ETV Bharat / bharat

Army Day 2022: ਰਾਸ਼ਟਰਪਤੀ ਰਾਮ ਨਾਥ ਕੋਵਿੰਦ, PM ਮੋਦੀ ਤੇ ਹੋਰ ਆਗੂਆਂ ਨੇ ਫੌਜ ਦਿਵਸ ਦੀਆਂ ਦਿੱਤੀਆਂ ਵਧਾਈਆਂ

author img

By

Published : Jan 15, 2022, 11:32 AM IST

Updated : Jan 15, 2022, 11:43 AM IST

Army Day 2022: ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਹੋਰ ਆਗੂਆਂ ਨੇ ਫੌਜ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ।

ਦੇਸ਼ ਚ ਮਨਾਇਆ ਜਾ ਰਿਹਾ 74ਵਾਂ ਫੌਜ ਦਿਵਸ
ਦੇਸ਼ ਚ ਮਨਾਇਆ ਜਾ ਰਿਹਾ 74ਵਾਂ ਫੌਜ ਦਿਵਸ

ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 74ਵੇਂ ਫੌਜ ਦਿਵਸ ਮੌਕੇ 'ਤੇ ਫੌਜੀਆਂ ਅਤੇ ਸਾਬਕਾ ਫੌਜੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਸ ਮੌਕੇ 'ਤੇ ਬੋਲਦਿਆਂ ਰਾਸ਼ਟਰਪਤੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਫੌਜ ਨੇ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਦੇਸ਼ ਉਨ੍ਹਾਂ ਦੀ ਸੇਵਾ ਲਈ ਉਨ੍ਹਾਂ ਦਾ ਧੰਨਵਾਦੀ ਹੈ। ਫੌਜ ਦਿਵਸ 'ਤੇ ਸੇਵਾ ਕਰ ਰਹੇ ਅਤੇ ਸੇਵਾਮੁਕਤ ਫੌਜੀ ਜਵਾਨਾਂ ਨੂੰ ਵਧਾਈ ਦਿੰਦੇ ਹੋਏ ਕੋਵਿੰਦ ਨੇ ਕਿਹਾ ਕਿ ਫੌਜੀਆਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਅਤੇ ਸ਼ਾਂਤੀ ਬਣਾਈ ਰੱਖਣ ਦੌਰਾਨ ਪੇਸ਼ੇਵਰ ਰਵੱਈਏ, ਕੁਰਬਾਨੀ ਅਤੇ ਬਹਾਦਰੀ ਦਿਖਾਈ ਹੈ।

  • Greetings to Army personnel and veterans on Army Day. Indian Army has been pivotal in ensuring national security. Our soldiers have displayed professionalism, sacrifice and valour in defending borders and maintaining peace. The nation is grateful for your service. Jai Hind!

    — President of India (@rashtrapatibhvn) January 15, 2022 " class="align-text-top noRightClick twitterSection" data=" ">

ਉਨ੍ਹਾਂ ਟਵੀਟ ਕਰਦਿਆਂ , 'ਮੌਜੂਦਾ ਅਤੇ ਸੇਵਾਮੁਕਤ ਫੌਜੀਆਂ ਨੂੰ ਫੌਜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਨੇ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਜਵਾਨਾਂ ਨੇ ਸਰਹੱਦਾਂ ਦੀ ਰਾਖੀ ਕਰਦੇ ਹੋਏ ਅਤੇ ਸ਼ਾਂਤੀ ਬਣਾਈ ਰੱਖਣ ਦੌਰਾਨ ਪੇਸ਼ੇਵਰਤਾ, ਕੁਰਬਾਨੀ ਅਤੇ ਬਹਾਦਰੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਤੁਹਾਡੀ ਸੇਵਾ ਲਈ ਦੇਸ਼ ਤੁਹਾਡਾ ਧੰਨਵਾਦੀ ਹੈ। ਜੈ ਹਿੰਦ।'

ਹਰ ਸਾਲ 15 ਜਨਵਰੀ ਨੂੰ ਫੀਲਡ ਮਾਰਸ਼ਲ ਕੇ.ਐਮ. ਕਰਿਅੱਪਾ ਵੱਲੋਂ ਭਾਰਤੀ ਫੌਜ ਦੇ ਪਹਿਲੇ ਕਮਾਂਡਰ-ਇਨ-ਚੀਫ਼ ਵਜੋਂ ਅਹੁਦਾ ਸੰਭਾਲਣ ਦੀ ਯਾਦ ਵਿੱਚ ਫੌਜ ਦਿਵਸ ਮਨਾਇਆ ਜਾਂਦਾ ਹੈ। ਕਰਿਅੱਪਾ ਨੇ 1949 ਵਿੱਚ ਭਾਰਤੀ ਫੌਜ ਦੇ ਆਖਰੀ ਚੋਟੀ ਦੇ ਬ੍ਰਿਟਿਸ਼ ਕਮਾਂਡਰ ਤੋਂ ਅਹੁਦਾ ਸੰਭਾਲਿਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਫੌਜ ਦਿਵਸ' ਦੇ ਮੌਕੇ 'ਤੇ ਭਾਰਤੀ ਫੌਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਆਪਣੀ ਬਹਾਦਰੀ ਅਤੇ ਪੇਸ਼ੇਵਰਤਾ ਲਈ ਜਾਣੀ ਜਾਂਦੀ ਹੈ ਅਤੇ ਰਾਸ਼ਟਰੀ ਸੁਰੱਖਿਆ 'ਚ ਇਸ ਦੇ ਬੇਮਿਸਾਲ ਯੋਗਦਾਨ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਪ੍ਰਧਾਨ ਮੰਤਰੀ ਨੇ ਕਿਹਾ, 'ਭਾਰਤੀ ਫੌਜ ਦੇ ਜਵਾਨ ਮੁਸ਼ਕਲ ਖੇਤਰਾਂ ਵਿੱਚ ਸੇਵਾ ਕਰਦੇ ਹਨ ਅਤੇ ਰਾਸ਼ਟਰੀ ਆਫ਼ਤਾਂ ਸਮੇਤ ਮਾਨਵਤਾਵਾਦੀ ਸੰਕਟ ਦੌਰਾਨ ਨਾਗਰਿਕਾਂ ਦੀ ਮਦਦ ਲਈ ਸਭ ਤੋਂ ਅੱਗੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਸ਼ਾਂਤੀ ਰੱਖਿਅਕ ਮੁਹਿੰਮਾਂ ਦੌਰਾਨ ਫੌਜ ਦੇ ਸ਼ਾਨਦਾਰ ਯੋਗਦਾਨ 'ਤੇ ਭਾਰਤ ਨੂੰ ਮਾਣ ਹੈ।

  • PM Modi extends wishes on the occasion of Army Day, "to the courageous soldiers, respected veterans and their families. The Indian Army is known for its bravery and professionalism. Words cannot do justice to the invaluable contribution of the Indian Army towards national safety" pic.twitter.com/FP2pyBHIzf

    — ANI (@ANI) January 15, 2022 " class="align-text-top noRightClick twitterSection" data=" ">

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਫੌਜ ਦਿਵਸ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ, 'ਫੌਜ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਸਾਰੇ ਭਾਰਤੀ ਫੌਜ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ। ਉਨ੍ਹਾਂ ਕਿਹਾ ਕਿ ਸਾਡੀ ਫੌਜ ਨੇ ਦੇਸ਼ ਦੀ ਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਵਿੱਚ ਅਡੋਲ ਰਹਿ ਕੇ ਇੱਕ ਦਲੇਰ ਅਤੇ ਪੇਸ਼ੇਵਰ ਬਲ ਦੇ ਰੂਪ ਵਿੱਚ ਆਪਣੀ ਪਛਾਣ ਬਣਾਈ ਹੈ। ਦੇਸ਼ ਨੂੰ ਭਾਰਤੀ ਫੌਜ 'ਤੇ ਮਾਣ ਹੈ।

  • Greetings and best wishes to all Indian Army personnel and their families on the special occasion of Army Day.

    Our Army has distinguished itself as a courageous and professional force, unwavering in their commitment to defend the country. The nation is proud of the Indian Army.

    — Rajnath Singh (@rajnathsingh) January 15, 2022 " class="align-text-top noRightClick twitterSection" data=" ">

ਥਲ ਸੈਨਾ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ, ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਅਤੇ ਜਲ ਸੈਨਾ ਮੁਖੀ ਐਡਮਿਰਲ ਆਰ. ਹਰੀ ਕੁਮਾਰ ਨੇ 74ਵੇਂ ਫੌਜ ਦਿਵਸ 'ਤੇ ਰਾਸ਼ਟਰੀ ਯੁੱਧ ਸਮਾਰਕ 'ਤੇ ਸ਼ਰਧਾਂਜਲੀ ਭੇਟ ਕੀਤੀ।

ਫੌਜ ਦਿਵਸ 2022 (Army Day 2022) 'ਤੇ ਰਾਜਸਥਾਨ ਦੇ ਜੈਸਲਮੇਰ ਵਿੱਚ ਭਾਰਤ-ਪਾਕਿਸਤਾਨ ਸਰਹੱਦ 'ਤੇ ਖਾਦੀ ਦਾ ਬਣਿਆ ਵਿਸ਼ਾਲ ਰਾਸ਼ਟਰੀ ਝੰਡਾ 'ਤਿਰੰਗਾ' (national flag display in Jaisalmer) ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਖਾਦੀ ਦਾ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਰਾਸ਼ਟਰੀ ਝੰਡਾ (World largest national flag) ਹੈ।

ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ (MSME) ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਹ ਵਿਸ਼ਾਲ ਤਿਰੰਗਾ ਭਾਰਤ-ਪਾਕਿਸਤਾਨ ਸਰਹੱਦ 'ਤੇ ਸਥਿਤ ਲੌਂਗੇਵਾਲਾ ਵਿਖੇ ਲਹਿਰਾਇਆ ਜਾਵੇਗਾ। ਲੌਂਗੇਵਾਲਾ ਸਰਹੱਦੀ ਚੌਕੀ 1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਇਤਿਹਾਸਕ ਲੜਾਈ ਦੀ ਗਵਾਹ ਰਹੀ ਹੈ।

ਇਸ ਬਿਆਨ ਮੁਤਾਬਕ ਖਾਦੀ ਦਾ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਰਾਸ਼ਟਰੀ ਝੰਡਾ ਫੌਜ ਦਿਵਸ ਦੇ ਮੌਕੇ 'ਤੇ ਜੈਸਲਮੇਰ ਸਥਿਤ ਸਰਹੱਦੀ ਚੌਕੀ 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਮੰਤਰਾਲੇ ਨੇ ਕਿਹਾ ਕਿ ਇਹ 225 ਫੁੱਟ ਲੰਬੇ, 150 ਫੁੱਟ ਚੌੜੇ ਅਤੇ ਲਗਭਗ 1,400 ਕਿਲੋਗ੍ਰਾਮ ਵਜ਼ਨ ਵਾਲੇ ਵਿਸ਼ਾਲ ਤਿਰੰਗੇ ਦਾ ਪੰਜਵਾਂ ਜਨਤਕ ਪ੍ਰਦਰਸ਼ਨ ਹੋਵੇਗਾ।

ਇਹ ਵੀ ਪੜ੍ਹੋ: 74ਵਾਂ ਭਾਰਤੀ ਫ਼ੌਜ ਦਿਵਸ 2022: ਆਓ ਜਾਣੀਏ ਭਾਰਤੀ ਫ਼ੌਜ ਦਿਵਸ ਦੀ ਮਹੱਤਤਾ

Last Updated :Jan 15, 2022, 11:43 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.