ETV Bharat / bharat

ਅਤੀਕ ਅਹਿਮਦ ਦੇ ਪੁੱਤਰ ਅਸਦ ਅਹਿਮਦ ਦਾ ਝਾਂਸੀ ਵਿੱਚ ਐਨਕਾਊਂਟਰ

author img

By

Published : Apr 13, 2023, 1:17 PM IST

Updated : Apr 13, 2023, 2:12 PM IST

ਯੂਪੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਉਮੇਸ਼ ਪਾਲ ਕਤਲ ਕਾਂਡ ਦੇ ਮੁਲਜ਼ਮ ਅਤੀਕ ਅਹਿਮਦ ਦੇ ਪੁੱਤਰ ਅਸ਼ਦ ਦਾ ਝਾਂਸੀ ਵਿੱਚ ਐਨਕਾਊਂਟਰ ਕਰ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਅਸਦ ਪੁੱਤਰ ਅਤੀਕ ਅਹਿਮਦ ਅਤੇ ਗੁਲਾਮ ਪੁੱਤਰ ਮਕਸੂਦਨ ਦੋਵੇਂ ਮਾਰੇ ਗਏ ਹਨ ਤੇ ਇਹਨਾਂ ਕੋਲੋਂ ਵਿਦੇਸ਼ੀ ਹਥਿਆਰ ਬਰਾਮਦ ਹੋਏ ਹਨ।

Atiq Ahmed's son Asad Ahmed was encountered by the UP Police in Jhansi
Atiq Ahmed's son Asad Ahmed was encountered by the UP Police in Jhansi

ਚੰਡੀਗੜ੍ਹ: ਉਮੇਸ਼ ਪਾਲ ਕਤਲ ਕਾਂਡ ਦੇ ਮੁਲਜ਼ਮ ਅਤੀਕ ਅਹਿਮਦ ਦੇ ਪੁੱਤਰ ਅਸ਼ਦ ਦਾ ਝਾਂਸੀ ਵਿੱਚ ਐਨਕਾਊਂਟਰ ਹੋ ਗਿਆ ਹੈ। ਪੁਲਿਸ ਨੇ ਦੱਸਿਆ ਕਿ ਅਸਦ ਪੁੱਤਰ ਅਤੀਕ ਅਹਿਮਦ ਅਤੇ ਗੁਲਾਮ ਪੁੱਤਰ ਮਕਸੂਦਨ ਦੋਵੇਂ ਪ੍ਰਯਾਗਰਾਜ ਦੇ ਉਮੇਸ਼ ਪਾਲ ਕਤਲ ਕੇਸ ਵਿੱਚ ਲੋੜੀਂਦੇ ਸਨ ਅਤੇ ਹਰੇਕ 'ਤੇ ਪੰਜ-ਪੰਜ ਲੱਖ ਰੁਪਏ ਦਾ ਇਨਾਮ ਸੀ। ਝਾਂਸੀ ਵਿੱਚ ਡੀਐਸਪੀ ਨਵੇਂਦੂ ਅਤੇ ਡੀਐਸਪੀ ਵਿਮਲ ਯੂਪੀਐਸਟੀਐਫ ਟੀਮ ਨਾਲ ਮੁਕਾਬਲੇ ਵਿੱਚ ਮਾਰੇ ਗਏ ਸਨ। ਦੋਵਾਂ ਕੋਲੋਂ ਵਿਦੇਸ਼ੀ ਹਥਿਆਰ ਬਰਾਮਦ ਹੋਏ ਹਨ।

ਇਹ ਵੀ ਪੜੋ: Amritpal Update: 48 ਘੰਟਿਆਂ 'ਚ ਸਰੰਡਰ ਕਰ ਸਕਦੈ ਅੰਮ੍ਰਿਤਪਾਲ, ਪੰਜਾਬ ਦੇ ਕਈ ਸ਼ਹਿਰਾਂ ਵਿੱਚ ਲੱਗੇ ਪੋਸਟਰ !

ਪੁਲਿਸ ਲਗਾਤਾਰ ਕਰ ਰਹੀ ਹੈ ਕਾਰਵਾਈ: ਦੱਸ ਦਈਏ ਕਿ ਉਮੇਸ਼ ਪਾਲ ਕਤਲ ਕੇਸ 'ਚ ਪੁਲਿਸ ਲਗਾਤਾਰ ਦੋਸ਼ੀਆਂ 'ਤੇ ਸ਼ਿਕੰਜਾ ਕੱਸਣ ਲਈ ਕੰਮ ਕਰ ਰਹੀ ਹੈ। ਮਾਮਲੇ 'ਚ ਅਤੀਕ ਦੀ ਪਤਨੀ ਸ਼ਾਇਸਤਾ ਪਰਵੀਨ, ਅਤੀਕ ਦੇ ਬੇਟੇ ਅਸਦ ਸਮੇਤ ਕਈ ਦੋਸ਼ੀ ਫਰਾਰ ਹਨ। ਪੁਲਿਸ ਦੀਆਂ ਕਈ ਟੀਮਾਂ ਉਨ੍ਹਾਂ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ। ਕਤਲੇਆਮ ਵਿੱਚ ਸ਼ਾਮਲ ਅਸਦ ਅਤੇ ਗੁਲਾਮ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਝਾਂਸੀ ਪੁਲੀਸ-ਪ੍ਰਸ਼ਾਸਨ ਅਤੇ ਯੂਪੀ ਐਸਟੀਐਫ ਦੀ ਟੀਮ ਚੌਕਸ ਹੋ ਗਈ। ਇਸ ਤੋਂ ਬਾਅਦ ਝਾਂਸੀ ਵਿੱਚ ਅਸਦ ਅਤੇ ਗੁਲਾਮ ਨਾਲ ਟੀਮਾਂ ਦਾ ਮੁਕਾਬਲਾ ਹੋਇਆ, ਦੋਵੇਂ ਇਸ ਵਿੱਚ ਢੇਰ ਹੋ ਗਏ। ਉਮੇਸ਼ ਪਾਲ ਕਤਲ ਕੇਸ ਵਿੱਚ ਯੂਪੀ ਐਸਟੀਐਫ ਦੀ ਇਸ ਕਾਰਵਾਈ ਨੂੰ ਵੱਡੀ ਮੰਨਿਆ ਜਾ ਰਿਹਾ ਹੈ। ਐਸਟੀਐਫ ਨੇ ਦੋਵਾਂ ਕੋਲੋਂ ਕਈ ਵਿਦੇਸ਼ੀ ਹਥਿਆਰ ਵੀ ਬਰਾਮਦ ਕੀਤੇ ਹਨ।

ਇਹ ਵੀ ਪੜੋ: ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੱਡੀ ਗਿਣਤੀ 'ਚ ਪੁਲਿਸ ਬਲ ਤੈਨਾਤ, ਵਿਸਾਖੀ ਨੂੰ ਲੈ ਕੇ ਜਥੇਦਾਰ ਦਾ ਕੌਮ ਨੂੰ ਸੰਦੇਸ਼

ਐਨਕਾਊਂਟਰ ਤੋਂ ਵਕੀਲ ਖੁਸ਼: ਐਸਟੀਐਫ ਦੀ ਇਸ ਕਾਰਵਾਈ ਵਿੱਚ ਅਸਦ ਅਤੇ ਗੁਲਾਮ ਦੇ ਮਾਰੇ ਜਾਣ 'ਤੇ ਵਕੀਲਾਂ ਨੇ ਵੀ ਖੁਸ਼ੀ ਪ੍ਰਗਟਾਈ ਹੈ। ਵਕੀਲਾਂ ਦਾ ਕਹਿਣਾ ਹੈ ਕਿ ਇਸ ਕਾਰਵਾਈ ਨਾਲ ਮੁੱਖ ਮੰਤਰੀ ਦਾ ਇਹ ਬਿਆਨ ਕਿ ਉਹ ‘ਮਿੱਟੀ ਵਿੱਚ ਮਿਲ ਜਾਣਗੇ’ ਸਹੀ ਸਾਬਤ ਹੋਇਆ ਹੈ। ਕਾਰਵਾਈ ਤੋਂ ਬਹੁਤ ਖੁਸ਼ ਹਾਂ, ਯੋਗੀ ਜੀ ਨੇ ਜੋ ਕਿਹਾ ਉਹ ਕੀਤਾ।

Last Updated : Apr 13, 2023, 2:12 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.