ETV Bharat / bharat

ਆਪ ਦੀ ਤੀਜੀ ਕਿਸਾਨ ਮਹਾਂ ਪੰਚਾਇਤ, ਹਰਿਆਣਾ ਦੇ ਜੀਂਦ ਪਹੁੰਚੇ ਕੇਜਰੀਵਾਲ

author img

By

Published : Apr 4, 2021, 1:32 PM IST

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਹਰਿਆਣਾ ਦੇ ਜੀਂਦ ਵਿੱਚ ਕਿਸਾਨ ਮਹਾਂ ਪੰਚਾਇਤ ਨੂੰ ਸੰਬੋਧਿਤ ਕਰਨਗੇ। ਇਸਤੋਂ ਪਹਿਲਾਂ ਆਪ ਉੱਤਰ ਪ੍ਰਦੇਸ਼ ਅਤੇ ਪੰਜਾਬ ਵਿੱਚ ਵੀ ਮਹਾਂ ਪੰਚਾਇਤ ਕਰ ਚੁੱਕੀ ਹੈ।

aaps third kisan maha panchayat in haryana today kejriwal-reached jind
aaps third kisan maha panchayat in haryana today kejriwal-reached jind

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਹਰਿਆਣਾ ਦੇ ਜੀਂਦ ਵਿੱਚ ਕਿਸਾਨ ਮਹਾਂ ਪੰਚਾਇਤ ਨੂੰ ਸੰਬੋਧਿਤ ਕਰਨਗੇ। ਕਿਸਾਨ ਅੰਦੋਲਨ ਦੇ ਬਾਅਦ ਆਮ ਆਦਮੀ ਪਾਰਟੀ ਦੀ ਇਹ ਤੀਜੀ ਮਹਾਂ ਪੰਚਾਇਤ ਹੋਵੇਗੀ।

ਦੱਸ ਦਈਏ ਕਿ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਆਪ ਲਗਾਤਾਰ ਕਿਸਾਨਾਂ ਦੇ ਸਮਰਥਨ ਵਿੱਚ ਖੜੀ ਹੈ। ਦਿੱਲੀ ਦੀ ਹੱਦ ਤੇ ਬੈਠੇ ਕਿਸਾਨਾਂ ਨੂੰ ਆਮ ਆਦਮੀ ਪਾਰਟੀ ਅੰਦੋਲਨ ਦੀ ਸੁਰੂਆਤ ਤੋਂ ਹੀ ਆਪਣਾ ਸਮਰਥਨ ਦੇ ਰਹੀ ਹੈ ਇਸਤੋਂ ਪਹਿਲਾਂ ਆਪ ਉੱਤਰ ਪ੍ਰਦੇਸ਼ ਅਤੇ ਪੰਜਾਬ ਵਿੱਚ ਵੀ ਮਹਾਂ ਪੰਚਾਇਤ ਕਰ ਚੁੱਕੀ ਹੈ।

ਜੀਂਦ ਦੇ ਹੁੱਡਾ ਮੈਦਾਨ ਵਿੱਚ ਹੋਵੇਗੀ ਮਹਾਂ ਪੰਚਾਇਤ

ਕੇਜਰੀਵਾਲ ਦੀ ਤੀਸਰੀ ਮਹਾਂ ਪੰਚਾਇਤ ਅੱਜ ਜੀਂਦ ਦੇ ਹੁੱਡਾ ਮੈਦਾਨ ਵਿੱਚ ਅਯੋਜਿਤ ਹੋਵੇਗੀ ਜਿੱਥੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਕਿਸਾਨਾਂ ਨੂੰ ਸੰਬੋਧਿਤ ਕਰਨਗੇ। ਇੱਥੇ ਹੀ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦਿੱਲੀ ਅਤੇ ਪੰਜਾਬ ਦੇ ਬਾਅਦ ਹਰਿਆਣਾ ਹੀ ਉਹ ਰਾਜ ਹੈ ਜਿੱਥੇ ਆਮ ਆਦਮੀ ਪਾਰਟੀ ਜਗਾ ਬਣਾਉਣ ਵਿੱਚ ਜੁੱਟੀ ਹੋਈ ਹੈ।

ਅੰਦੋਲਨ ਵਿੱਚ ਸ਼ਾਮਿਲ ਹੋਣਗੇ ਹਰਿਆਣਾ ਦੇ ਕਿਸਾਨ

ਕਿਸਾਨ ਅੰਦੋਲਨ ਵਿੱਚ ਹਰਿਆਣਾ ਦੇ ਕਿਸਾਨਾਂ ਦੀ ਮੌਜੂਦਗੀ ਆਮ ਆਦਮੀ ਪਾਰਟੀ ਦੇ ਲਈ ਸਿਆਸੀ ਰੂਪ ਤੋਂ ਮਹੱਤਵਪੂਰਨ ਹੈ ਇਹੀ ਕਾਰਨ ਹੈ ਕਿ ਹੁਣ ਖੁਦ ਕੇਜਰੀਵਾਲ ਹਰਿਆਣਾ ਪਹੁੰਚ ਰਹੇ ਹਨ। ਕਿਸਾਨ ਅੰਦੋਲਨ ਵਿੱਚ ਇਨ੍ਹਾਂ ਦੋਵਾਂ ਹੀ ਰਾਜਾਂ ਦੀ ਮਹੱਤਵਪੂਰਨ ਭੂਮਿਕਾ ਹੈ ਅਤੇ ਇਨ੍ਹਾਂ ਦੋਵਾਂ ਹੀ ਰਾਜਾਂ ਵਿੱਚ ਆਉਣ ਵਾਲੇ ਸਮੇਂ ਵਿੱਚ ਚੋਣਾਂ ਹਨ।

ਵਿਧਾਨ ਸਭਾ ਵਿੱਚ ਹੋਈ ਸੀ ਕਿਸਾਨਾਂ ਦੇ ਨਾਲ ਬੈਠਕ

ਦੱਸ ਦੇਈਏ ਕਿ 28 ਫਰਵਰੀ ਨੂੰ ਮੇਰਠ ਵਿੱਚ ਆਮ ਆਦਮੀ ਪਾਰਟੀ ਦੀ ਪਹਿਲੀ ਕਿਸਾਨ ਮਹਾਂ ਪੰਚਾਇਤ ਆਯੋਜਿਤ ਹੋਈ ਸੀ। ਉਸਦੇ ਆਯੋਜਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਮੇਰਠ ਸਮੇਤ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਕਿਸਾਨ ਨੇਤਾਵਾਂ ਦੇ ਨਾਲ ਦਿੱਲੀ ਵਿਧਾਨ ਸਭਾ ਵਿੱਚ ਮੀਟਿੰਗ ਹੋਈ ਸੀ।

ਉਸ ਮਿਟਿੰਗ ਵਿੱਚ ਕਿਸਾਨਾਂ ਨੇ ਮਹਾਂ ਪੰਚਾਇਤ ਤੋਂ ਲੈ ਕੇ ਆਉਣ ਵਾਲੀਆਂ ਚੋਣਾਂ ਤੱਕ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਗੱਲ ਕਹੀ ਸੀ। ਮੇਰਠ ਦੀ ਕਿਸਾਨ ਮਹਾਂ ਪੰਚਾਇਤ ਵਿੱਚ ਪਹੁੰਚੀ ਭੀੜ ਤੋਂ ਅਰਵਿੰਦ ਕੇਜਰੀਵਾਲ ਗਦਗਦ ਹੋ ਉੱਠੇ।

ਮੋਗਾ ਵਿੱਚ ਹੋਈ ਸੀ ਦੂਸਰੀ ਕਿਸਾਨ ਮਹਾਂ ਪੰਚਾਇਤ

ਬੀਤੇ 21 ਮਾਰਚ ਨੂੰ ਪੰਜਾਬ ਦੇ ਮੋਗਾ ਵਿੱਚ ਆਮ ਆਦਮੀ ਪਾਰਟੀ ਦੀ ਦੂਸਰੀ ਕਿਸਾਨ ਮਹਾਂ ਪੰਚਾਇਤ ਅਯੋਜਿਤ ਹੋਈ ਸੀ ਜਿੱਥੇ ਕੇਜਰੀਵਾਲ ਦਾ ਨਿਸ਼ਾਨਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਰਫ਼ ਦੇਖਿਆ ਜਾ ਸਕਦਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.