ETV Bharat / bharat

ਰਫੀ ਦੇ ਪਿੰਡ ’ਚ ਪੁੱਠਾ ਕਰਕੇ ਕੁੱਟਿਆ ਦਲਿਤ ਮੁੰਡਾ

author img

By

Published : Mar 29, 2022, 9:37 PM IST

ਹਿੰਦੀ ਫਿਲਮਾਂ ਦੇ ਪ੍ਰਸਿੱਧ ਗਾਇਕ ਮਰਹੂਮ ਮੁਹੰਮਦ ਰਫੀ ਦੇ ਪਿੰਡ (mohammad rafi village )ਵਿੱਚ ਅਜੋਕੇ ਸਮੇਂ ਵਿੱਚ ਅਜਿਹੀ ਘਟਨਾ ਵਾਪਰੀ ਹੈ, ਜਿਸ ਨੂੰ ਜਾਣ ਕੇ ਮਨੁੱਖਤਾ ਦਾ ਸਿਰ ਸ਼ਰਮ ਨਾਲ ਝੁਕ ਜਾਵੇ। ਇੱਥੇ ਇੱਕ ਦਲਿਤ ਮੁੰਡੇ (dalit boy beaten) ਨੂੰ ਜਿਮੀਂਦਾਰਾਂ ਵੱਲੋਂ ਨਾ ਸਿਰਫ ਕੁੱਟਿਆ ਗਿਆ, ਸਗੋਂ ਉਸ ਨੂੰ ਸਰੇਆਮ ਦਰਖ਼ਤ ਨਾਲ ਪੁੱਠਾ ਕਰਕੇ ਟੰਗ ਦਿੱਤਾ(A Dalit boy was first beaten up and then hanged upside down in Rafi's village.)। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਰਫੀ ਦੇ ਪਿੰਡ ’ਚ ਪੁੱਠਾ ਕਰਕੇ ਕੁੱਟਿਆ ਦਲਿਤ ਮੁੰਡਾ
ਰਫੀ ਦੇ ਪਿੰਡ ’ਚ ਪੁੱਠਾ ਕਰਕੇ ਕੁੱਟਿਆ ਦਲਿਤ ਮੁੰਡਾ

ਅੰਮ੍ਰਿਤਸਰ:ਸਮਾਜਕ ਸਮਾਨਤਾ ਲਈ ਜਾਗਰੂਕਤਾ ਦੇ ਬਾਵਜੂਦ ਵੀ ਅਜੋਕੇ ਸਮੇਂ ਵਿੱਚ ਅਜੇ ਵੀ ਕੁਝ ਥਾਵਾਂ ’ਤੇ ਮਨੁਵਾਦੀ ਸੋਚ ਪਿੱਛਾ ਨਹੀਂ ਛੱਡ ਰਹੀ। ਇਸ ਦੀ ਤਾਜਾ ਮਿਸਾਲ ਅੰਮ੍ਰਿਤਸਰ ਜਿਲ੍ਹੇ ਦੇ ਮਜੀਠਾ ਹਲਕੇ ਵਿੱਚ ਪੈਂਦੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ ਵੇਖਣ ਨੂੰ ਮਿਲੀ ਹੈ। ਇਹ ਪਿੰਡ ਬਾਲੀਵੁੱਡ ਦੇ ਸੁਪਰਹਿੱਟ ਪਿੱਠਵਰਤੀ ਗਾਇਕ ਰਹੇ ਮੁਹੰਮਦ ਰਫੀ ਦਾ ਪਿੰਡ ਹੈ ਤੇ ਇਥੇ ਹੀ ਇੱਕ ਦਲਿਤ ਮੁੰਡੇ (dalit boy beaten) ਨੂੰ ਕੁਝ ਜਿਮੀਂਦਾਰਾਂ ਵੱਲੋਂ ਨਾ ਸਿਰਫ ਬੇਰਹਿਮੀ ਨਾਲ ਮਾਰਕੁੱਟ ਕੀਤੇ ਜਾਣ ਦਾ ਦੋਸ਼ ਲੱਗਿਆ ਹੈ, ਸਗੋਂ ਦਲਿਤ ਮੁੰਡੇ ਨੂੰ ਬਾਅਦ ਵਿੱਚ ਪੁੱਠਾ ਕਰਕੇ ਦਰੱਖ਼ਤ ਨਾਲ ਟੰਗ ਦਿੱਤਾ (dalit hanged upside down) ਗਿਆ (A Dalit boy was first beaten up and then hanged upside down in Rafi's village.)।

ਰਫੀ ਦੇ ਪਿੰਡ ’ਚ ਪੁੱਠਾ ਕਰਕੇ ਕੁੱਟਿਆ ਦਲਿਤ ਮੁੰਡਾ

ਹਾਲਾਂਕਿ ਇਸ ਦਲਿਤ ਮੁੰਡੇ ’ਤੇ ਪਿੰਡ ਵਾਸੀ ਚੋਰੀ ਦਾ ਇਲਜ਼ਾਮ ਲਗਾ ਰਹੇ ਹਨ (villagers alleged youth of theft)। ਪਿੰਡਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਭੈਣੀ ਲਿੱਦੜਾਂ ਦਾ ਰਹਿਣ ਵਾਲਾ ਗੁਰਵੇਲ ਸਿੰਘ ਨਾਂ ਦਾ ਇੱਕ ਮੁੰਡਾ ਪਿੰਡ ਵਿੱਚੋਂ ਮੀਟਰਾਂ ’ਚੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਆਇਆ ਸੀ, ਜਦੋਂਕਿ ਗੁਰਵੇਲ ਦੇ ਭਰਾ ਗਮੀਜ਼ ਸਿੰਘ ਦਾ ਕਹਿਣਾ ਹੈ ਕਿ ਗੁਰਵੇਲ ਆਪਣੇ ਇੱਕ ਹੋਰ ਸਾਥੀ ਨਾਲ ਇੱਕ ਮਾਮਲੇ ਦੀ ਤਰੀਕ ਪੁੱਛਣ ਲਈ ਕਿਤੇ ਆਇਆ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਗੁਰਵੇਲ ਵਿਰੁੱਧ ਮਾਮਲਾ ਦਰਜ ਹੈ ਤੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਪੁਲਿਸ ਨੇ ਕੁਝ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਮਜੀਠਾ ਥਾਣੇ ਦੇ ਐਸਐਚਓ ਆਪ ਕਰ ਰਹੇ ਹਨ। ਗਮੀਜ਼ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਭਰਾ ਨਾਲ ਕੁੱਟਮਾਰ ਕਰਨ ਵਾਲੇ ਮੁੰਡੇ ਜਿਮੀਂਦਾਰਾਂ ਦੇ ਹਨ ਤੇ ਦਲਿਤ ਹੋਣ ਨਾਤੇ ਉਸ ਦੇ ਭਰਾ ਨਾਲ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ ਹੈ।

ਇਸ ਮਾਮਲੇ ਵਿੱਚ ਗਮੀਜ਼ ਸਿੰਘ ਨੇ ਇਹ ਦੋਸ਼ ਵੀ ਲਗਾਇਆ ਕਿ ਪਹਿਲਾਂ ਤਾਂ ਉਸ ਦੇ ਭਰਾ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਤੇ ਬਾਅਦ ਵਿੱਚ ਦਰੱਖ਼ਤ ਨਾਲ ਪੁੱਠਾ ਟੰਗ ਦਿੱਤਾ ਗਿਆ ਤੇ ਲੋਕਾਂ ਨੇ ਇਸ ਦੀ ਵੀਡੀਓ ਵਾਇਰਲ ਕਰ ਦਿੱਤੀ ਤਾਂ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਮੁੰਡੇ ਨੂੰ ਛੁਡਵਾਇਆ ਪਰ ਉਸੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ।

ਮਾਮਲੇ ਵਿੱਚ ਕਾਰਵਾਈ ਕਰਨ ਵਿੱਚ ਢਿੱਲ ਮੱਠ ਅਤੇ ਦੇਰੀ ਕਰਨ ਦਾ ਦੋਸ਼ ਵੀ ਦਲਿਤ ਮੁੰਡੇ ਦੇ ਭਰਾ ਨੇ ਲਗਾਇਆ। ਦੂਜੇ ਪਾਸੇ ਇਸ ਸਬੰਧ ਵਿੱਚ ਏਐਸਆਈ ਜਗਦੀਪ ਸਿੰਘ ਨੇ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਨੂੰ ਐਸਐਚਓ ਨੇ ਪੀੜਤ ਮੁੰਡੇ ਦੇ ਬਿਆਨ ਲੈਣ ਲਈ ਭੇਜਿਆ। ਇਸ ਤੋਂ ਪਹਿਲਾਂ ਉਹ ਘਰ ਵੀ ਗਿਆ ਪਰ ਕੋਈ ਘਰ ਨਹੀਂ ਮਿਲਿਆ ਤੇ ਜੋ ਵੀ ਮੈਡੀਕਲ ਰਿਪੋਰਟ ਵਿੱਚ ਸਾਹਮਣੇ ਆਏਗਾ, ਉਸੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਤੇ ਫਿਲਹਾਲ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਦੂਜੇ ਪਾਸੇ ਐਸਐਚਓ ਹਰਸੰਦੀਪ ਸਿੰਘ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਸੀ। ਉਨ੍ਹਾਂ ਨੇ ਗੁਰਵੇਲ ਨੂੰ ਲੋਕਾਂ ਤੋਂ ਛੁਡਵਾਇਆ ਸੀ ਪਰ ਗੁਰਵੇਲ ਵਿਰੁੱਧ ਦਰਜ ਚੋਰੀ ਦੇ ਕੇਸ ਬਾਰੇ ਉਸ ਨੇ ਕੁਝ ਨਹੀਂ ਕਿਹਾ। ਹਰਸੰਦੀਪ ਸਿੰਘ ਅਨੁਸਾਰ ਪੁਲੀਸ ਨੇ ਤਿੰਨ ਮੁਲਜ਼ਮਾਂ ਅਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਐੱਸਐੱਸਪੀ ਦੀਪਕ ਹਿਲੋਰੀਆ ਨੇ ਵੀ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ:ਅਨੁਰਾਗ ਠਾਕੁਰ ਨੇ ਦੁਬਈ ਐਕਸਪੋ ਵਿੱਚ ਰਣਵੀਰ ਸਿੰਘ ਨਾਲ ਕੀਤਾ ਜੋਰਦਾਰ ਡਾਂਸ, ਵੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.