ਨਵੀਂ ਦਿੱਲੀ : ਅੱਜ ਦੇਸ਼ਵਾਸੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਸੰਬੋਧਿਤ ਕੀਤਾ ਹੈ। ਇਹ ਮਨ ਕੀ ਬਾਤ ਲੜੀ ਦਾ 97ਵਾਂ ਪ੍ਰੋਗਰਾਮ ਸੀ। ਮਨ ਕੀ ਬਾਤ ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਸਾਲ 2023 ਦੀ ਇਹ ਪਹਿਲੀ ਮਨ ਕੀ ਬਾਤ ਹੈ। ਇਸਦੇ ਨਾਲ ਨਾਲ ਇਸ ਪ੍ਰੋਗਰਾਮ ਦਾ ਇਹ 97ਵਾਂ ਐਪੀਸੋਡ ਹੈ ਅਤੇ ਇਸਨੂੰ ਪੇਸ਼ ਕਰਦਿਆਂ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਜਨਵਰੀ ਦਾ ਮਹੀਨਾ ਕਾਫੀ ਇਵੇਂਟਫੁਲ ਹੁੰਦਾ ਹੈ। ਇਸ ਮਹੀਨੇ ਵਿੱਚ ਉੱਤਰ ਭਾਰਤ ਤੋਂ ਲੈ ਕੇ ਦੱਖਣ ਤੱਕ ਤਿਉਹਾਰ ਮਨਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਦੇ ਹਰੇਕ ਪੱਥ ਦੀ ਪ੍ਰਸ਼ੰਸਾ ਹੋ ਰਹੀ ਹੈ। ਜਮੀਨੀ ਪੱਧਰ ਉੱਤੇ ਆਪਣੇ ਸਮਰਪਣ ਅਥੇ ਸੇਵਾ ਭਾਵ ਨਾਲ ਉਪਲੱਬਧੀ ਹਾਸਲ ਕਰਨ ਵਾਲੇ ਲੋਕ ਪਦਮਾ ਤੋਂ ਲੈ ਕੇ ਕਈ ਲੋਕਾਂ ਨੇ ਆਪਣੀਆਂ ਇਸ ਪ੍ਰੋਗਰਾਮ ਵਿੱਚ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ।
ਜਨਜਾਤੀ ਭਾਈਚਾਰੇ ਵਿੱਚ ਪਦਮ ਪੁਰਸਕਾਰਾਂ ਦੀ ਗੂੰਜ: ਪੀਐੱਮ ਮੋਦੀ ਨੇ ਕਿਹਾ ਕਿ ਇਸ ਬਾਰ ਪਦਮ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਜਨਜਾਤੀ ਭਾਈਚਾਰੇ ਅਤੇ ਜਨਜਾਤੀ ਜੀਵਨ ਨਾਲ ਜੁੜੇ ਲੋਕਾਂ ਨੇ ਚੰਗੀ ਪ੍ਰਤੀਨਿਧਤਾ ਕੀਤੀ ਹੈ। ਧਾਨੀਰਾਮ ਟੋਟੋ, ਜਾਨੁਮ ਸਿੰਘ ਸੋਯੇ ਅਤੇ ਬੀ ਰਾਮ ਕ੍ਰਿਸ਼ਨ ਰੈਡੀ ਜੀ ਦੇ ਨਾਂ ਹੁਣ ਪੂਰੇ ਦੇਸ਼ ਨੂੰ ਯਾਦ ਹਨ। ਇਸ ਵਿੱਚ ਟੋਟੋ, ਹੋ, ਕੁਈ, ਕੁਵੀ ਅਤੇ ਮਾਂਡਾ ਵਰਗੀਆਂ ਜਨਜਾਤੀ ਭਾਸ਼ਾਵਾਂ ਉੱਤੇ ਕੰਮ ਕਰਨ ਵਾਲੇ ਕਈ ਸ਼ਨਦਾਰ ਲੋਕਾਂ ਨੂੰ ਪਦਮ ਪੁਰਸਾਕਾਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਵਿੱਚ ਇਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਬਹੁਤ ਕੁੱਝ ਇਸ ਤੋਂ ਸਿੱਖਣ ਨੂੰ ਮਿਲਿਆ ਹੈ।
ਪੀਐੱਮ ਮੋਦੀ ਨੇ ਕਿਹਾ ਕਿ ਇਸ ਸਾਲ ਪਦਮ ਪੁਰਸਕਾਰਾਂ ਦੀ ਗੂੰਜ ਉਨ੍ਹਾਂ ਇਲਾਕਿਆਂ ਵਿੱਚ ਸੁਣਾਈ ਦਿਤੀ ਹੈ, ਜੋ ਨਕਸਲਵਾਦ ਤੋਂ ਪ੍ਰਭਾਵਿਤ ਰਹੇ ਹਨ। ਪੀਐੱਮ ਨੇ ਕਿਹਾ ਕਿ ਲੋਕਤੰਤਰ ਸਾਡੀਆਂ ਰਾਗਾਂ ਵਿੱਚ ਹੈ, ਸਾਡੀ ਸੰਸਕ੍ਰਿਤੀ ਵਿੱਚ ਹੈ। ਡਾਕਟਰ ਅੰਬੇਦਕਰ ਨੇ ਬੁੱਧ ਭਿਖਸ਼ੂ ਸੰਘ ਦੀ ਤੁਲਨਾ ਭਾਰਤੀ ਸੰਸਦ ਨਾਲ ਕੀਤੀ ਸੀ।
ਫਿਟਨੇਸ ਤੇ ਯੋਗ ਨੂੰ ਲੋਕਾਂ ਨੇ ਅਪਣਾਇਆ: ਪੀਐੱਮ ਮੋਦੀ ਨੇ ਕਿਹਾ ਕਿ ਯੋਗ ਤੇ ਫਿਟਨੈਸ ਲੋਕਾਂ ਦੇ ਜੀਵਨ ਦਾ ਹਿੱਸਾ ਬਣ ਗਏ ਹਨ। ਇਸੇ ਤਰ੍ਹਾਂ ਮਿਲੇਟਸ ਨੂੰ ਵੀ ਲੋਕ ਅਪਣਾ ਰਹੇ ਹਨ। ਪੀਐੱਮ ਮੋਦੀ ਨੇ ਕਿਹਾ ਕਿ ਅੱਜ ਹਿੰਦੋਸਤਾਨ ਦੇ ਕੋਨੇ ਕੋਨੇ ਵਿੱਚ G-20 ਦੀ ਸਮਿਟ ਚੱਲ ਰਹੀ ਹੈ। ਮਿਲੇਟਸ ਨਾਲ ਬਣ ਰਹੇ ਪੌਸ਼ਟਿਕ ਅਤੇ ਸਵਾਦ ਭਰਪੂਰ ਸਮਾਨ ਇਸ ਵਿੱਚ ਸ਼ਾਮਿਲ ਹੋ ਰਹੇ ਹਨ। ਮੋਦੀ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਨਾਂਦਿਆਲ ਜਿਲੇ ਦੇ ਰਹਿਣ ਵਾਲੇ ਕੇਵੀ ਰਾਮਾ ਸੁੱਬਾ ਰੇਡੀ ਨੇ Millets ਲਈ ਚੰਗੀ ਤਨਖਾਹ ਵਾਲੀ ਨੌਕਰੀ ਛੱਡ਼ ਦਿੱਤੀ। ਮਾਂ ਦੇ ਹੱਥਾਂ ਨਾਲ ਬਣੇ Millets ਦੇ ਪਕਵਾਨ ਦਾ ਸਵਾਦ ਕੁੱਝ ਅਜਿਹਾ ਜਚਿਆ ਕਿ ਆਪਣੇ ਪਿੰਡ ਵਿੱਚ ਬਾਜਰੇ ਦੀ ਪ੍ਰੋਸੈਸਿੰਗ ਯੂਨਿਟ ਹੀ ਸ਼ੁਰੂ ਕਰ ਦਿੱਤੀ ਉਨ੍ਹਾਂ ਨੇ ਮਹਾਰਾਸ਼ਟਰ ਵਿੱਚ ਅਲੀਬਾਗ ਦੇ ਲਾਗੇ ਕੇਨਾਡ ਪਿੰਡ ਵਿੱਚ ਰਹਿਣ ਵਾਲੀ ਸ਼ਰਮੀਲਾ ਓਸਵਾਲ ਬਾਰੇ ਵੀ ਦੱਸਿਆ। ਪੀਐੱਮ ਮੋਦੀ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ Millets ਦੀ ਪੈਦਾਵਾਰ ਵਿੱਚ ਵੱਖਰੇ ਤਰੀਕੇ ਨਾਲ ਯੋਗਦਾਨ ਦਿੱਤਾ ਜਾ ਰਿਹਾ ਹੈ।
ਸਾਲ 2022 ਦੀਆਂ ਉਪਲੱਬਧੀਆਂ ਗਿਣਾਈਆਂ : ਪਿਛਲੇ ਸਾਲ 25 ਦਿਸੰਬਰ ਨੂੰ ਆਪਣੀ ਅਖੀਰਲੀ ਮਨ ਕੀ ਬਾਤ ਵਿੱਚ ਕਿਹਾ ਸੀ ਕਿ ਸਾਲ 2022 ਦੀਆਂ ਸਫਲਤਾਵਾਂ ਵਿੱਚ ਇਕ ਸਫਲਤਾ ਇਹ ਵੀ ਹੈ ਕਿ ਭਾਰਤ ਦੁਨੀਆਂ ਦਾ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਵਾਲਾ ਦੇਸ਼ ਬਣ ਗਿਆ ਹੈ। ਮੋਦੀ ਨੇ ਕਿਹਾ ਕਿ ਭਾਰਤ ਨੇ ਸਾਲ 2022 ਵਿੱਚ 400 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕੀਤਾ ਹੈ। ਖੇਡਾਂ ਹੋਣ, ਰਾਸ਼ਟਰ ਮੰਡਲ ਖੇਡਾਂ ਹੋਣ, ਸਾਡੀ ਮਹਿਲਾ ਹਾਕੀ ਟੀਮ ਦੀ ਜਿੱਤ ਹੋਵੇ, ਇਸ ਵਿੱਚ ਸਾਡੇ ਨੌਜਵਾਨਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਮੋਦੀ ਨੇ ਕਿਹਾ ਕਿ ਕਾਲਾਜਾਰ ਦੀ ਚੁਣੌਤੀ ਵੀ ਸਾਡੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਨਿਰੰਤਰ ਕੋਸ਼ਿਸ਼ਾਂ ਨਾਲ ਕਾਲਾਜਾਰ ਨਾਂ ਦੀ ਬਿਮਾਰੀ ਹੁਣ ਤੇਜ਼ੀ ਨਾਲ ਖਤਮ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕਾਲਾਜਾਰ ਦਾ ਕਹਿਰ ਚਾਰ ਸੂਬਿਆਂ ਦੇ 50 ਤੋਂ ਵੱਧ ਜਿਲ੍ਹਿਆਂ ਤੱਕ ਫੈਲਿਆ ਸੀ। ਉਨ੍ਹਾਂ ਕਿਹਾ ਕਿ ਇਹ ਬਿਮਾਰੀ ਹੁਣ ਬਿਹਾਰ ਅਤੇ ਝਾਰਖੰਡ ਦੇ ਚਾਰ ਜਿਲ੍ਹਿਆਂ ਤੱਕ ਹੀ ਸੀਮਤ ਹੈ। ਇਥੋਂ ਦੇ ਲੋਕਾਂ ਦੀ ਤਾਕਤ ਇਸ ਬਿਮਾਰੀ ਨੂੰ ਖਤਮ ਕਰਨ ਵਿੱਚ ਮਦਦ ਕਰੇਗੀ।
ਮਨ ਕੀ ਬਾਤ ਪ੍ਰੋਗਰਾਮ ਦਾ ਅਪ੍ਰੈਲ ਵਿੱਚ 100ਵਾਂ ਪ੍ਰੋਗਰਾਮ ਹੋਵੇਗਾ। ਇਸ ਲਈ ਕੇਂਦਰ ਸਰਕਾਰ ਨੇ ਲੋਕਾਂ ਅਤੇ ਜਿੰਗਲ ਬਣਾਉਣ ਵਾਲਿਆਂ ਵਿੱਚ ਮੁਕਾਬਲਾ ਰੱਖਿਆ ਹੈ। ਇਹ 18 ਜਨਵਰੀ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਤਹਿਤ ਆਪਣੇ ਬਣਾਏ ਲੋਗੋ ਅਤੇ ਜਿੰਗਲ ਜਮਾ ਕਰਨ ਦੀ ਆਖਿਰੀ ਤਰੀਕ 1 ਫਰਵਰੀ ਹੈ। ਲੋਕ ਇਸ ਮੁਕਾਬਲੇ ਵਿੱਚ mygov.in ਉੱਤੇ ਅਪਲਾਈ ਕਰਕੇ ਹਿੱਸਾ ਲੈ ਸਕਦੇ ਹਨ।