ETV Bharat / bharat

ਰਾਂਚੀ 'ਚ ਕਸ਼ਮੀਰੀ ਨੌਜਵਾਨਾਂ 'ਤੇ ਹਮਲਾ, ਜਲਦ ਹੀ ਸ਼ਹਿਰ ਛੱਡਣ ਦੀ ਦਿੱਤੀ ਧਮਕੀ

author img

By

Published : Nov 27, 2021, 12:47 PM IST

Updated : Nov 27, 2021, 1:45 PM IST

ਰਾਂਚੀ 'ਚ ਕਸ਼ਮੀਰੀ ਨੌਜਵਾਨਾਂ 'ਤੇ ਹਮਲਾ, ਜਲਦ ਹੀ ਸ਼ਹਿਰ ਛੱਡਣ ਦੀ ਦਿੱਤੀ ਧਮਕੀ
ਰਾਂਚੀ 'ਚ ਕਸ਼ਮੀਰੀ ਨੌਜਵਾਨਾਂ 'ਤੇ ਹਮਲਾ, ਜਲਦ ਹੀ ਸ਼ਹਿਰ ਛੱਡਣ ਦੀ ਦਿੱਤੀ ਧਮਕੀ

ਰਾਂਚੀ (RANCHI) ਦੇ ਡੋਰਾਂਡਾ ਥਾਣਾ ਖੇਤਰ 'ਚ ਸਥਾਨਕ ਨੌਜਵਾਨਾਂ ਨੇ ਇਕ ਵਾਰ ਫਿਰ ਕੁਝ ਕਸ਼ਮੀਰੀ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਹੈ।

ਰਾਂਚੀ: ਰਾਜਧਾਨੀ ਰਾਂਚੀ (RANCHI) ਵਿੱਚ ਕਸ਼ਮੀਰੀ ਨੌਜਵਾਨਾਂ ਦੀ ਕੁੱਟਮਾਰ (kashmiri young beaten in ranchi) ਕੀਤੀ ਗਈ ਹੈ। ਡੋਰਾਂਡਾ ਥਾਣਾ ਖੇਤਰ 'ਚ ਸਥਾਨਕ ਨੌਜਵਾਨਾਂ ਨੇ ਇਕ ਵਾਰ ਫਿਰ ਕੁਝ ਕਸ਼ਮੀਰੀ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਹੈ। ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੌਕੇ ਤੋਂ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਹਮਲੇ ਦੇ ਸ਼ਿਕਾਰ ਕਸ਼ਮੀਰੀ ਨੌਜਵਾਨਾਂ, ਜੋ ਊਨੀ ਕੱਪੜਿਆਂ ਦਾ ਵਪਾਰ ਕਰਦੇ ਸਨ, ਉਸ ਨੂੰ ਸਥਾਨਕ ਲੋਕਾਂ ਨੇ ਕੁੱਟਿਆ ਅਤੇ ਜਲਦੀ ਤੋਂ ਜਲਦੀ ਸ਼ਹਿਰ ਛੱਡਣ ਦੀ ਧਮਕੀ ਦਿੱਤੀ। ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਕੁੱਝ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਡੋਰਾਂਡਾ(Doranda) 'ਚ ਤਣਾਅ ਦੀ ਸਥਿਤੀ ਬਣੀ ਹੋਈ ਹੈ।

ਕਸ਼ਮੀਰੀ ਨੌਜਵਾਨਾਂ ਨਾਲ ਕੁੱਟਮਾਰ ਦੀ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਹੈ। ਗੁੱਸੇ 'ਚ ਆਏ ਲੋਕ ਡੋਰਾਂਡਾ ਥਾਣੇ ਪੁੱਜੇ ਅਤੇ ਉਥੇ ਹੰਗਾਮਾ ਸ਼ੁਰੂ ਕਰ ਦਿੱਤਾ। ਸਥਾਨਕ ਲੋਕਾਂ ਦੀ ਨਰਾਜ਼ਗੀ ਇਸ ਗੱਲ ਤੋਂ ਹੈ ਕਿ ਕਸ਼ਮੀਰੀ ਨੌਜਵਾਨਾਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ, ਜਦੋਂ ਉਹ ਸਿਰਫ਼ ਕੱਪੜਿਆਂ ਦੇ ਕਾਰੋਬਾਰ ਲਈ ਰਾਂਚੀ ਆਉਂਦੇ ਹਨ।

ਸਥਾਨਕ ਲੋਕਾਂ ਮੁਤਾਬਕ ਕਸ਼ਮੀਰੀ ਨੌਜਵਾਨਾਂ ਦੀ ਕੁੱਟਮਾਰ ਕਰਕੇ ਰਾਂਚੀ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਸ਼ਮੀਰੀ ਨੌਜਵਾਨਾਂ 'ਤੇ ਹਮਲੇ ਦੀ ਖ਼ਬਰ ਪੂਰੀ ਰਾਜਧਾਨੀ 'ਚ ਅੱਗ ਵਾਂਗ ਫੈਲ ਗਈ। ਜਿਸ ਤੋਂ ਬਾਅਦ ਅੰਜੁਮਨ ਇਸਲਾਮੀਆ (Anjuman Islamia) ਸਮੇਤ ਕਈ ਸੰਗਠਨਾਂ ਦੇ ਲੋਕ ਡੋਰਾਂਡਾ ਥਾਣੇ ਪਹੁੰਚ ਕੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਤਣਾਅ ਦੇ ਮੱਦੇਨਜ਼ਰ ਪੁਲਿਸ ਚੌਕਸ

ਡੋਰਾਂਡਾ ਵਿੱਚ ਤਣਾਅ ਦੇ ਮੱਦੇਨਜ਼ਰ ਪੁਲਿਸ ਫੋਰਸ ਤਾਇਨਾਤ (Police force deployed) ਕਰ ਦਿੱਤੀ ਗਈ ਹੈ। ਰਾਂਚੀ ਦੇ ਕਈ ਥਾਣਾ ਇੰਚਾਰਜ ਅਤੇ ਡੀ.ਐਸ.ਪੀ ਮੌਕੇ ’ਤੇ ਡੇਰੇ ਲਾਏ ਹੋਏ ਹਨ। ਫਿਲਹਾਲ ਸਥਿਤੀ ਪੁਲਿਸ ਦੇ ਕਾਬੂ ਹੇਠ ਹੈ। ਇਸ ਤੋਂ ਪਹਿਲਾਂ ਵੀ ਡੋਰਾਂਡਾ ਥਾਣਾ ਖੇਤਰ ਵਿੱਚ ਅਜਿਹੀ ਘਟਨਾ ਵਾਪਰ ਚੁੱਕੀ ਹੈ।

ਨਵੰਬਰ ਦੇ ਸ਼ੁਰੂਆਤੀ ਹਫ਼ਤੇ ਤਿੰਨ ਕਸ਼ਮੀਰੀ ਨੌਜਵਾਨਾਂ 'ਤੇ ਕੁਝ ਸਥਾਨਕ ਲੋਕਾਂ ਨੇ ਹਥਿਆਰਾਂ ਦੇ ਜ਼ੋਰ 'ਤੇ ਹਮਲਾ ਕਰ ਦਿੱਤਾ ਸੀ। ਉਸ ਸਮੇਂ ਇਨ੍ਹਾਂ ਕਸ਼ਮੀਰੀ ਨੌਜਵਾਨਾਂ 'ਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਉਣ ਲਈ ਵੀ ਦਬਾਅ ਬਣਾਇਆ ਗਿਆ ਸੀ। ਕਸ਼ਮੀਰੀ ਨੌਜਵਾਨਾਂ ਨੇ ਇਸ ਮਾਮਲੇ ਸਬੰਧੀ ਥਾਣਾ ਡੋਰਾਂਡਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਗੈਂਗਸਟਰ ਵੱਲੋਂ ਚਲਾਈਆਂ ਗਈਆਂ ਸ਼ਰੇਆਮ ਗੋਲੀਆਂ

Last Updated :Nov 27, 2021, 1:45 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.