ETV Bharat / bharat

ਅਦਾਕਾਰ ਸੋਨੂੰ ਸੂਦ ਦੇ ਘਰ ਮੁੜ ਇਨਕਮ ਟੈਕਸ ਵਿਭਾਗ ਦਾ ਛਾਪਾ

author img

By

Published : Sep 16, 2021, 2:34 PM IST

ਇਨਕਮ ਟੈਕਸ ਵਿਭਾਗ ਵੱਲੋਂ ਅਦਾਕਾਰ ਸੋਨੂੰ ਸੂਦ ਦੇ ਘਰ ’ਚ ਛਾਪਿਆ ਮਾਰਿਆ ਗਿਆ ਹੈ। ਬੀਤੇ ਦਿਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇਸ ਮਾਮਲੇ ਨੂੰ ਲੈਕੇ ਇੱਕ ਟਵੀਟ ਕੀਤਾ ਗਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਹੈ ਕਿ ਸੱਚਾਈ ਦੇ ਰਸਤੇ ਉੱਪਰ ਚੱਲਦੇ ਹੋਏ ਲੱਖਾਂ ਮੁਸ਼ਕਿਲਾਂ ਆਉਂਦੀਆਂ ਹਨ ਪਰ ਜਿੱਤ ਹਮੇਸ਼ਾਂ ਸੱਚਾਈ ਦੀ ਹੁੰਦੀ ਹੈ।

ਅਦਾਕਾਰ ਸੋਨੂੰ ਸੂਦ
ਅਦਾਕਾਰ ਸੋਨੂੰ ਸੂਦ

ਚੰਡੀਗੜ੍ਹ: ਅਦਾਕਾਰ ਸੋਨੂੰ ਸੂਦ ਦੀਆਂ ਮੁਸ਼ਕਿਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦੱਸ ਦਈਏ ਕਿ ਅਦਾਕਾਰ ਸੋਨੂੰ ਸੂਦ ਦੇ ਘਰ ’ਚ ਇਨਕਮ ਟੈਕਸ ਵਿਭਾਗ ਵੱਲੋਂ ਛਾਪਾ ਮਾਰਿਆ ਗਿਆ। ਰਿਪੋਰਟਾਂ ਦੀ ਮੰਨੀਏ ਤਾਂ ਇਨਕਮ ਟੈਕਸ ਵਿਭਾਗ (Department of Income Tax) ਵੱਲੋਂ ਵਿੱਤੀ ਰਿਕਾਰਡਾਂ, ਆਮਦਨੀ, ਅਕਾਊਂਟ ਬੁੱਕਸ, ਖਰਚਿਆਂ ਨਾਲ ਜੁੜੇ ਅੰਕੜਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਇਆ ਹੈ ਕਿ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਬੁੱਧਵਾਰ ਨੂੰ ਕਥਿਤ ਟੈਕਸ ਚੋਰੀ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਅਦਾਕਾਰ ਸੋਨੂੰ ਸੂਦ (Sonu Sood) ਨਾਲ ਜੁੜੇ ਮੁੰਬਈ ਅਤੇ ਉਨ੍ਹਾਂ ਦੇ ਕੁਝ ਹੋਰ ਸਥਾਨਾਂ 'ਤੇ ਪਹੁੰਚ ਕੇ ਛਾਪੇਮਾਰੀ ਕੀਤੀ ਗਈ ਸੀ।

ਦਿੱਲੀ ਸੀਐੱਮ ਨੇ ਸੋਨੂੰ ਦੇ ਹੱਕ ’ਚ ਕੀਤਾ ਸੀ ਟਵੀਟ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇਸ ਮਾਮਲੇ ਨੂੰ ਲੈਕੇ ਇੱਕ ਟਵੀਟ ਕੀਤਾ ਗਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਹੈ ਕਿ ਸੱਚਾਈ ਦੇ ਰਸਤੇ ਉੱਪਰ ਚੱਲਦੇ ਹੋਏ ਲੱਖਾਂ ਮੁਸ਼ਕਿਲਾਂ ਆਉਂਦੀਆਂ ਹਨ ਪਰ ਜਿੱਤ ਹਮੇਸ਼ਾਂ ਸੱਚਾਈ ਦੀ ਹੁੰਦੀ ਹੈ।

ਅਦਾਕਾਰ ਸੋਨੂੰ ਸੂਦ
ਅਦਾਕਾਰ ਸੋਨੂੰ ਸੂਦ

ਕੇਜਰੀਵਾਲ ਨੇ ਸੋਨੂੰ ਸੂਦ ਨੂੰ ਐਲਾਨਿਆ ਸੀ ਬ੍ਰਾਂਡ ਅੰਬੈਸਡਰ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਹਾਲ ਹੀ ਵਿੱਚ 'ਦੇਸ਼ ਕਾ ਮੇਂਟਰ' ਪ੍ਰੋਗਰਾਮ ਦੇ ਤਹਿਤ 48 ਸਾਲਾ ਸੂਦ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬ੍ਰਾਂਡ ਅੰਬੈਸਡਰ ਐਲਾਨਿਆ ਸੀ। ਇਸ ਪ੍ਰੋਗਰਾਮ ਦੇ ਤਹਿਤ, ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਰੀਅਰ ਦੇ ਸੰਬੰਧ ਵਿੱਚ ਮਾਰਗਦਰਸ਼ਨ ਦਿੱਤਾ ਜਾਵੇਗਾ।

ਕੋਰੋਨਾ ਕਾਲ ’ਚ ਸੋਨੂੰ ਸੂਦ ਨੇ ਲੋਕਾਂ ਦੀ ਕੀਤੀ ਸੀ ਮਦਦ

ਜਿਕਰਯੋਗ ਹੈ ਕਿ ਪਿਛਲੇ ਸਮੇਂ ਕੋਰੋਨਾ ਕਾਲ ਦੌਰਾਨ ਸੋਨੂੰ ਸੂਦ (Sonu Sood) ਦੇ ਵੱਲੋਂ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਸੀ। ਇਸ ਦੌਰਾਨ ਉਨ੍ਹਾਂ ਦੇ ਫੰਡਾਂ ਉੱਪਰ ਕਈ ਲੋਕਾਂ ਵੱਲੋਂ ਸਵਾਲ ਵੀ ਚੁੱਕੇ ਗਏ ਸਨ। ਇਸਦੇ ਨਾਲ ਹੀ ਹਾਲ ਹੀ ਹਾਲ ਹੀ ਦੇ ਵਿੱਚ ਸੋਨੂੰ ਸੂਦ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜੋ: ਪੰਜਾਬੀ ਗਾਇਕ ਕਰਨ ਔਜਲਾ ਅਤੇ ਹਰਜੀਤ ਹਰਮਨ ਨੂੰ ਨੋਟਿਸ, ਜਾਣੋ ਮਾਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.