ਬੈਤੁਲ: ਮੁਲਤਾਈ 'ਚ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੀ ਰੈਲੀ ਤੋਂ ਬਾਅਦ ਤਾਪਤੀ ਨਦੀ ਦੇ ਪਾਣੀ ਨਾਲ ਸ਼ਹਿਰ ਨੂੰ ਸ਼ੁੱਧ ਕਰ ਰਹੇ ਭਾਜਪਾ ਵਰਕਰਾਂ ਦਾ ਕਾਂਗਰਸੀ ਵਰਕਰਾਂ ਨਾਲ ਝਗੜਾ ਹੋ ਗਿਆ। ਇਸ ਮੌਕੇ ਦੋਹਾਂ ਪਾਸਿਓ ਨਾਅਰੇਬਾਜ਼ੀ ਹੋਈ ਤੇ ਪੁਲਿਸ ਨੇ ਵਿੱਚ ਆ ਕੇ ਦੋਹਾਂ ਪੱਖਾਂ ਨੂੰ ਰੋਕਿਆ।
ਭਾਜਪਾ ਵਰਕਰਾਂ ਨੇ ਨਵਜੋਤ ਸਿੰਘ ਸਿੱਧੂ ਦੇ ਮੁਲਤਾਈ ਆਉਣ 'ਤੇ ਸੜਕਾਂ 'ਤੇ ਤਾਪਤੀ ਦਾ ਪਾਣੀ ਛਿੜਕਿਆ। ਉਨ੍ਹਾਂ ਦਾ ਕਹਿਣਾ ਸੀ ਕਿ ਸਿੱਧੂ ਦੇ ਆਉਣ ਨਾਲ ਸ਼ਹਿਰ ਅਸ਼ੁੱਧ ਹੋ ਗਿਆ ਹੈ ਅਤੇ ਉਹ ਸ਼ਹਿਰ ਨੂੰ ਤਾਪਤੀ ਦੇ ਪਾਣੀ ਨਾਲ ਸ਼ੁੱਧ ਕਰ ਰਹੇ ਹਨ।
ਇਸ ਨਾਲ ਕਾਂਗਰਸੀ ਗੁੱਸੇ 'ਚ ਆ ਗਏ ਅਤੇ 'ਚੌਂਕੀਦਾਰ ਚੋਰ ਹੈ' ਦੇ ਨਾਅਰੇ ਲਗਾਉਣ ਲੱਗੇ। ਇਸੇ ਦੌਰਾਨ ਦੋਹਾਂ ਪੱਖਾਂ ਵਿਚਕਾਰ ਝਗੜਾ ਹੋ ਗਿਆ ਅਤੇ ਪੁਲਿਸ ਨੇ ਆ ਕੇ ਉਨ੍ਹਾਂ ਨੂੰ ਚੁੱਪ ਕਰਵਾਇਆ।
ਦੱਸ ਦਈਏ ਕਿ ਨਵਜੋਤ ਸਿੱਧੂ ਕਾਂਗਰਸ ਉਮੀਦਵਾਰ ਰਾਮੂ ਟੇਕਾਮ ਦੇ ਹੱਕ 'ਚ ਰੈਲੀ ਨੂੰ ਸੰਬੋਧਨ ਕਰਨ ਮੁਲਤਾਈ ਗਏ ਸਨ ਜਿਸ ਤੋਂ ਬਾਅਦ ਭਾਜਪਾ ਵਰਕਰਾਂ ਨੇ ਤਾਪਤੀ ਦੇ ਪਾਣੀ ਨਾਲ ਸੜਕਾਂ ਸਾਫ਼ ਕੀਤੀਆਂ।