ETV Bharat / bharat

ਚੀਨ ਦੀ ਚਾਲ 'ਤੇ ਸ਼ਿਕੰਜਾ, ਭਾਰਤ ਵਿੱਚ 54 ਐਪਸ ਬੈਨ !

author img

By

Published : Feb 14, 2022, 1:26 PM IST

ਸਰਕਾਰ ਨੇ ਡਾਟਾ ਚੋਰੀ ਕਰਨ ਵਾਲੀਆਂ ਐਪਸ 'ਤੇ ਇਕ ਵਾਰ ਫਿਰ ਸ਼ਿਕੰਜਾ ਕੱਸਿਆ ਹੋਇਆ ਹੈ। ਸੂਤਰਾਂ ਦੀ ਮੰਨੀਏ ਤਾਂ 54 ਅਜਿਹੀਆਂ ਐਪਾਂ 'ਤੇ ਪਾਬੰਦੀ ਲਗਾਈ ਗਈ ਹੈ, ਜੋ ਯੂਜ਼ਰਸ ਦਾ ਡਾਟਾ ਚੀਨੀ ਸਰਵਰਾਂ ਨੂੰ ਭੇਜ ਰਹੀਆਂ ਸਨ।

54 Chinese APPs banned In India
54 Chinese APPs banned In India

ਹੈਦਰਾਬਾਦ: ਸਰਕਾਰੀ ਸੁਰੱਖਿਆ ਕਾਰਨਾਂ ਤੋਂ ਕੁਝ ਹੋਰ ਚੀਨੀ ਐਪਸ 'ਤੇ ਬੈਨ ਲਗਾਇਆ ਗਿਆ ਹੈ। ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਬਣੇ 54 ਚੀਨੀ ਐਪ ਬੈਨ ਕਰ ਦਿੱਤੇ ਗਏ ਹਨ। ਪਹਿਲਾਂ ਵੀ ਦੇਸ਼ ਵਿੱਚ ਹੁਣ ਤੱਕ ਚਾਈਨਾ ਬਣੇ ਕੁਲ 224 ਐਪਸ ਨੂੰ ਬੈਨ ਕੀਤਾ ਗਿਆ ਹੈ।

ਜੂਨ, 2020 ਵਿੱਚ ਲਦਾਖ ਸੀਮਾ ਉੱਤੇ ਚੀਨ ਦੇ ਨਾਲ ਹਿੰਸਕ ਝੜਪ ਹੋਣ ਤੋਂ ਕੁਝ ਦਿਨਾਂ ਬਾਅਦ ਹੀ ਦੇਸ਼ ਦੀ ਸੁਰੱਖਿਆ ਅਤੇ ਸੰਪ੍ਰਭੂਤਾ ਲਈ ਖ਼ਤਰਾ ਬਣੇ ਕਈ ਚੀਨੀ ਐਪਸ ਨੂੰ ਬੈਨ ਕੀਤਾ ਗਿਆ ਸੀ।

ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਨੇ ਇਨ੍ਹਾਂ ਐਪਸ 'ਤੇ ਪਾਬੰਦੀ ਲਗਾ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਐਪ ਭਾਰਤੀ ਯੂਜ਼ਰਸ ਦਾ ਡਾਟਾ ਵਿਦੇਸ਼ ਸਥਿਤ ਸਰਵਰ 'ਤੇ ਟਰਾਂਸਫਰ ਕਰ ਰਹੇ ਸਨ। ਗੂਗਲ ਦੇ ਪਲੇ ਸਟੋਰ 'ਤੇ ਐਪਸ ਨੂੰ ਬੈਨ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਪਾਬੰਦੀਸ਼ੁਦਾ 54 ਐਪਸ ਦੀ ਸੂਚੀ ਵਿੱਚ ਵੱਡੀਆਂ ਚੀਨੀ ਕੰਪਨੀਆਂ ਜਿਵੇਂ ਕਿ Tencent, ਅਲੀਬਾਬਾ ਅਤੇ ਗੇਮਿੰਗ ਫਰਮ NetEase ਦੀਆਂ ਐਪਸ ਸ਼ਾਮਲ ਹਨ।

ਇਹ ਵੀ ਪੜ੍ਹੋ: ਪੁਲਵਾਮਾ ਬਰਸੀ ਮੌਕੇ ਤੇਲੰਗਾਨਾ ਦੇ ਸੀਐਮ KCR ਨੇ ਮੰਗੇ ਸਰਜੀਕਲ ਸਟ੍ਰਾਈਕ ਦੇ ਸਬੂਤ !

ਕਿਹੜੀ-ਕਿਹੜੀ ਐਪ ਹੈ ਲਿਸਟ 'ਚ

ਜਿਨ੍ਹਾਂ ਚੀਨੀ ਐਪਾਂ 'ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ 'ਚ Sweet Salfie HD, Beauty Camera - Salfie Camera, Viva Video Editor, Tencent Xriver, Onmyoji Arena, AppLock ਅਤੇ Dual Space Lite ਸ਼ਾਮਲ ਹਨ। ਸਭ ਤੋਂ ਪਹਿਲਾਂ ਜੂਨ, 2020 ਕੇਂਦਰ ਸਰਕਾਰ ਨੇ 59 ਐਪਸ ਨੂੰ ਬੈਨ ਕੀਤਾ ਸੀ।

54 Chinese APPs banned In India
ਭਾਰਤ ਵਿੱਚ 54 ਐਪਸ ਬੈਨ !

ਫਿਰ ਸਰਕਾਰ ਨੇ TikTok, UC Browser, Shareit, WeChat ਵਰਗੀਆਂ ਐਪਾਂ 'ਤੇ ਪਾਬੰਦੀ ਲਗਾ ਦਿੱਤੀ। ਇਸ ਤੋਂ ਬਾਅਦ ਉਸੇ ਸਾਲ ਸਤੰਬਰ ਵਿੱਚ 118 ਐਪਸ ਨੂੰ ਬੈਨ ਕਰ ਦਿੱਤਾ ਗਿਆ ਸੀ। ਫਿਰ ਨਵੰਬਰ, 2020 ਵਿੱਚ, ਸਰਕਾਰ ਨੇ 43 ਚੀਨੀ ਐਪਸ ਨੂੰ ਬੈਨ ਕਰ ਦਿੱਤਾ।

ਸਰਕਾਰ ਨੇ ਇਨ੍ਹਾਂ ਐਪਸ ਰਾਹੀਂ ਇਕੱਠੇ ਕੀਤੇ ਜਾ ਰਹੇ ਡੇਟਾ ਅਤੇ ਇਨ੍ਹਾਂ ਦੀ ਵਰਤੋਂ 'ਤੇ ਸਵਾਲ ਉਠਾਏ ਸਨ ਅਤੇ ਇਸ ਸਬੰਧ 'ਚ ਇਨ੍ਹਾਂ ਐਪਸ ਨੂੰ ਚਲਾਉਣ ਵਾਲੀਆਂ ਕੰਪਨੀਆਂ ਤੋਂ ਸਪੱਸ਼ਟੀਕਰਨ ਮੰਗਿਆ ਸੀ। ਪਰ ਰਿਪੋਰਟਾਂ 'ਚ ਪਾਇਆ ਗਿਆ ਕਿ ਇਨ੍ਹਾਂ ਕੰਪਨੀਆਂ ਵੱਲੋਂ ਸਰਕਾਰ ਨੂੰ ਦਿੱਤੇ ਗਏ ਜਵਾਬਾਂ ਤੋਂ ਸਰਕਾਰ ਸੰਤੁਸ਼ਟ ਨਹੀਂ ਸੀ, ਜਿਸ ਤੋਂ ਬਾਅਦ ਐਪਸ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਗਿਆ।

ਇਹ ਵੀ ਪੜ੍ਹੋ: Meta ਨੇ ਭਾਰਤੀ ਮਹਿਲਾਵਾਂ ਦੀ ਸੁਰੱਖਿਆ ਲਈ ਕੀਤੀ ਇਹ ਵੱਡੀ ਪਹਿਲ

ETV Bharat Logo

Copyright © 2024 Ushodaya Enterprises Pvt. Ltd., All Rights Reserved.