ETV Bharat / bharat

Liquor Policy: ਪੰਜਾਬ ਜਾ ਸਕਦੀ ਹੈ ED, ਮਨਜਿੰਦਰ ਸਿਰਸਾ ਦੀ ਸ਼ਿਕਾਇਤ 'ਤੇ ਅਧਿਕਾਰੀਆਂ ਨੂੰ ਸੰਮਨ, ਟਵੀਟ ਕਰ ਕੇ ਦਿੱਤੀ ਜਾਣਕਾਰੀ

author img

By

Published : Feb 28, 2023, 8:01 PM IST

ਇਨਫੋਰਸਮੈਂਟ ਡਿਪਾਰਟਮੈਂਟ (ਈਡੀ) ਨੇ ਪਿਛਲੇ ਦਿਨੀਂ ਦਿੱਲੀ ਦੀ ਸ਼ਰਾਬ ਆਬਕਾਰੀ ਨੀਤੀ 'ਤੇ ਕਾਰਵਾਈ ਕਰਦੇ ਹੋਏ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹੀ ਨੀਤੀ ਪੰਜਾਬ ਵਿੱਚ ਵੀ ਲਾਗੂ ਕੀਤੀ ਗਈ। ਜਿਸ ਤੋਂ ਬਾਅਦ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਜਲਦੀ ਹੀ ਈਡੀ ਵੀ ਪੰਜਾਬ ਵੱਲ ਰੁਖ ਕਰ ਸਕਦੀ ਹੈ।

ਸ਼ਰਾਬ ਨੀਤੀ ਮਾਮਲੇ 'ਚ ਪੰਜਾਬ 'ਚ ਹਲਦ ਹੋਣਗੀਆਂ ਗ੍ਰਿਫ਼ਤਾਰੀਆਂ: ਮਨਜਿੰਦਰ ਸਿਰਸਾ
ਸ਼ਰਾਬ ਨੀਤੀ ਮਾਮਲੇ 'ਚ ਪੰਜਾਬ 'ਚ ਹਲਦ ਹੋਣਗੀਆਂ ਗ੍ਰਿਫ਼ਤਾਰੀਆਂ: ਮਨਜਿੰਦਰ ਸਿਰਸਾ

ਸ਼ਰਾਬ ਨੀਤੀ ਮਾਮਲੇ 'ਚ ਪੰਜਾਬ 'ਚ ਹਲਦ ਹੋਣਗੀਆਂ ਗ੍ਰਿਫ਼ਤਾਰੀਆਂ: ਮਨਜਿੰਦਰ ਸਿਰਸਾ

ਦਿੱਲੀ: ਦਿੱਲੀ ਦੀ ਸਿਆਸਤ 'ਚ ਇਸ ਸਮੇਂ ਵੱਡੀ ਹਲਚਲ ਮਚੀ ਹੋਈ ਹੈ। ਕਿਉਂਕਿ ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸ਼ਰਾਬ ਆਬਕਾਰੀ ਨੀਤੀ ਨੂੰ ਲੈ ਕੇ ਈਡੀ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਤੋਂ ਬਾਅਦ ਇਹ ਵਿਵਾਦ ਰੋਕਣ ਦਾ ਨਾਮ ਨਹੀਂ ਲੈ ਰਿਹਾ। ਇੰਝ ਲੱਗ ਰਿਹਾ ਹੈ ਕਿ ਇਸ ਦਾ ਸੇਕ ਹੁਣ ਜਲਦ ਹੀ ਪੰਜਾਬ ਵੀ ਪਹੁੰਚੇਗਾ। ਇਸ ਗੱਲ ਵੱਲ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ਼ਾਰਾ ਕੀਤਾ ਹੈ। ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੀ ਤਰਜ਼ 'ਤੇ ਪੰਜਾਬ 'ਚ ਲਾਗੂ ਕੀਤੀ ਆਬਕਾਰੀ ਨੀਤੀ ਬਾਰੇ ਟਵੀਟ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਇਸ ਬਾਰੇ ਪਿਛਲੇ ਸਾਲ ਈਡੀ ਨੂੰ ਸ਼ਿਕਾਇਤ ਵੀ ਭੇਜੀ ਹੈ। ਮਨਜਿੰਦਰ ਸਿਰਸਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸ਼ਿਕਾਇਤ ਤੋਂ ਬਾਅਦ ਈਡੀ ਨੇ ਕਈ ਅਧਿਕਾਰੀਆਂ ਨੂੰ ਸੰਮਨ ਭੇਜੇ ਹਨ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਜਲਦੀ ਹੀ ਈਡੀ ਇਸ 'ਤੇ ਕਾਰਵਾਈ ਕਰ ਸਕਦੀ ਹੈ।

ਥੋਕ ਵਿਕਰੇਤਾਵਾਂ ਨੂੰ ਵੱਡਾ ਲਾਭ: ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਦੀ ਆਬਕਾਰੀ ਨੀਤੀ ਵਿੱਚ ਸਾਰੇ ਥੋਕ ਵਿਕਰੇਤਾਵਾਂ ਨੂੰ ਸੁਪਰ ਐਲ 1 ਲਾਇਸੈਂਸ ਦਿੱਤੇ ਗਏ ਅਤੇ 2 ਤੋਂ 15 ਫੀਸਦੀ ਮੁਨਾਫਾ ਦਿੱਤਾ ਗਿਆ। ਜਿਸ ਕਾਰਨ ਸ਼ਰਾਬ ਮਾਫੀਆ ਨੇ ਹਜ਼ਾਰਾਂ ਕਰੋੜ ਰੁਪਏ ਇਕੱਠੇ ਕੀਤੇ ਅਤੇ ਅੱਜ ਮਨੀਸ਼ ਸਿਸੋਦੀਆ ਜੇਲ੍ਹ ਵਿੱਚ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਕੀਤਾ ਗਿਆ ਹੈ। ਸਰਕਾਰ ਬਣਨ ਤੋਂ ਬਾਅਦ 'ਆਪ' ਨੇ ਵੀ ਪੰਜਾਬ 'ਚ ਇਹੀ ਨੀਤੀ ਲਿਆਂਦੀ ਸੀ। ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਵਿੱਚ ਸ਼ਰਾਬ ਨੀਤੀ ਵਿਰੁੱਧ ਕੇਸ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੇ 13 ਸਤੰਬਰ 2022 ਨੂੰ ਸੀਬੀਆਈ ਅਤੇ ਈਡੀ ਨੂੰ ਸ਼ਿਕਾਇਤ ਭੇਜ ਦਿੱਤੀ ਸੀ। ਜਿਸ ਵਿੱਚ ਸਭ ਕੁਝ ਦੱਸਿਆ ਗਿਆ ਕਿ ਇਹ ਨੀਤੀ ਕਿਵੇਂ ਬਣੀ। ਇੰਨਾ ਹੀ ਨਹੀਂ ਸ਼ਿਕਾਇਤ 'ਚ ਸਪੱਸ਼ਟ ਲਿਿਖਆ ਹੈ ਕਿ ਇਹ ਨੀਤੀ ਬਣਾਉਂਦੇ ਸਮੇਂ ਮਨੀਸ਼ ਸਿਸੋਦੀਆ ਨੇ ਦਿੱਲੀ ਸਥਿਤ ਆਪਣੇ ਘਰ 'ਤੇ ਮੀਟਿੰਗਾਂ ਵੀ ਕੀਤੀਆਂ ਸਨ।

ਪੰਜਾਬ ਵਨ ਦਿੱਲੀ ਦੇ ਮੰਤਰੀ ਅਤੇ ਅਧਿਕਾਰੀ: ਮਨਜਿੰਦਰ ਸਿਰਸਾ ਨੇ ਦੋਸ਼ ਲਾਇਆ ਕਿ ਮਨੀਸ਼ ਸਿਸੋਦੀਆ ਵੱਲੋਂ ਬੁਲਾਈਆਂ ਮੀਟਿੰਗਾਂ ਲਈ ਪੰਜਾਬ ਦੇ ਆਬਕਾਰੀ ਮੰਤਰੀ ਤੇ ਅਧਿਕਾਰੀ ਦਿੱਲੀ ਪੁੱਜੇ ਸਨ। ਇੰਨਾ ਹੀ ਨਹੀਂ ਸਿਰਫ ਦੋ ਪਾਰਟੀਆਂ ਨੂੰ ਥੋਕ ਦਾ ਕੰਮ ਮਿਿਲਆ, ਇਸ ਲਈ ਟੇਲਰ ਡਾਕ ਵੀ ਤਿਆਰ ਕਰ ਲਈ ਗਈ। ਜਿਸ ਵਿੱਚ ਸਾਰਾ ਕੰਮ ਬ੍ਰਿੰਡਕੋਅਤੇ ਅਨੰਤ ਵਾਈਨਜ਼ ਨੂੰ ਦੇਣ ਦੀ ਗੱਲ ਹੋਈ ਸੀ। ਬ੍ਰਿੰਡਕੋ ਉਹ ਫਰਮ ਹੈ, ਜਿਸ 'ਤੇ ਦਿੱਲੀ 'ਚ ਵੀ ਕੇਸ ਦਰਜ ਹੋਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸੁਪਰ ਐਲ1 ਬਣਾ ਕੇ ਪੰਜਾਬ ਦੀਆਂ ਕਰੋੜਾਂ ਰੁਪਏ ਦੀਆਂ ਦੋ ਕੰਪਨੀਆਂ ਬ੍ਰਿੰਡਕੋ ਅਤੇ ਅਨੰਤ ਵਾਈਨਜ਼ ਨੂੰ ਕੰਮ ਦਿੱਤਾ ਗਿਆ ਸੀ। ਇਸ ਦੇ ਬਦਲੇ ਪੰਜਾਬ ਦੇ ਆਗੂਆਂ ਨੇ ਕਰੋੜਾਂ ਰੁਪਏ ਦਾ ਲੈਣ-ਦੇਣ ਵੀ ਕੀਤਾ ਹੈ। ਸਿਰਸਾ ਨੇ ਹੈ ਕਿ ਉਨ੍ਹਾਂ ਦੀ ਸ਼ਿਕਾਇਤ ਈਡੀ ਕੋਲ ਪੈਂਡਿੰਗ ਹੈ। ਪੰਜਾਬ ਦੇ ਕਈ ਅਧਿਕਾਰੀਆਂ ਨੂੰ ਵੀ ਤਲਬ ਕੀਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਸ 'ਤੇ ਪੰਜਾਬ 'ਚ ਵੀ ਮਾਮਲਾ ਦਰਜ ਕੀਤਾ ਜਾਵੇਗਾ। ਜਿਨ੍ਹਾਂ ਲੋਕਾਂ ਨੇ ਇਸ ਪਾਲਿਸੀ ਤਹਿਤ ਕਰੋੜਾਂ ਰੁਪਏ ਦਾ ਲੈਣ-ਦੇਣ ਕੀਤਾ ਸੀ, ਉਹ ਜਲਦੀ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ।

ਇਹ ਵੀ ਪੜ੍ਹੋ: MANISH SISODIA: ਦਿੱਲੀ ਸਰਕਾਰ ਤੋਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੇ ਦਿੱਤਾ ਅਸਤੀਫਾ, ਕੇਜਰੀਵਾਲ ਨੇ ਅਸਤੀਫਾ ਕੀਤਾ ਸਵੀਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.