ETV Bharat / bharat

Telangana News: ਵਿਆਹੇ ਨੌਜਵਾਨ ਨੇ ਧੋਖੇ ਨਾਲ ਕੀਤਾ ਦੂਜਾ ਵਿਆਹ, ਪਹਿਲੀ ਪਤਨੀ ਵੀ ਸੀ ਵਿਆਹ ਸਮਾਗਮ ਵਿੱਚ ਸ਼ਾਮਲ, ਜਾਣੋ ਪੂਰਾ ਮਾਮਲਾ

author img

By

Published : Aug 17, 2023, 10:50 PM IST

ਤੇਲੰਗਾਨਾ 'ਚ ਇਕ ਨੌਜਵਾਨ ਅਤੇ ਦੋ ਕੁੜੀਆਂ ਵਿਚਕਾਰ ਦੀ ਕਹਾਣੀ ਇੰਨੀ ਗੁੰਝਲਦਾਰ ਬਣ ਗਈ ਹੈ ਕਿ ਹੁਣ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ। ਇਕ ਔਰਤ ਨੇ ਆਪਣੇ ਪਤੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ, ਫਿਰ ਵੀ ਉਸ ਨੇ ਦੂਜਾ ਵਿਆਹ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Telangana News
Telangana News

ਹੈਦਰਾਬਾਦ: ਤੇਲੰਗਾਨਾ ਤੋਂ ਲਵ ਟ੍ਰਾਈ ਐਂਗਲ ਸਟੋਰੀ ਕਿਸੀ ਫਿਲਮੀ ਸਟੋਰੀ ਤੋਂ ਘੱਟ ਨਹੀਂ ਹੈ। ਇਹ ਮਾਮਲਾ ਹੈਦਰਾਬਾਦ ਦੇ ਬੰਜਾਰਾਹਿਲਸ ਇਲਾਕੇ ਤੋਂ ਸਾਹਮਣੇ ਆਇਆ ਹੈ। ਇਸ ਇਲਾਕੇ ਵਿੱਚ ਇਕ ਮੁੰਡਾ-ਕੁੜੀ ਦਾ ਵਿਆਹ ਹੋਇਆ, ਵਿਆਹ ਦੀਆਂ ਸਾਰੀਆਂ ਰਸਮਾਂ ਵੀ ਨਿਭਾਈਆਂ ਗਈਆਂ। ਇਕ ਹੋਰ ਕੁੜੀ ਵੀ ਉੱਥੇ ਮੌਜੂਦ ਰਹੀ, ਜੋ ਲਾੜੇ ਨੂੰ ਅਪਣਾ ਦੋਸਤ ਦੱਸ ਰਹੀ ਸੀ। ਬਾਅਦ ਵਿੱਚ ਖੁਲਾਸਾ ਹੋਇਆ ਕਿ ਜਿਸ ਮੁੰਡੇ ਦਾ ਵਿਆਹ ਹੋ ਰਿਹਾ ਹੈ, ਉਹ ਪਹਿਲਾਂ ਹੀ ਉਸ ਲੜਕੀ (ਜੋ ਅਪਣੇ ਆਪ ਨੂੰ ਲਾੜੇ ਦਾ ਦੋਸਤ ਦੱਸ ਰਹੀ ਸੀ) ਨਾਲ ਵਿਆਹ ਕਰਵਾ ਚੁੱਕਾ ਹੈ।

ਐਸਆਈ ਰਵਿੰਦਰ ਦੇ ਮੁਤਾਬਿਕ, ਹੈਦਰਾਬਾਦ ਦੇ ਬੰਜਾਰਾ ਹਿਲਸ ਦੇ ਸਿੰਗਡੀ ਕੁੰਤਾ ਬਸਤੀ ਵਿੱਚ ਇਕ ਵੀਹ ਸਾਲ ਦੀ ਕੁੜੀ ਘਰਾਂ ਵਿੱਚ ਟਿਊਸ਼ਨ ਪੜ੍ਹਾਉਣ ਦਾ ਕੰਮ ਕਰਦੀ ਹੈ। 2020 ਵਿੱਚ ਜਦੋਂ ਉਹ ਯੂਸੁਫਗੂਡਾ ਵਿੱਚ ਇੱਕ ਡਾਂਸ ਅਕਾਦਮੀ ਵਿੱਚ ਟ੍ਰੇਨਿੰਗ ਲਈ ਗਈ, ਤਾਂ ਉਸ ਦੀ ਮੁਲਾਕਾਤ 23 ਸਾਲ ਗਾਂਧੀ ਨਾਮ ਦੇ ਮੁੰਡੇ ਨਾਲ ਹੋਈ। ਜਾਣ-ਪਛਾਣ ਵਧੀ, ਫਿਰ ਹੌਲੀ-ਹੌਲੀ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਦੋਨਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਲਿਆ। ਦੋਨਾਂ ਦੇ ਪਰਿਵਾਰ ਵਿਆਹ ਲਈ ਰਾਜ਼ੀ ਹੋ ਗਏ ਜਿਸ ਤੋਂ ਬਾਅਦ ਗਾਂਧੀ ਤੇ ਉਹ ਕੁੜੀ ਇੱਕਠੇ ਰਹਿਣ ਲੱਗ ਗਏ।

ਦੋਨੋਂ ਲਿਵ-ਇਨ ਵਿੱਚ ਖੁਸ਼ੀ-ਖੁਸ਼ੀ ਰਹਿਣ ਲੱਗੇ ਕਿ ਲੜਕੀ ਨੂੰ ਗਾਂਧੀ ਉੱਤੇ ਸ਼ੱਕ ਹੋਇਆ ਕਿ ਉਸ ਦਾ ਦੂਜੀ ਕੁੜੀ ਜਿਸ ਦਾ ਨਾਮ ਰੋਜਾ ਹੈ, ਨਾਲ ਸਬੰਧ ਹਨ। ਉਸ ਨੇ ਇਹ ਗੱਲ ਅਪਣੇ ਪਰਿਵਾਰ ਵਾਲਿਆਂ ਨੂੰ ਵੀ ਦੱਸੀ ਇਸ ਤੋਂ ਬਾਅਦ ਕੁੜੀ ਤੇ ਗਾਂਧੀ ਦੇ ਪਰਿਵਾਰ ਵਿੱਚ ਰੋਜਾ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਉਹ ਪੁਲਿਸ ਕੋਲ ਪਹੁੰਚੇ। ਇਸ ਉੱਤੇ ਰੋਜਾ ਨਾਮ ਦੀ ਲੜਕੀ ਨੂੰ ਵੀ ਬੁਲਾਇਆ ਗਿਆ। ਰੋਜਾ ਅਤੇ ਗਾਂਧੀ, ਦੋਨਾਂ ਨੇ ਭਰੋਸਾ ਜਤਾਇਆ ਕਿ ਉਹ ਦੋਵੇਂ ਚੰਗੇ ਦੋਸਤ ਹਨ। ਇਸ ਤੋਂ ਬਾਅਦ ਦੋਹਾਂ ਪਰਿਵਾਰਾਂ ਵਿੱਚ ਸਮਝੌਤਾ ਹੋ ਗਿਆ। ਗਾਂਧੀ ਤੇ ਕੁੜੀ ਨੇ 14 ਮਈ ਨੂੰ ਵਿਆਹ ਕਰਨ ਦਾ ਫੈਸਲਾ ਕੀਤਾ। ਬਜ਼ੁਰਗਾਂ ਦੀ ਮੌਜੂਦਗੀ ਵਿੱਚ ਵਿਆਹ ਹੋਇਆ। ਇਸ ਦੌਰਾਨ ਰੋਜਾ ਨੇ ਵੀ ਦੋਨਾਂ ਦੇ ਵਿਆਹ ਕਰਵਾਉਣ ਦੀ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ।


ਵਿਆਹ ਤੋਂ ਬਾਅਦ ਗਾਂਧੀ ਦਾ ਰਵੱਈਆ ਅਪਣੀ ਪਤਨੀ ਪ੍ਰਤੀ ਬਦਲ ਗਿਆ। ਉਹ ਘਰ ਦੇਰ ਨਾਲ ਆਉਣ ਲੱਗਾ। ਪਤਨੀ ਵਲੋਂ ਸਵਾਲ ਕਰਨ ਉੱਤੇ ਉਸ ਨਾਲ ਕੁੱਟਮਾਰ ਕਰਨ ਲੱਗਾ। ਬਾਅਦ ਵਿੱਚ ਖੁਲਾਸਾ ਹੋਇਆ ਕਿ ਗਾਂਧੀ ਤੇ ਰੋਜਾ ਨੇ ਪਹਿਲਾਂ ਹੀ ਵਿਆਹ ਕਰਵਾਇਆ ਹੋਇਆ ਸੀ। ਇਹ ਰਾਜ ਖੁੱਲ੍ਹਣ ਉੱਤੇ ਮਜ਼ਬੂਰਨ ਗਾਂਧੀ ਦੀ ਦੂਜੀ ਪਤਨੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਇਆ। ਪੁਲਿਸ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.