ETV Bharat / bharat

1984 'ਤੇ ਡਾ. ਮਨਮੋਹਨ ਸਿੰਘ ਦੇ ਬਿਆਨ ਮਗਰੋਂ ਵਿਰੋਧੀਆਂ ਨੇ ਘੇਰੀ ਕਾਂਗਰਸ

author img

By

Published : Dec 5, 2019, 11:58 PM IST

Updated : Dec 6, 2019, 12:05 AM IST

1984 riots
ਫ਼ੋਟੋ

1984 ਵਿੱਚ ਹੋਏ ਸਿੱਖ ਕਤਲੇਆਮ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਿੱਤੇ ਬਿਆਨ ਨੇ ਦੇਸ਼ਭਰ ਦੀ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ ਹੈ

ਨਵੀਂ ਦਿੱਲੀ: 35 ਸਾਲ ਪਹਿਲਾ 1984 ਵਿੱਚ ਹੋਏ ਸਿੱਖ ਕਤਲੇਆਮ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਿੱਤੇ ਬਿਆਨ ਨੇ ਇਸ ਘਟਨਾ ਵਿੱਚ ਕਾਂਗਰਸ ਦੀ ਭੂਮਿਕਾ ਨੂੰ ਮੁੜ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਮਨਮੋਹਨ ਸਿੰਘ ਨੇ ਕਿਹਾ ਹੈ ਕਿ 1984 ਦਾ ਸਿੱਖ ਕਤਲੇਆਮ ਟਾਲ਼ਿਆ ਜਾ ਸਕਦਾ ਸੀ, ਜੇ ਉਸ ਸਮੇਂ ਇੰਦਰ ਕੁਮਾਰ ਗੁਜਰਾਲ ਵੱਲੋਂ ਦਿੱਤੀ ਸਲਾਹ ਉਦੋਂ ਸਮੇਂ–ਸਿਰ ਮੰਨ ਲਈ ਜਾਂਦੀ। ਡਾ. ਮਨਮੋਹਨ ਸਿੰਘ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰਾਂ ਨੇ ਕਾਂਗਰਸ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

ਵੀਡੀਓ
ਦੱਸਦਈਏ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ 1984 ਦਾ ਸਿੱਖ ਕਤਲੇਆਮ ਟਾਲ਼ਿਆ ਜਾ ਸਕਦਾ ਸੀ, ਜੇ ਮਰਹੂਮ ਇੰਦਰ ਕੁਮਾਰ ਗੁਜਰਾਲ ਵੱਲੋਂ ਉਦੋਂ ਸਮੇਂ–ਸਿਰ ਦਿੱਤੀ ਸਲਾਹ ਮੰਨ ਲਈ ਜਾਂਦੀ। ਚੇਤੇ ਰਹੇ ਕਿ ਉਦੋਂ ਸ੍ਰੀ ਗੁਜਰਾਲ ਨੇ ਛੇਤੀ ਤੋਂ ਛੇਤੀ ਫ਼ੌਜ ਸੱਦਣ ਦੀ ਮੰਗ ਕੀਤੀ ਸੀ। ਡਾ. ਮਨਮੋਹਨ ਸਿੰਘ ਨੇ ਇਹ ਗੱਲ ਗੁਜਰਾਲ ਦੀ ਜਨਮ-ਸ਼ਤਾਬਦੀ ਮੌਕੇ ਇੱਕ ਪ੍ਰੋਗਰਾਮ ਦੌਰਾਨ ਆਖੀ। ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਜਿਸ ਵੇਲੇ 31 ਅਕਤੂਬਰ, 1984 ਨੂੰ ਉਦੋਂ ਦੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਦੀ ਘਟਨਾ ਵਾਪਰੀ ਸੀ, ਤਦ ਸ੍ਰੀ ਗੁਜਰਾਲ ਕਾਫ਼ੀ ਉਦਾਸ ਸਨ।

ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਗੁਜਰਾਲ ਸ਼ਾਮੀਂ ਤਤਕਾਲੀ ਗ੍ਰਹਿ ਮੰਤਰੀ ਪੀ.ਵੀ. ਨਰਸਿਮਹਾ ਰਾਓ ਕੋਲ ਗਏ ਸਨ ਤੇ ਉਨ੍ਹਾਂ ਨੂੰ ਆਖਿਆ ਸੀ ਕਿ ਹਾਲਾਤ ਕਾਫ਼ੀ ਭਿਆਨਕ ਹੋ ਚੁੱਕੇ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਹੁਣ ਛੇਤੀ ਤੋਂ ਛੇਤੀ ਫ਼ੌਜ ਸੱਦ ਲਈ ਜਾਵੇ। ਮਨਮੋਹਨ ਸਿੰਘ ਨੇ ਅੱਗੇ ਕਿਹਾ ਕਿ ਜੇ ਉਦੋਂ ਸ੍ਰੀ ਗੁਜਰਾਲ ਦੀ ਇਹ ਸਲਾਹ ਮੰਨ ਲਈ ਜਾਂਦੀ, ਤਾਂ ਸ਼ਾਇਦ 1984 ਦਾ ਕਤਲੇਆਮ ਟਾਲਿ਼ਆ ਜਾ ਸਕਦਾ ਸੀ। ਦੱਸ ਦਈਏ ਕਿ ਡਾ ਮਨਮੋਹਨ ਸਿੰਘ ਦੇ ਇਸ ਬਿਆਨ ਨੇ ਦੇਸ਼ਭਰ ਦੀ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ ਹੈ

Last Updated :Dec 6, 2019, 12:05 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.