ETV Bharat / bharat

IGI ਏਅਰਪੋਰਟ ਦੇ ਕਾਰਗੋ ਟਰਮੀਨਲ 'ਚ ਹਥਿਆਰਾਂ ਸਣੇ ਦਾਖ਼ਲ ਹੋਏ 6 ਲੋਕ, ਸੀਆਈਐਸਐਫ਼ ਨੇ ਕੀਤਾ ਗ੍ਰਿਫ਼ਤਾਰ

author img

By

Published : Feb 11, 2021, 7:52 PM IST

ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਕਾਰਗੋ ਟਰਮੀਨਲ 'ਚ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ 6 ਲੋਕ ਖ਼ੁਦ ਨੂੰ ਕਸਟਮ ਅਧਿਕਾਰੀ ਦੱਸ ਕੇ ਹਥਿਆਰਾਂ ਸਣੇ ਦਾਖਲ ਹੋ ਗਏ। ਇਨ੍ਹਾਂ ਸਾਰੇ ਹੀ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਹ ਘਟਨਾ ਸੋਮਵਾਰ ਦੀ ਦੱਸੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਸੀਆਈਐਸਐਫ ਦੇ ਜਵਾਨਾਂ ਨੇ ਕਾਰ 'ਚ ਸਵਾਰ 6 ਮੁਲਜ਼ਮਾਂ ਨੂੰ ਕਾਬੂ ਕਰ ਲਿਆ

ਏਅਰਪੋਰਟ 'ਤੇ 'ਚ ਹਥਿਆਰਾਂ ਸਣੇ ਦਾਖਲ ਹੋਏ 6 ਲੋਕ
ਏਅਰਪੋਰਟ 'ਤੇ 'ਚ ਹਥਿਆਰਾਂ ਸਣੇ ਦਾਖਲ ਹੋਏ 6 ਲੋਕ

ਨਵੀਂ ਦਿੱਲੀ: ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਦੇ ਕਾਰਗੋ ਟਰਮੀਨਲ 'ਚ 6 ਲੋਕ ਖ਼ੁਦ ਨੂੰ ਕਸਟਮ ਅਧਿਕਾਰੀ ਦੱਸਦੇ ਹੋਏ ਹਥਿਆਰਾਂ ਸਣੇੇ ਦਾਖਲ ਹੋੇ ਗਏ। ਇਹ ਮੁਲਜ਼ਮ ਫਾਰਚੂਨਰ ਕਾਰ 'ਚ ਸਵਾਰ ਸਨ। ਹਲਾਂਕਿ ਸੂਚਨਾ ਮਿਲਦੇ ਹੀ ਸੀਆਈਐਸਐਫ ਨੇ ਕਾਰ 'ਚ ਸਵਾਰ 6 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਉਨ੍ਹਾਂ ਕੋਲੋਂ ਇੱਕ ਲਾਇਸੈਂਸੀ ਰਾਈਫਲ ਤੇ 31 ਕਾਰਤੂਸ ਬਰਾਮਦ ਕੀਤੇ।

ਜਬਰਨ ਦਾਖਲ ਹੋਣ 'ਤੇ ਝੂਠ ਬੋਲਣ ਲਈ ਕੀਤਾ ਗਿਆ ਮਾਮਲਾ ਦਰਜ

ਮੁਲਜ਼ਮਾਂ ਖਿਲਾਫ ਜਬਰਨ ਦਾਖਲ ਹੋਣ ਤੇ ਝੂਠ ਬੋਲਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਖੁਫੀਆ ਬਿਊਰੋ ਅਤੇ ਦਿੱਲੀ ਪੁਲਿਸ ਦੇ ਅੱਤਵਾਦ ਰੋਕੂ ਸੈੱਲ ਦੇ ਅਧਿਕਾਰੀਆਂ ਨੇ ਵੀ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ। ਮੁਲਜ਼ਮਾਂ ਦੀ ਪਛਾਣ ਸ਼ਿਵਰਾਜ, ਤਰੁਣ ਸਚਦੇਵਾ, ਵਿਲਾਸ ਰਾਮ, ਪ੍ਰਤਾਪ ਸਿੰਘ, ਅਨਿਲ ਕੁਮਾਰ ਤੇ ਗੁਲਸ਼ਨ ਸੈਣੀ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਦੇਰ ਰਾਤ ਵਾਪਰੀ। ਜਿਸ ਦੌਰਾਨ 6 ਲੋਕ ਇੱਕ ਫਾਰਚੂਨਰ ਕਾਰ 'ਚ ਸਵਾਰ ਹੋ ਆਈਜੀਆਈ ਏਅਰਪੋਰਟ ਦੇ ਕਾਰਗੋ ਟਰਮੀਨਲ 'ਤੇ ਪੁੱਜੇ।

ਮੁਲਜ਼ਮਾਂ ਨੇ ਖ਼ੁਦ ਨੂੰ ਦੱਸਿਆ ਕਸਟਮ ਅਧਿਕਾਰੀ

ਜਦੋਂ ਸੁਰੱਖਿਆ ਕਰਮਚਾਰੀਆਂ ਨੇ ਮੁਲਜ਼ਮਾਂ ਨੂੰ ਗੇਟ ਨੰਬਰ 1 ਤੋਂ ਰੋਕਿਆ ਤਾਂ ਕਾਰ ਸਵਾਰਾਂ ਨੇ ਖ਼ੁਦ ਨੂੰ ਕਸਟਮ ਅਧਿਕਾਰੀ ਦੱਸਿਆ। ਜਦੋਂ ਉਨ੍ਹਾਂ ਕੋਲੋਂ ਸ਼ਨਾਖਤੀ ਕਾਰਡ ਮੰਗੇ ਗਏ ਤਾਂ ਉਨ੍ਹਾਂ ਨੇ ਸੁਰੱਖਿਆ ਕਰਮਚਾਰੀਆਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਉਸੇ ਸਮੇਂ, ਜਦੋਂ ਕਾਰਗੋ ਟਰਮੀਨਲ ਤੇ ਆਏ ਇੱਕ ਟਰੱਕ ਦੇ ਫਾਸਟੈਗ ਨਾਲ ਬੈਰੀਅਰ ਖੋਲ੍ਹਿਆ ਗਿਆ, ਤਾਂ ਉਹ ਤੁਰੰਤ ਚਾਰਜ ਕੀਤੀ ਕਾਰ ਨਾਲ ਪਾਰਕਿੰਗ ਏਰਿਆ 'ਚ ਚਲੇ ਗਏ।

ਨਸ਼ੇ 'ਚ ਕਸਟਮ ਅਧਿਕਾਰੀ ਨੂੰ ਮਿਲਣ ਗਏ ਮੁਲਜ਼ਮ

ਸੀਆਈਐਸਐਫ ਦੇ ਜਵਾਨਾਂ ਨੇ ਕਾਰ ਸਵਾਰਾਂ ਨੂੰ ਫੜ ਲਿਆ 'ਤੇ ਟਰਮੀਨਲ ਦੇ ਅਹਾਤੇ 'ਚ ਦਾਖਲ ਹੁੰਦੇ ਹੀ ਪੁਲਿਸ ਦੇ ਹਵਾਲੇ ਕਰ ਦਿੱਤਾ। ਜਾਂਚ ਦੌਰਾਨ ਪਤਾ ਲੱਗਿਆ ਕਿ ਕਾਰ ਵਿੱਚ ਰੱਖੀ ਰਾਈਫਲ ਇੱਕ ਸੁਰੱਖਿਆ ਗਾਰਡ ਦੀ ਹੈ ਤੇ ਸੁਰੱਖਿਆ ਗਾਰਡ ਵੀ ਕਾਰ 'ਚ ਸੀ। ਪੁਲਿਸ ਦੇ ਮੁਲਜ਼ਮ ਸ਼ਰਾਬ ਦੇ ਨਸ਼ੇ 'ਚ ਸਨ ਤੇ ਇੱਕ ਕਸਟਮ ਅਧਿਕਾਰੀ ਨੂੰ ਮਿਲਣ ਲਈ ਕਾਰਗੋ ਟਰਮੀਨਲ ਵਿੱਚ ਗਏ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.