ETV Bharat / bharat

75 ਸਾਲ ਬਾਅਦ ਪਾਕਿਸਤਾਨ 'ਚ ਰਹਿ ਰਹੀ ਭੈਣ ਦੀ ਪੰਜਾਬ 'ਚ ਰਹਿ ਰਹੇ ਭਰਾਵਾਂ ਨਾਲ ਹੋਈ ਮੁਲਾਕਾਤ

author img

By

Published : May 19, 2022, 3:54 PM IST

Updated : May 19, 2022, 6:10 PM IST

ਭੈਣ ਭਰਾ ਆਜ਼ਾਦੀ ਤੋਂ ਬਾਅਦ 75 ਸਾਲ ਬਾਅਦ ਮਿਲੇ, 1947 ਦੀ ਵੰਡ ਦੌਰਾਨ ਭਰਾ ਭਾਰਤ ਚਲੇ ਗਏ ਸਨ ਜਦਕਿ ਭੈਣ ਨੂੰ ਪਾਕਿਸਤਾਨ ਵਿਖੇ ਇਕ ਮੁਸਲਿਮ ਪਰਿਵਾਰ ਨੇ ਗੋਦ ਲੈ ਲਿਆ ਸੀ। ਹੁਣ 75 ਸਾਲ ਬਾਅਦ ਪਾਕਿਸਤਾਨ ਅੰਦਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲੇ।

75 ਸਾਲ ਬਾਅਦ ਪਾਕਿਸਤਾਨ 'ਚ ਰਹਿ ਰਹੀ ਭੈਣ ਦੀ ਪੰਜਾਬ 'ਚ ਰਹਿ ਰਹੇ ਭਰਾਵਾਂ ਨਾਲ ਹੋਈ ਮੁਲਾਕਾਤ
75 ਸਾਲ ਬਾਅਦ ਪਾਕਿਸਤਾਨ 'ਚ ਰਹਿ ਰਹੀ ਭੈਣ ਦੀ ਪੰਜਾਬ 'ਚ ਰਹਿ ਰਹੇ ਭਰਾਵਾਂ ਨਾਲ ਹੋਈ ਮੁਲਾਕਾਤ

ਸ਼੍ਰੀ ਕਰਤਾਰਪੁਰ ਸਾਹਿਬ: ਭਾਰਤ- ਪਾਕਿਸਤਾਨ ਦੀ ਵੰਡ ਨੇ ਕਈ ਪਰਿਵਾਰਾਂ ਨੂੰ ਇੱਕ ਦੂਜੇ ਤੋਂ ਦੂਰ ਕਰ ਦਿੱਤਾ। 1947 ਦੀ ਇਸ ਖੂਨੀ ਵੰਡ ਦਾ ਸ਼ਿਕਾਰ ਬੀਬੀ ਮੁਮਤਾਜ ਵੀ ਹੋਈ ਹੈ। ਉਹ ਵੀ ਆਪਣੇ ਪਰਿਵਾਰ ਤੋਂ ਵਿਛੜ ਗਈ।

ਬੀਬੀ ਮੁਮਤਾਜ ਦੱਸਦੀ ਹੈ ਕਿ ਉਹ ਜਦੋਂ 1947 ਦੀ ਵੰਡ ਹੋਈ ਉਸ ਸਮੇਂ ਉਹ ਛੋਟੀ ਬੱਚੀ ਸੀ। ਉਹ ਉਸ ਸਮੇਂ ਆਪਣੀ ਮਾਂ ਦੀ ਲਾਸ਼ ਕੋਲ ਬੈਠ ਕੇ ਰੋ ਰਹੀ ਸੀ। ਲਾਸ਼ ਕੋਲ ਬੈਠੀ ਨੂੰ ਦੇਖ ਕੇ ਪਾਕਿਸਤਾਨ ਦੇ ਇਕ ਮੁਸਲਿਮ ਜੋੜੇ ਨੂੰ ਉਸ 'ਤੇ ਤਰਸ ਆ ਗਿਆ। ਜਿਸ ਤੋਂ ਬਾਅਦ ਮੁਹੰਮਦ ਇਕਬਾਲ ਅਤੇ ਉਸਦੀ ਪਤਨੀ ਅੱਲ੍ਹਾ ਰੱਖੀ ਨੇ ਉਸ ਨੂੰ ਗੋਦ ਲੈ ਲਿਆ। ਉਸ ਛੋਟੀ ਬੱਚੀ ਦਾ ਨਾਮ ਮੁਮਤਾਜ ਰੱਖ ਦਿੱਤਾ।

75 ਸਾਲ ਬਾਅਦ ਪਾਕਿਸਤਾਨ 'ਚ ਰਹਿ ਰਹੀ ਭੈਣ ਦੀ ਪੰਜਾਬ 'ਚ ਰਹਿ ਰਹੇ ਭਰਾਵਾਂ ਨਾਲ ਹੋਈ ਮੁਲਾਕਾਤ

ਸਿੱਖ ਪਰਿਵਾਰ ਨਾਲ ਸਬੰਧ ਬਾਰੇ ਪਤਾ ਲੱਗਿਆ : ਜਦੋਂ ਬੀਬੀ ਮੁਮਤਾਜ ਦੇ ਪਿਤਾ ਬਿਮਾਰ ਸਨ ਤਾਂ ਉਨ੍ਹਾਂ ਨੇ ਦੱਸਿਆ ਕਿ ਬੀਬੀ ਮੁਮਤਾਜ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਗੋਦ ਲਿਆ ਹੈ। ਉਹ ਅਸਲ 'ਚ ਇਕ ਸਿੱਖ ਪਰਿਵਾਰ ਨਾਲ ਸਬੰਧਤ ਹੈ। ਉਨ੍ਹਾਂ ਦਾ ਪਰਿਵਾਰ ਚੜਦੇ ਪੰਜਾਬ ਦੇ ਪਟਿਆਲਾ 'ਚ ਰਹਿੰਦਾ ਹੈ।

75 ਸਾਲ ਬਾਅਦ ਪਾਕਿਸਤਾਨ 'ਚ ਰਹਿ ਰਹੀ ਭੈਣ ਦੀ ਪੰਜਾਬ 'ਚ ਰਹਿ ਰਹੇ ਭਰਾਵਾਂ ਨਾਲ ਹੋਈ ਮੁਲਾਕਾਤ

ਸ਼ੋਸਲ ਮੀਡੀਆ 'ਤੇ ਭਾਲ ਸ਼ੁਰੂ: ਜਦੋਂ ਬੀਬੀ ਮੁਮਤਾਜ ਨੂੰ ਪਤਾ ਲੱਗਿਆ ਕਿ ਉਹ ਸਿੱਖ ਪਰਿਵਾਰ ਨਾਲ ਸਬੰਧਤ ਹੈ ਜੋ ਕਿ ਚੜਦੇ ਪੰਜਾਬ ਦੇ ਪਟਿਆਲਾ 'ਚ ਰਹਿੰਦਾ ਹੈ ਤਾਂ ਬੀਬੀ ਮੁਮਤਾਜ ਦੇ ਪੁੱਤਰ ਸ਼ਾਹਬਾਜ਼ ਨੇ ਸ਼ੋਸਲ ਮੀਡੀਆ 'ਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਸ਼ੋਸਲ ਮੀਡੀਆ ਰਾਹੀ ਭਾਲ ਰੰਗ ਲੈ ਕੇ ਆਈ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਸਿੱਖ ਪਰਿਵਾਰ ਪਟਿਆਲਾ ਦੀ ਪਾਤੜਾ ਦੇ ਸ਼ੁਤਰਾਣਾ ਪਿੰਡ ਦੀ ਰਹਿਣ ਵਾਲਾ ਹੈ।

75 ਸਾਲ ਬਾਅਦ ਪਾਕਿਸਤਾਨ 'ਚ ਰਹਿ ਰਹੀ ਭੈਣ ਦੀ ਪੰਜਾਬ 'ਚ ਰਹਿ ਰਹੇ ਭਰਾਵਾਂ ਨਾਲ ਹੋਈ ਮੁਲਾਕਾਤ

ਭਾਰਾਵਾਂ ਨੂੰ ਮਿਲੀ ਭੈਣ : 75 ਸਾਲਾਂ ਬਾਅਦ ਗੁਰਮੀਤ ਸਿੰਘ, ਨਰਿੰਦਰ ਸਿੰਘ ਅਤੇ ਅਮਰਿੰਦਰ ਸਿੰਘ ਦੀ ਭੈਣ ਮੁਮਤਾਜ ਉਸ ਨੂੰ ਸ਼ੋਸਲ ਮੀਡੀਆ 'ਤੇ ਮਿਲੀ। ਇਲ ਤੋਂ ਬਾਅਦ ਉਨ੍ਹਾਂ ਨੇ ਪਰਿਵਾਰਾਂ ਸਮੇਤ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਮਿਲਣ ਦੇ ਲਈ ਚੁਣਿਆ। ਭਾਰਤ ਅਤੇ ਪਾਕਿਸਤਾਨ ਦੀਆਂ ਕਾਗਜ਼ੀ ਕਾਰਵਾਈਆਂ ਨੂੰ ਪੂਰੇ ਕਰਦੇ ਹੋਏ ਆਖ਼ਿਰ 75 ਸਾਲ ਬਾਅਦ ਮੁਮਤਾਜ ਬੀਬੀ ਅਤੇ ਉਹਨਾਂ ਦੇ ਤਿੰਨਾਂ ਭਰਾਵਾਂ ਦੀ ਪਰਿਵਾਰਾਂ ਸਮੇਤ ਮੁਲਾਕਾਤ ਹੋਈ। ਇਸ ਦੌਰਾਨ ਦੋਨੋਂ ਪਰਿਵਾਰ ਜਿਨ੍ਹਾਂ ਨੇ ਕਦੀ ਜ਼ਿੰਦਗੀ 'ਚ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਉਹ ਮਿਲ ਸਕਦੇ ਹਨ ਆਖ਼ਿਰ ਇੱਕ ਦੂਜੇ ਨੂੰ ਅੱਖਾਂ ਵਿੱਚ ਖੁਸੀ ਦੇ ਹੰਝੂ ਲੈ ਕੇ ਮਿਲੇ ਹਨ।

ਇਹ ਵੀ ਪੜ੍ਹੋ:- ਸਿੱਧੂ ਨੂੰ 1 ਸਾਲ ਦੀ ਜੇਲ੍ਹ: ਬੋਲੇ - ਮੈਨੂੰ ਕਾਨੂੰਨ ਦਾ ਫ਼ੈਸਲਾ ਸਵੀਕਾਰ

Last Updated :May 19, 2022, 6:10 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.