ETV Bharat / bharat

Rahul Gandhi hoisted flag in Srinagar : ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਸ਼੍ਰੀਨਗਰ ਦੇ ਲਾਲ ਚੌਂਕ 'ਚ ਲਹਿਰਾਇਆ ਤਿਰੰਗਾ

author img

By

Published : Jan 29, 2023, 12:32 PM IST

Updated : Jan 29, 2023, 1:07 PM IST

Rahul Gandhi hoisted flag in Lal Chowk Srinagar
Rahul Gandhi hoisted flag in Lal Chowk Srinagar

ਰਾਹੁਲ ਗਾਂਧੀ ਨੇ ਸ਼੍ਰੀਨਗਰ ਦੇ ਲਾਲ ਚੌਂਕ 'ਚ ਤਿਰੰਗਾ ਲਹਿਰਾਇਆ ਹੈ। ਉਨ੍ਹਾਂ ਨੂੰ ਇੱਥੇ ਸਖ਼ਤ ਸੁਰੱਖਿਆ ਦੇ ਪਹਿਰੇ ਹੇਠ ਲਿਆਂਦਾ ਗਿਆ ਹੈ। ਇਸ ਦੇ ਨਾਲ ਹੀ, ਸੋਮਵਾਰ ਨੂੰ ਭਾਰਤ ਜੋੜੋ ਯਾਤਰਾ ਸਮਾਪਤ ਹੋ ਜਾਵੇਗੀ।

ਰਾਹੁਲ ਗਾਂਧੀ ਨੇ ਸ਼੍ਰੀਨਗਰ ਦੇ ਲਾਲ ਚੌਂਕ 'ਚ ਲਹਿਰਾਇਆ ਤਿਰੰਗਾ

ਸ੍ਰੀਨਗਰ : ਜੰਮੂ ਕਸ਼ਮੀਰ ਵਿੱਚ ਭਾਰਤ ਜੋੜੋ ਯਾਤਰਾ ਖਤਮ ਹੋ ਰਹੀ ਹੈ। ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਂਕ 'ਚ ਤਿਰੰਗਾ ਲਹਿਰਾ ਦਿੱਤਾ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਭਾਰਤ ਜੋੜੋ ਯਾਤਰਾ ਐਤਵਾਰ ਨੂੰ ਸ੍ਰੀਨਗਰ ਦੇ ਪੰਥਾਚੌਂਕ ਤੋਂ ਅੱਗੇ ਵਧੀ। ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਭੈਣ ਅਤੇ ਕਾਂਗਰਸ ਮਹਾ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੀ ਮੌਜੂਦ ਰਹੀ। ਹੁਣ ਲਾਲ ਚੌਂਕ ਤੋਂ ਬਾਅਦ ਭਾਰਤ ਜੋੜੋ ਯਾਤਰਾ ਬੁਲੇਵਾਰਡ ਖੇਤਰ ਵਿੱਚ ਨਹਿਰੂ ਪਾਰਕ ਵੱਲੋਂ ਵਧੇਗੀ।

ਵੱਡੇ ਪੱਧਰ 'ਤੇ ਸੁਰੱਖਿਆ : ਭਾਰਤ ਜੋੜੋ ਯਾਤਰਾ ਨੇ ਸੱਤ ਕਿਮੀ. ਦੀ ਦੂਰੀ ਤੈਅ ਕਰਕੇ ਸ੍ਰੀਨਗਰ ਦੇ ਸੋਨਵਾਰ ਇਲਾਕੇ ਵਿੱਚ ਪਹੁੰਚਣ ਤੋਂ ਬਾਅਦ ਇੱਥੇ ਕੁਝ ਦੇਰ ਆਰਾਮ ਕੀਤਾ। ਇਸ ਤੋਂ ਬਾਅਦ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਲਾਲ ਚੌਂਕ ਸਿਟੀ ਸੈਂਟਰ ਲਈ ਰਵਾਨਾ ਹੋਏ। ਇੱਥੇ ਰਾਹੁਲ ਗਾਂਧੀ ਨੇ ਤਿਰੰਗਾ ਫਹਿਰਾਇਆ। ਲਾਲ ਚੌਂਕ ਦੇ ਆਲੇ ਦੁਆਲੇ ਦੇ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਸਿਟੀ ਸੈਂਟਰ ਦੇ ਚਾਰੋਂ ਪਾਸੇ ਬਹੁ ਪੱਧਰੀ ਸੁਰੱਖਿਆ ਘੇਰਾ ਬਣਾਇਆ ਗਿਆ।

ਸੋਮਵਾਰ ਨੂੰ ਭਾਰਤ ਜੋੜੋ ਯਾਤਰਾ ਦਾ ਸਮਾਪਨ : ਸੋਮਵਾਰ ਨੂੰ ਰਾਹੁਲ ਗਾਂਧੀ ਸ੍ਰੀਨਗਰ ਵਿੱਚ ਐਮਏ ਰੋਡ ਸਥਿਤ ਕਾਂਗਰਸ ਦੇ ਮੁੱਖ ਦਫ਼ਤਰ ਵਿੱਚ ਤਿਰੰਗਾ ਫਹਿਰਾਉਣਗੇ। ਇਸ ਤੋਂ ਬਾਅਦ ਐਸਕੇ ਸਟੇਡੀਅਮ ਵਿੱਚ ਇਕ ਜਨਸਭਾ ਕਰਵਾਈ ਜਾਵੇਗੀ। ਇਸ ਜਨਸਭਾ ਲਈ 23 ਵਿਰੋਧੀ ਧਿਰ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਹੈ।

ਦੱਸ ਦਈਏ ਕਿ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਐਤਵਾਰ ਨੂੰ ਆਪਣੇ ਅੰਤਿਮ ਦਿਨ ਮੌਕੇ ਸ੍ਰੀਨਗਰ ਦੇ ਪੰਥਾਚੌਂਕ ਤੋਂ ਅੱਗੇ ਵਧੀ। ਇਸ ਦੌਰਾਨ ਰਾਹੁਲ ਗਾਂਧੀ ਚਿੱਟੇ ਰੰਗ ਦੀ ਟੀ ਸ਼ਰਟ ਵਿੱਚ ਨਜ਼ਰ ਆਏ। ਇਸ ਦੌਰਾਨ ਰਾਹੁਲ ਗਾਂਧੀ ਦੇ ਹਜ਼ਾਰਾਂ ਸਮਰਥਕ ਉਸ ਦੇ ਨਾਲ ਚੱਲਦੇ ਹੋਏ ਨਜ਼ਰ ਆਏ।

ਦੇਸ਼ ਭਰ ਦੇ 75 ਜ਼ਿਲ੍ਹਿਆਂ ਚੋਂ ਲੰਘੀ ਭਾਰਤ ਜੋੜੋ ਯਾਤਰਾ : ਹੁਣ ਅੱਜ ਐਤਵਾਰ ਨੂੰ ਲਾਲ ਚੌਂਕ ਤੋਂ ਬਾਅਦ ਰਾਹੁਲ ਗਾਂਧੀ ਦੀ ਯਾਤਰਾ ਬੁਲੇਵਾਰਡ ਖੇਤਰ ਦੇ ਨਹਿਰੂ ਪਾਰਕ ਵੱਲ ਵੱਧੇਗੀ। ਇੱਥੇ 4,080 ਕਿਮੀ. ਲੰਮੀ ਪੈਦਲ ਯਾਤਰਾ 30 ਜਨਵਰੀ ਨੂੰ ਸਮਾਪਤ ਹੋ ਜਾਵੇਗੀ। ਇਹ ਯਾਤਰਾ ਸੱਤ ਸਤੰਬਰ, 2022 ਨੂੰ ਤਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ, ਜੋ ਦੇਸ਼ਭਰ ਦੇ ਵੱਖ-ਵੱਖ ਸੂਬਿਆਂ ਦੇ 75 ਜ਼ਿਲ੍ਹਿਆਂ ਚੋਂ ਲੰਘੀ ਹੈ।

ਇਹ ਵੀ ਪੜ੍ਹੋ: Navjot Sidhu wife got angry: ਫਿਰ ਭੜਕੇ ਨਵਜੋਤ ਕੌਰ ਸਿੱਧੂ, ਕਿਹਾ- ਬਲਾਤਕਾਰੀਆਂ ਤੇ ਗੈਂਗਸਟਰਾਂ ਨੂੰ ਜ਼ਮਾਨਤ, ਇਮਾਨਦਾਰ ਨੂੰ ਨਹੀਂ

Last Updated :Jan 29, 2023, 1:07 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.