ETV Bharat / bharat

AIIMS ਤੋਂ ਬਾਅਦ ਹੁਣ ICMR ਦੀ ਵੈੱਬਸਾਈਟ 'ਤੇ ਸਾਈਬਰ ਹਮਲਾ

author img

By

Published : Dec 6, 2022, 5:40 PM IST

AIIMS ਤੋਂ ਬਾਅਦ ਹੁਣ ICMR ਦੀ ਵੈੱਬਸਾਈਟ 'ਤੇ ਸਾਈਬਰ ਹਮਲੇ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ 24 ਘੰਟਿਆਂ 'ਚ ਵੈੱਬਸਾਈਟ ਨੂੰ ਹੈਕ ਕਰਨ ਦੀਆਂ 6000 ਤੋਂ ਵੱਧ ਕੋਸ਼ਿਸ਼ਾਂ ਕੀਤੀਆਂ (Cyber attack on ICMR website) ਗਈਆਂ।

AFTER AIIMS HACKERS ATTACK ICMR WEBSITE
AFTER AIIMS HACKERS ATTACK ICMR WEBSITE

ਨਵੀਂ ਦਿੱਲੀ: ਏਮਜ਼ ਦੇ ਸਰਵਰ ਹੈਕ ਦੇ ਸਾਹਮਣੇ ਆਉਣ ਤੋਂ ਬਾਅਦ ਸਾਈਬਰ ਹਮਲਾਵਰਾਂ ਨੇ ਭਾਰਤ ਦੀਆਂ ਹੋਰ ਸਿਹਤ ਅਤੇ ਖੋਜ ਸੰਸਥਾਵਾਂ ਦੀਆਂ ਵੈੱਬਸਾਈਟਾਂ ਅਤੇ ਰੋਗੀ ਸੂਚਨਾ ਪ੍ਰਣਾਲੀਆਂ 'ਤੇ ਹਮਲੇ ਤੇਜ਼ ਕਰ ਦਿੱਤੇ ਹਨ। ਸਾਈਬਰ ਹੈਕਰਾਂ ਨੇ 24 ਘੰਟਿਆਂ 'ਚ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਦੀ ਵੈੱਬਸਾਈਟ 'ਤੇ 6000 ਤੋਂ ਜ਼ਿਆਦਾ ਵਾਰ ਹਮਲਾ ਕਰਨ ਦੀ ਕੋਸ਼ਿਸ਼ (Cyber attack on ICMR website) ਕੀਤੀ।

ਮਨੀਕੰਟਰੋਲ ਦੀ ਖਬਰ ਮੁਤਾਬਕ ਇਕ ਸਰਕਾਰੀ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, '30 ਨਵੰਬਰ ਨੂੰ ਸਾਈਬਰ ਹੈਕਰਾਂ ਨੇ 24 ਘੰਟਿਆਂ ਦੇ ਅੰਦਰ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਦੀ ਵੈੱਬਸਾਈਟ 'ਤੇ 6000 ਤੋਂ ਜ਼ਿਆਦਾ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।'

ਹਮਲਾਵਰਾਂ ਦੇ ਵੇਰਵਿਆਂ ਬਾਰੇ, ਅਧਿਕਾਰੀ ਨੇ ਕਿਹਾ ਕਿ 'ICMR ਵੈੱਬਸਾਈਟ 'ਤੇ ਹਮਲੇ ਹਾਂਗਕਾਂਗ ਸਥਿਤ ਬਲੈਕਲਿਸਟਡ IP ਐਡਰੈੱਸ 103.152.220.133 ਤੋਂ ਕੀਤੇ ਗਏ ਸਨ। ਹਾਲਾਂਕਿ ਉਹ ਕਾਮਯਾਬ ਨਹੀਂ ਹੋ ਸਕਿਆ। ਅਸੀਂ ਇਸ ਬਾਰੇ ਟੀਮ ਨੂੰ ਸੁਚੇਤ ਕਰ ਦਿੱਤਾ ਹੈ। ਜੇਕਰ ਫਾਇਰਵਾਲ 'ਚ ਕੁਝ ਖਾਮੀਆਂ ਹੁੰਦੀਆਂ ਤਾਂ ਹਮਲਾਵਰ ਵੈੱਬਸਾਈਟ ਦੀ ਸੁਰੱਖਿਆ ਨੂੰ ਤੋੜਨ 'ਚ ਕਾਮਯਾਬ ਹੋ ਸਕਦੇ ਸਨ।

ਹਾਲਾਂਕਿ, ICMR ਅਧਿਕਾਰੀਆਂ ਨੇ ਇਸ ਮਾਮਲੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਕ ਅਧਿਕਾਰੀ ਮੁਤਾਬਕ NIC ਨੇ ਸਰਕਾਰੀ ਸੰਸਥਾਵਾਂ ਨੂੰ ਫਾਇਰਵਾਲ ਨੂੰ ਅਪਡੇਟ ਰੱਖਣ ਲਈ ਕਿਹਾ ਹੈ। NIC ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸੰਸਥਾਵਾਂ ਨੂੰ ਆਪਰੇਟਿੰਗ ਸਿਸਟਮਾਂ ਦੇ ਸੁਰੱਖਿਆ ਪੈਚਾਂ ਨੂੰ ਅਪਡੇਟ ਕਰਨ ਦੀ ਸਲਾਹ ਦਿੱਤੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਸਿਹਤ ਸੰਭਾਲ ਸੰਸਥਾਵਾਂ ਵਿੱਚ ਰੋਗੀ ਸੂਚਨਾ ਪ੍ਰਣਾਲੀਆਂ ਹੈਕਰਾਂ ਲਈ ਚੋਟੀ ਦੇ ਸੰਭਾਵੀ ਟੀਚਿਆਂ ਵਿੱਚੋਂ ਇੱਕ ਹਨ। ਉਨ੍ਹਾਂ ਕਿਹਾ, '2020 ਤੋਂ ਸਿਹਤ ਸੰਗਠਨ ਦੀ ਵੈੱਬਸਾਈਟ 'ਤੇ ਸਾਈਬਰ ਹਮਲੇ ਵਧ ਰਹੇ ਹਨ।'

ਇਹ ਵੀ ਪੜ੍ਹੋ: ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿੱਚ ਆਈ.ਟੀ ਦੇ ਛਾਪੇ

ETV Bharat Logo

Copyright © 2024 Ushodaya Enterprises Pvt. Ltd., All Rights Reserved.