ETV Bharat / bharat

MP Love Jihad: ਅਨਾਮਿਕਾ ਦੂਬੇ ਬਣੀ ਉਜ਼ਮਾ ਫਾਤਿਮਾ, ਜਿਉਂਦੀ ਧੀ ਦਾ ਮਾਪਿਆਂ ਨੇ ਕੀਤਾ ਪਿੰਡਦਾਨ, ਛਪਾਇਆ ਭੋਗ ਦਾ ਕਾਰਡ

author img

By

Published : Jun 14, 2023, 12:28 PM IST

ਜਬਲਪੁਰ 'ਚ ਮੁਸਲਿਮ ਨੌਜਵਾਨ ਨਾਲ ਵਿਆਹ ਕਰਵਾਉਣ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦਾ ਪਿੰਡਦਾਨ ਕਰਵਾ ਦਿੱਤਾ ਤੇ ਇਸ ਦੇ ਨਾਲ ਹੀ ਉਸ ਦੇ ਭੋਗ ਦੇ ਕਾਰਡ ਵੀ ਛਪਵਾ ਦਿੱਤੇ ਹਨ।

Anamika Dubey became Uzma Fatima, parents did Pind Daan of alive daughter
ਅਨਾਮਿਕਾ ਦੂਬੇ ਬਣੀ ਉਜ਼ਮਾ ਫਾਤਿਮਾ, ਜਿਉਂਦੀ ਧੀ ਦਾ ਮਾਪਿਆਂ ਨੇ ਕੀਤਾ ਪਿੰਡਦਾਨ

ਜਬਲਪੁਰ : ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਇੱਕ ਪਰਿਵਾਰ ਨੇ ਆਪਣੀ ਹੀ ਜਿਊਂਦੀ ਧੀ ਦਾ ਪਿੰਡਦਾਨ ਕਰ ਦਿੱਤਾ ਹੈ। ਤੁਹਾਨੂੰ ਸੁਣ ਕੇ ਅਜੀਬ ਲੱਗ ਰਿਹਾ ਹੋਵੇਗਾ ਪਰ ਇਸ ਦਾ ਕਾਰਨ ਹੈ ਮੁਸਲਿਮ ਧਰਮ ਦੇ ਨੌਜਵਾਨ ਦਾ ਵਿਆਹ। ਪਰਿਵਾਰਕ ਮੈਂਬਰਾਂ ਦੇ ਮਨਾਉਣ 'ਤੇ ਵੀ ਜਦੋਂ ਲੜਕੀ ਨਾ ਮੰਨੀ ਅਤੇ ਅਦਾਲਤ 'ਚ ਜਾ ਕੇ ਮੈਜਿਸਟ੍ਰੇਟ ਦੇ ਸਾਹਮਣੇ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਮੁਸਲਿਮ ਰੀਤੀ-ਰਿਵਾਜ਼ਾ ਦੇ ਨਾਲ 7 ਜੂਨ ਨੂੰ ਅਨਾਮਿਕਾ ਦੂਬੇ ਦਾ ਵਿਆਹ ਮੁਹੰਮਦ ਅਯਾਜ਼ ਨਾਲ ਉਜ਼ਾਮਾ ਫਾਤਿਮਾ ਦੇ ਰੂਪ 'ਚ ਹੋਇਆ ਸੀ। ਇਸ ਤੋਂ ਨਾਰਾਜ਼ ਹੋ ਕੇ ਪਰਿਵਾਰਕ ਮੈਂਬਰਾਂ ਨੇ ਐਤਵਾਰ ਨੂੰ ਗੌਰੀਘਾਟ ਵਿਖੇ ਪਿੰਡ ਦਾਨ ਕਰ ਕੇ ਸਾਰੇ ਰੀਤੀ ਰਿਵਾਜ਼ ਪੂਰੇ ਕਰ ਦਿੱਤੇ ਤੇ ਨਾਲ ਹੀ ਭੋਗ ਦੇ ਕਾਰਡ ਵੀ ਛਪਵਾ ਦਿੱਤੇ।


ਅਨਾਮਿਕਾ ਦੂਬੇ ਤੋਂ ਬਣੀ ਉਜ਼ਮਾ ਫਾਤਿਮਾ: ਮੱਧ ਪ੍ਰਦੇਸ਼ ਤੋਂ ਧਰਮ ਪਰਿਵਰਤਨ ਅਤੇ ਲਵ ਜਿਹਾਦ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਜੱਬਲਪੁਰ ਤੋਂ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿਉਂਕਿ ਇੱਥੇ ਲੜਕੀ ਦੀ ਮਰਜ਼ੀ ਨਾਲ ਧਰਮ ਪਰਿਵਰਤਨ ਕਰਵਾਇਆ ਗਿਆ ਹੈ। ਦਰਅਸਲ ਜਬਲਪੁਰ ਦੇ ਅਮਖੇੜਾ ਇਲਾਕੇ 'ਚ ਰਹਿਣ ਵਾਲੀ ਇਕ ਲੜਕੀ ਦਾ ਵਿਆਹ ਕੁਝ ਮਹੀਨੇ ਪਹਿਲਾਂ ਮੁਹੰਮਦ ਅਯਾਜ਼ ਨਾਂ ਦੇ ਨੌਜਵਾਨ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਹ ਅਨਾਮਿਕਾ ਦੂਬੇ ਤੋਂ ਉਜ਼ਮਾ ਫਾਤਿਮਾ ਬਣ ਗਈ। ਅਨਾਮਿਕਾ ਦੇ ਫੈਸਲੇ ਤੋਂ ਨਾਰਾਜ਼ ਪਰਿਵਾਰ ਨੇ ਬੇਟੀ ਨੂੰ ਛੱਡ ਦਿੱਤਾ ਅਤੇ ਉਸ ਦੀ ਮੌਤ ਲਈ ਸੋਗ ਸੰਦੇਸ਼ ਵੀ ਜਾਰੀ ਕੀਤਾ। ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਸੋਗ ਪੱਤਰ ਭੇਜ ਕੇ ਉਨ੍ਹਾਂ ਨੂੰ ਨਰਮਦਾ ਦੇ ਕਿਨਾਰੇ ਕਰਵਾਏ ਗਏ ਪਿੰਡਦਾਨ ਸਮਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਸੋਗ ਸੰਦੇਸ਼ ਵਿੱਚ ਲੜਕੀ ਦੇ ਵਾਰਸਾਂ ਨੇ ਉਸ ਨੂੰ ਨਾਜਾਇਜ਼ ਧੀ ਦੱਸਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਛੜੀ ਮਾੜੀ ਰੂਹ ਨੂੰ ਸ਼ਾਂਤੀ ਦੇਣ ਲਈ ਆਉਣ।


ਪਰਿਵਾਰਕ ਮੈਂਬਰਾਂ ਨੇ ਕੀਤਾ ਪਿੰਡਦਾਨ: ਐਤਵਾਰ ਨੂੰ ਨਰਮਦਾ ਦੇ ਕੰਢੇ ਸਥਿਤ ਗੌਰੀਘਾਟ ਵਿਖੇ ਪਰਿਵਾਰਕ ਮੈਂਬਰ ਪਿੰਡਦਾਨ ਦੇ ਸਮਾਗਮ ਵਿੱਚ ਪਹੁੰਚੇ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੇਟੀ ਅਨਾਮਿਕਾ ਨੂੰ ਬੜੇ ਪਿਆਰ ਨਾਲ ਪਾਲਿਆ ਸੀ, ਪਰ ਉਸ ਨੇ ਮੁਸਲਿਮ ਧਰਮ ਦੇ ਨੌਜਵਾਨ ਨਾਲ ਵਿਆਹ ਕਰਵਾ ਕੇ ਪੂਰੇ ਪਰਿਵਾਰ ਨੂੰ ਬਦਨਾਮ ਕੀਤਾ ਹੈ। ਇਸ ਕਾਰਨ ਉਸ ਦੀ ਬੇਟੀ ਦੇ ਜਿਊਂਦੇ ਰਹਿਣ ਦਾ ਕੋਈ ਮਤਲਬ ਨਹੀਂ ਬਚਿਆ। ਲੜਕੀ ਦੇ ਭਰਾ ਅਭਿਸ਼ੇਕ ਦੂਬੇ ਦਾ ਕਹਿਣਾ ਹੈ ਕਿ "ਉਸ ਨੇ ਆਪਣੀ ਭੈਣ ਦੇ ਵਿਆਹ ਦੇ ਸੁਪਨੇ ਬੜੇ ਸੰਜੋਏ ਸਨ ਪਰ ਉਸ ਦੀ ਜ਼ਿੱਦ ਨੇ ਸਾਰੇ ਸੁਪਨੇ ਤੋੜ ਦਿੱਤੇ। ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਨੂੰ ਅਜਿਹੇ ਦਿਨ ਦੇਖਣੇ ਪੈਣਗੇ ਕਿ ਉਸ ਦਾ ਜਿਉਂਦੀ ਦਾ ਹੀ ਪਿੰਡਦਾਨ ਕਰਵਾਉਣਾ ਪਵੇਗਾ।"

ETV Bharat Logo

Copyright © 2024 Ushodaya Enterprises Pvt. Ltd., All Rights Reserved.