ETV Bharat / bharat

ਸ੍ਰੀ ਗੰਗਾਨਗਰ: ਪਤਨੀ ਅਤੇ ਦੋ ਬੱਚਿਆਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ

author img

By

Published : Jul 2, 2020, 7:50 PM IST

ਸ੍ਰੀ ਗੰਗਾਨਗਰ ਦੇ ਜ਼ਿਲ੍ਹਾ ਚੁਨਾਵੜ ਥਾਣਾ ਖੇਤਰ ਵਿੱਚ ਟ੍ਰੀਪਲ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।

ਸ੍ਰੀ ਗੰਗਾਨਗਰ: ਪਤਨੀ ਅਤੇ ਦੋ ਬੱਚਿਆਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਸ੍ਰੀ ਗੰਗਾਨਗਰ: ਪਤਨੀ ਅਤੇ ਦੋ ਬੱਚਿਆਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਸ੍ਰੀ ਗੰਗਾਨਗਰ: ਜ਼ਿਲ੍ਹੇ ਦੇ ਚੁਨਾਵੜ ਥਾਣਾ ਖੇਤਰ ਦੇ 21 ਐਮ.ਐਲ. ਵਿੱਚ ਟ੍ਰੀਪਲ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਅਨੁਸਾਰ, 21 ਐਮਐਲ ਵਿੱਚ ਪਤਨੀ ਅਤੇ ਉਸ ਦੇ ਦੋ ਬੱਚਿਆਂ ਦੀ ਲਾਸ਼ ਘਰ ਵਿੱਚ ਮਿਲਣ ਤੋਂ ਬਾਅਦ ਦਹਸ਼ਤ ਮੱਚ ਗਈ। ਮ੍ਰਿਤਕਾਂ ਨੂੰ ਕਿਸੇ ਤੇਜ਼ਧਾਰ ਹਥਿਆਰ ਨਾਲ ਮਾਰੇ ਜਾਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ।

ਘਟਨਾ ਦੀ ਜਾਣਕਾਰੀ 'ਤੇ ਐਫਐਸਐਲ ਅਤੇ ਐਮਓਵੀ ਟੀਮ ਮੌਕੇ 'ਤੇ ਪਹੁੰਚ ਗਈ। ਟੀਮ ਘਟਨਾ ਸਥਾਨ ਤੋਂ ਅਹਿਮ ਸੁਰਾਗ ਇਕੱਠਾ ਕਰਨ 'ਚ ਲੱਗੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਜਸਵੀਰ ਸਿੰਘ ਮਜ਼ਬੀ ਸਿੱਖ ਤੇਜ਼ਧਾਰ ਹਥਿਆਰਾਂ ਨਾਲ ਪਤਨੀ ਗੁਰਜੀਤ ਕੌਰ ਅਤੇ 11 ਸਾਲਾ ਬੇਟੀ ਅਤੇ 8 ਸਾਲ ਦੇ ਬੇਟੇ ਦੀ ਹੱਤਿਆ ਕਰਨ ਤੋਂ ਬਾਅਦ ਫਰਾਰ ਹੋ ਗਿਆ। ਸਥਾਨਕ ਲੋਕਾਂ ਅਨੁਸਾਰ ਦੋਸ਼ੀ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ।

ਤੀਹਰੇ ਕਤਲ ਦੀ ਜਾਣਕਾਰੀ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਨੇ ਇਸ ਘਟਨਾ ਦਾ ਜਾਇਜ਼ਾ ਲਿਆ ਅਤੇ ਨੇੜਲੇ ਲੋਕਾਂ ਤੋਂ ਪੁੱਛਗਿੱਛ ਕੀਤੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.