਾਵਾਂ ਦੀ ਰਫ਼ਤਾਰ 85 ਕਿੱਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ ਅਤੇ ਸ਼ੱਨਿਚਰਵਾਰ ਤੱਕ ਇਹ ਰਫ਼ਤਾਰ 110 ਕਿੱਲੋਮੀਟਰ ਪ੍ਰਤੀ ਘੰਟਾ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ, ਵਿੱਚ ਹਵਾ ਦੀ ਰਫ਼ਤਾਰ 55 ਤੋਂ 65 ਕਿੱਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ ਹੈ ਅਤੇ ਜਦ ਹਵਾ ਦੀ ਰਫ਼ਤਾਰ 75 ਕਿੱਲੋਮੀਟਰ ਪ੍ਰਤੀ ਘੰਟਾ ਹੋ ਜਾਵੇਗੀ, ਤਾਂ ਰਤਨਾਗੀਰੀ ਅਤੇ ਸਿੰਧੂਦੁਰਗ ਜ਼ਿਲ੍ਹਿਆਂ ਤੱਕ ਪਹੁੰਚ ਜਾਵੇਗੀ।

ਮੌਸਮ ਵਿਭਾਗ ਵੱਲੋਂ ਇਹ ਖ਼ਦਸ਼ਾ ਪ੍ਰਗਟਾਇਆ ਗਿਆ ਹੈ ਕਿ ਇਹ ਚੱਕਰਵਾਤੀ ਤੂਫ਼ਾਨ ਓਮਾਨ ਦੇ ਤੱਟ ਵੱਲ ਵੱਧ ਸਕਦਾ ਹੈ। ਇਸ ਨਾਲ ਸਿੰਧੂਦੁਰਗ ਜ਼ਿਲ੍ਹੇ ਵਿੱਚ ਭਾਰੀ ਨੁਕਸਾਨ ਹੋ ਸਕਦਾ ਹੈ। ਅਗਲੇ 24 ਘੰਟਿਆਂ ਦੇ ਦੌਰਾਨ ਇਥੇ 204.5 ਮਿਲੀਲੀਟਰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਚਲਦੇ, ਇੱਥੇ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਮਛੇਰਿਆਂ ਨੂੰ ਤੱਟਾਂ ਉੱਤੇ ਨਾ ਜਾਣ ਦੀ ਚੇਤਾਵਨੀ ਦਿੱਤੀ ਹੈ ਅਤੇ ਮਹਾਰਾਸ਼ਟਰ ਦੇ ਰਤਨਾਗੀਰੀ ਅਤੇ ਸਿੰਧੂਦੁਰਗ ਦੇ ਨਾਲ-ਨਾਲ ਰਾਏਗੜ੍ਹ ਅਤੇ ਗੋਆ ਵੀ ਤੂਫਾਨ ਤੋਂ ਪ੍ਰਭਾਵਤ ਹੋ ਸਕਦਾ ਹੈ।

Intro:Body:

cyclone


Conclusion:
Last Updated : Oct 26, 2019, 12:15 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.