ETV Bharat / bharat

ਗਾਂਧੀ ਮੈਦਾਨ ਧਮਾਕਾ ਕੇਸ : ਚਾਰ ਦੋਸ਼ੀਆਂ ਨੂੰ ਫਾਂਸੀ, ਦੋ ਨੂੰ ਉਮਰ ਕੈਦ ਦੀ ਸਜ਼ਾ

author img

By

Published : Nov 1, 2021, 4:43 PM IST

Updated : Nov 1, 2021, 7:13 PM IST

ਬਿਹਾਰ ਦੇ ਪਟਨਾ ਵਿਚ ਗਾਂਧੀ ਮੈਦਾਨ ਵਿਚ ਬੰਬ ਧਮਾਕਾ (Gandhi Maidan Bomb Blast Case) ਮਾਮਲੇ ਵਿਚ ਐੱਨ.ਆਈ.ਏ. ਕੋਰਟ (NIA Court) ਨੇ ਸਜ਼ਾ ਸੁਣਾ ਦਿੱਤੀ ਹੈ। 9 ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ। ਜਸਟਿਸ ਗੁਰਵਿੰਦਰ ਸਿੰਘ ਮਲਹੋਤਰਾ ਨੇ 4 ਮੁਲਜ਼ਮਾਂ ਨੂੰ ਫਾਂਸੀ, 2 ਨੂੰ ਉਮਰ ਕੈਦ, 2 ਨੂੰ 10-10 ਸਾਲ ਅਤੇ 1 ਨੂੰ 7 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ।

ਗਾਂਧੀ ਮੈਦਾਨ ਧਮਾਕਾ ਕੇਸ : ਚਾਰ ਦੋਸ਼ੀਆਂ ਨੂੰ ਫਾਂਸੀ, ਦੋ ਨੂੰ ਉਮਰ ਕੈਦ ਦੀ ਸਜ਼ਾ
ਗਾਂਧੀ ਮੈਦਾਨ ਧਮਾਕਾ ਕੇਸ : ਚਾਰ ਦੋਸ਼ੀਆਂ ਨੂੰ ਫਾਂਸੀ, ਦੋ ਨੂੰ ਉਮਰ ਕੈਦ ਦੀ ਸਜ਼ਾ

ਪਟਨਾ: 27 ਅਕਤੂਬਰ 2013 ਵਿਚ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ਵਿਚ ਹੋਏ ਬੰਬ ਧਮਾਕੇ (Gandhi Maidan Bomb Blast Case) ਮਾਮਲੇ ਵਿਚ ਐੱਨ.ਆਈ.ਏ. ਕੋਰਟ (NIA Court) ਨੇ ਅੱਜ ਸਜ਼ਾ ਦਾ ਐਲਾਨ ਕਰ ਦਿੱਤਾ ਹੈ। ਕੋਰਟ ਨੇ ਸਾਰੇ 9 ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ।

ਗਾਂਧੀ ਮੈਦਾਨ ਵਿਚ ਹੋਏ ਸਨ ਲੜੀਵਾਰ ਧਮਾਕੇ

ਗਾਂਧੀ ਮੈਦਾਨ ਵਿਚ ਹੋਏ ਲੜੀਵਾਰ ਬੰਬ ਧਮਾਕਾ ( Gandhi Maidan Bomb Blast Case) ਮਾਮਲੇ ਵਿਚ ਐੱਨ.ਆਈ.ਏ. ਕੋਰਟ (NIA Court) ਨੇ ਸਾਰੇ 9 ਮੁਲਾਜ਼ਮਾਂ ਨੂੰ ਸਜ਼ਾ ਸੁਣਾ ਦਿੱਤੀ ਹੈ। NIA ਕੋਰਟ ਦੇ ਵਿਸ਼ੇਸ਼ ਜੱਜ ਗੁਰਵਿੰਦਰ ਸਿੰਘ ਮਲਹੋਤਰਾ ਨੇ 4 ਮੁਲਜ਼ਮਾਂ ਨੂੰ ਫਾਂਸੀ, 2 ਨੂੰ ਉਮਰ ਕੈਦ, 2 ਨੂੰ 10-10 ਸਾਲ ਅਤੇ 1 ਨੂੰ 7 ਸਾਲ ਦੀ ਸਜ਼ਾ ਸੁਣਾਈ ਹੈ।

ਇਸ ਮਾਮਲੇ ਵਿਚ ਇਮਤਿਆਜ਼ ਅੰਸਾਰੀ, ਹੈਦਰ ਅਲੀ, ਨਵਾਜ਼ ਅੰਸਾਰੀ, ਉਮਰ ਸਿੱਦੀਕੀ, ਅਜ਼ਹਰ ਕੁਰੈਸ਼ੀ, ਅਹਿਮਦ ਹੁਸੈਨ, ਫਿਰੋਜ਼ ਅਸਲਮ, ਏਫਤੇਖਰ ਆਲਮ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਕੋਰਟ ਨੇ ਇਸ ਮਾਮਲੇ ਵਿਚ 27 ਅਕਤੂਬਰ ਨੂੰ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਇਕ ਦੋਸ਼ੀ ਨੂੰ ਛੱਡ ਕੇ ਬਾਕੀ ਸਾਰੇ 9 ਨੂੰ ਦੋਸ਼ੀ ਕਰਾਰ ਦਿੱਤਾ ਸੀ। ਕੋਰਟ ਨੇ ਸਬੂਤਾਂ ਦੀ ਘਾਟ ਵਿਚ ਫਕਰੂਦੀਨ ਨੂੰ ਰਿਹਾਅ ਕਰ ਦਿੱਤਾ ਸੀ।

ਨਰਿੰਦਰ ਮੋਦੀ ਦੀ ਹੁੰਕਾਰ ਰੈਲੀ ਦੇ ਪ੍ਰੋਗਰਾਮ ਦੌਰਾਨ ਹੋਏ ਸਨ ਧਮਾਕੇ

ਦਰਅਸਲ, ਪਟਨਾ ਦੇ ਗਾਂਧੀ ਮੈਦਾਨ ਵਿਚ ਉਸ ਸਮੇਂ ਦੇ ਗੁਜਰਾਤ ਦੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ (ਮੌਜੂਦਾ ਪ੍ਰਧਾਨ ਮੰਤਰੀ) ਦੀ ਹੁੰਕਾਰ ਰੈਲੀ ਦਾ ਪ੍ਰੋਗਰਾਮ ਸੀ। ਇਸ ਕਾਰਣ ਗਾਂਧੀ ਮੈਦਾਨ ਅਤੇ ਨੇੜਲੇ ਇਲਾਕਿਆਂ ਵਿਚ ਭਾਰੀ ਭੀੜ ਮੌਜੂਦ ਸੀ। ਵੱਡੀ ਗਿਣਤੀ ਵਿਚ ਲੋਕ ਟ੍ਰੇਨਾਂ ਤੋਂ ਆ ਰਹੇ ਸਨ। ਪਟਨਾ ਜੰਕਸ਼ਨ ਤੋਂ ਲੈ ਕੇ ਗਾਂਧੀ ਮੈਦਾਨ ਤੱਕ ਭੀੜ ਹੀ ਭੀੜ ਮੌਜੂਦ ਸੀ। ਸਵੇਰੇ ਤਕਰੀਬਨ 9-30 ਵਜੇ ਪਟਨਾ ਜੰਕਸ਼ਨ ਦੇ ਪਲੇਟਫਾਰਮ ਨੰਬਰ 10 'ਤੇ ਪਹਿਲਾ ਧਮਾਕਾ ਹੋਇਆ। ਇਸ ਧਮਾਕੇ ਵਿਚ ਮੌਕੇ 'ਤੇ ਹੀ ਇਕ ਵਿਅਕਤੀ ਦੀ ਮੌਤ ਹੋ ਗਈ। ਉਸੇ ਸਮੇਂ ਧਰਮਾ ਕੁਲੀ ਨੇ ਭੱਜਦੇ ਹੋਏ ਇਕ ਵਿਅਕਤੀ ਨੂੰ ਫੜ ਲਿਆ। ਫੜੇ ਗਏ ਵਿਅਕਤੀ ਨੇ ਬਾਅਦ ਵਿਚ ਪੁੱਛਗਿੱਛ ਵਿਚ ਕਬੂਲ ਕੀਤਾ ਕਿ ਉਹ ਅੱਤਵਾਦੀ ਇਮਤਿਆਜ਼ ਹੈ ਅਤੇ ਉਸ ਦੀ ਕਮਰ ਵਿਚ ਸ਼ਕਤੀਸ਼ਾਲੀ ਬੰਬ ਬੰਨਿਆ ਹੋਇਆ ਹੈ।

ਇਮਤਿਆਜ਼ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਕੋਲੋਂ ਪੁੱਛਗਿੱਛ ਚੱਲ ਹੀ ਰਹੀ ਸੀ ਕਿ ਉਸੇ ਵੇਲੇ ਉਸ ਦੇ ਸਾਥੀ ਗਾਂਧੀ ਮੈਦਾਨ ਵਿਚ ਇਕ ਤੋਂ ਬਾਅਦ ਇਕ ਧਮਾਕੇ ਕਰਨ ਲੱਗੇ। ਉਸ ਵੇਲੇ ਹੁੰਕਾਰ ਰੈਲੀ ਨੂੰ ਨਰਿੰਦਰ ਮੋਦੀ ਸੰਬੋਧਿਤ ਕਰ ਰਹੇ ਸਨ। ਲੜੀਵਾਰ ਹੋਏ ਕੁਲ 7 ਬੰਬ ਧਮਾਕਿਆਂ ਵਿਚੋਂ 6 ਲੋਕ ਮਾਰੇ ਗਏ ਸਨ ਅਤੇ 87 ਲੋਕ ਜ਼ਖਮੀ ਹੋਏ ਸਨ।

ਐੱਨ.ਆਈ.ਏ. ਕੋਰਟ ਨੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਲਲਨ ਪ੍ਰਸਾਦ ਸਿਨ੍ਹਾ ਨੇ ਕਿਹਾ ਕਿ ਅਦਾਲਤ ਵਿਚ ਪੇਸ਼ ਕੀਤੇ ਗਏ ਸਬੂਤਾਂ, ਫਾਰੈਂਸਿਕ ਲੈਬੋਰਟਰੀ ਦੀ ਰਿਪੋਰਟ ਦੇ ਆਧਾਰ 'ਤੇ ਅਤੇ ਦੋਹਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਇਹ ਫੈਸਲਾ ਸੁਣਾਇਆ ਹੈ। ਇਹ ਮਾਮਲਾ ਗੰਭੀਰ ਅਤੇ ਸੰਵੇਦਨਸ਼ੀਲ ਸੀ। 5 ਲੋਕ ਮਾਰੇ ਗਏ ਸਨ ਅਤੇ 89 ਜ਼ਖਮੀ ਹੋਏ ਸਨ। ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ।

ਕਦੋਂ-ਕਦੋਂ ਅਤੇ ਕਿੱਥੇ-ਕਿੱਥੇ ਹੋਇਆ ਸੀ ਧਮਾਕਾ

ਪਹਿਲਾ ਧਮਾਕਾ- ਸਵੇਰੇ 9-30 ਵਜੇ...ਪਟਨਾ ਜੰਕਸ਼ਨ ਦੇ ਪਲੇਟਫਾਰਮ ਨੰਬਰ 10 ਦੇ ਪਖਾਨੇ ਵਿਚ

ਦੂਜਾ ਧਮਾਕਾ- ਸਵੇਰੇ 11-40 ਵਜੇ... ਉਦਯੋਗ ਭਵਨ ਗਾਂਧੀ ਮੈਦਾਨ ਵਿਚ

ਤੀਜਾ ਧਮਾਕਾ- ਦੁਪਹਿਰ 12-05 ਵਜੇ...ਰੀਜੈਂਟ ਸਿਨੇਮਾ ਹਾਲ ਦੇ ਕੋਲ

ਚੌਥਾ ਧਮਾਕਾ-ਦੁਪਹਿਰ 12-10 ਵਜੇ... ਗਾਂਧੀ ਮੈਦਾਨ ਵਿਚ ਬਾਪੂ ਦੀ ਪੁਰਾਣੀ ਮੂਰਤੀ ਦੇ ਕੋਲ

5ਵਾਂ ਧਮਾਕਾ-ਦੁਪਹਿਰ 12-15 ਵਜੇ... ਗਾਂਧੀ ਮੈਦਾਨ ਵਿਚ ਦੱਖਣੀ ਹਿੱਸੇ ਵਿਚ ਟਵਿਨ ਟਾਵਰ ਕੋਲ

6ਵਾਂ ਧਮਾਕਾ-ਦੁਪਹਿਰ 12-20 ਵਜੇ... ਗਾਂਧੀ ਮੈਦਾਨ ਦੇ ਪੱਛਮੀ ਹਿੱਸੇ ਵਿਚ ਸਟੇਟ ਬੈਂਕ ਕੋਲ

7ਵਾਂ ਧਮਾਕਾ- ਦੁਪਹਿਰ 12-45 ਵਜੇ... ਗਾਂਧੀ ਮੈਦਾਨ ਦੇ ਚਿਲਡ੍ਰਨ ਪਾਰਕ ਕੋਲ

ਪਹਿਲੇ ਧਮਾਕੇ ਤੋਂ ਬਾਅਦ ਦੋ ਘੰਟੇ ਤੱਕ ਕਿਤੇ ਵੀ ਨਿਊਜ਼ ਫਲੈਸ਼ ਨਹੀਂ ਕੀਤੀ ਗਈ ਸੀ। ਲਗਭਗ 2 ਘੰਟੇ ਬਾਅਦ ਸਾਰੇ ਨਿਊਜ਼ ਚੈਨਲ 'ਤੇ ਬ੍ਰੇਕਿੰਗ ਨਿਊਜ਼ ਚੱਲਣ ਲੱਗੀ। 11-40 ਵਜੇ ਤੋਂ 12-15 ਵਜੇ ਦੇ ਵਿਚਾਲੇ ਬੀ.ਜੇ.ਪੀ. ਨੇਤਾ ਸ਼ਾਹਨਵਾਜ਼ ਹੁਸੈਨ ਦੇ ਗਾਂਧੀ ਮੈਦਾਨ ਸਥਿਤ ਮੰਚ ਤੋਂ ਭਾਸ਼ਣ ਦੇ ਰਹੇ ਸਨ। ਇਸ ਦੌਰਾਨ ਗਾਂਧੀ ਮੈਦਾਨ ਵਿਚ ਚਾਰ ਧਮਾਕੇ ਹੋ ਚੁੱਕੇ ਸਨ। ਗਾਂਧੀ ਮੈਦਾਨ ਵਿਚ ਜਦੋਂ ਧਮਾਕੇ ਹੋ ਰਹੇ ਸਨ। ਉਸੇ ਵੇਲੇ ਨਰਿੰਦਰ ਮੋਦੀ ਪਟਨਾ ਹਵਾਈ ਅੱਡੇ 'ਤੇ ਉਤਰ ਰਹੇ ਸਨ।

ਇਹ ਵੀ ਪੜ੍ਹੋ-ਦਿੱਲੀ CM ਅਰਵਿੰਦ ਕੇਜਰੀਵਾਲ ਖ਼ਿਲਾਫ਼ ਕ੍ਰਿਮੀਨਲ ਕੇਸ ਦਾਇਰ, ਜਾਣੋ ਮਾਮਲਾ

ਉਸ ਸਮੇਂ ਦੇ ਬੀ.ਜੇ.ਪੀ. ਪ੍ਰਧਾਨ ਰਾਜਨਾਥ ਸਿੰਘ ਅਤੇ ਅਰੁਣ ਜੇਟਲੀ ਪਹਿਲਾਂ ਹੀ ਪਹੁੰਚ ਚੁੱਕੇ ਸਨ। ਜੇਟਲੀ ਗਾਂਧੀ ਮੈਦਾਨ ਦੇ ਸਾਹਮਣੇ ਸਥਿਤ ਮੌਰਿਆ ਹੋਟਲ ਵਿਚ ਰੁਕੇ ਸਨ। ਹੁੰਕਾਰ ਰੈਲੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੇਟਲੀ ਨੇ ਕਿਹਾ ਸੀ ਕਿ ਮੋਦੀ ਦੀ ਸੁਰੱਖਿਆ ਵਿਵਸਥਾ ਦੇਖ ਰਹੇ ਗੁਜਰਾਤ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਸੀ। 'ਸਰ, ਅਸੀਂ ਮੋਦੀ ਨੂੰ ਕਹਿ ਰਹੇ ਹਨ ਕਿ ਉਹ ਹਵਾਈ ਅੱਡੇ 'ਤੇ ਹੀ ਰੁਕੇ ਰਹਿਣ ਅਤੇ ਸਭਾ ਵਾਲੀ ਥਾਂ 'ਤੇ ਨਹੀਂ ਆਏ। ਰੈਲੀ ਨੂੰ ਰੱਦ ਕਰਨਾ ਪਵੇਗਾ।

ਇਸ ਦੇ ਬਾਵਜੂਦ ਰੈਲੀ ਰੱਦ ਨਹੀਂ ਕੀਤੀ ਗਈ। ਮੋਦੀ ਏਅਰਪੋਰਟ ਤੋਂ ਗਾਂਧੀ ਮੈਦਾਨ ਸਥਿਤ ਮੰਚ 'ਤੇ ਪਹੁੰਚੇ। ਉਸ ਵੇਲੇ ਮੰਚ 'ਤੇ ਮੋਦੀ, ਰਾਜਨਾਥ, ਅਰੁਣ ਜੇਟਲੀ, ਸੁਸ਼ੀਲ ਮੋਦੀ, ਰਵੀ ਸ਼ੰਕਰ ਪ੍ਰਸਾਦ ਤੋਂ ਇਲਾਵਾ ਬਿਹਾਰ ਬੀ.ਜੇ.ਪੀ. ਦੇ ਕਈ ਨੇਤਾ ਮੌਜੂਦ ਰਹੇ। ਖਤਰੇ ਤੋਂ ਬੇਖਬਰ ਗਾਂਧੀ ਮੈਦਾਨ ਵਿਚ ਮੌਜੂਦ ਜਨਤਾ ਨਾਅਰੇ ਲਗਾ ਰਹੀ ਸੀ। ਮੋਦੀ ਮੰਚ 'ਤੇ ਆਏ ਅਤੇ ਭਾਸ਼ਣ ਸ਼ੁਰੂ ਕੀਤਾ। ਇਕ ਪਾਸੇ ਮੋਦੀ ਭਾਸ਼ਣ ਦੇ ਰਹੇ ਸਨ, ਤਾਂ ਦੂਜੇ ਪਾਸੇ ਧਮਾਕਾ ਹੋ ਰਿਹਾ ਸੀ।

ਇਸ ਤੋਂ ਬਾਅਦ ਪੂਰੇ ਮਾਮਲੇ ਦੀ ਜਾਂਚ ਐੱਨ.ਆਈ.ਏ. ਨੂੰ ਸੌਂਪੀ ਗਈ। ਪਟਨਾ ਸੀਰੀਅਲ ਬਲਾਸਟ ਮਾਮਲੇ ਦੀ ਜਾਂਚ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ ਵਲੋਂ ਦੋ ਦੋਸ਼ ਪੱਤਰ ਦਾਇਰ ਕੀਤੇ ਗਏ। ਐੱਨ.ਆਈ.ਏ. ਨੇ ਇਕ ਨੂੰ ਮ੍ਰਿਤ ਦਿਖਾਉਂਦੇ ਹੋਏ 12 ਅੱਤਵਾਦੀਆਂ ਦੇ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਸੀ, ਜਿਸ ਵਿਚ ਇਕ ਨਾਬਾਲਗ ਸੀ, ਜਿਸ ਨੂੰ ਗਾਂਘਾਟ ਸਥਿਤ ਅੱਲ੍ਹੜ ਨਿਆ ਬੋਰਡ ਨੇ ਗਾਂਧੀ ਮੈਦਾਨ ਸੀਰੀਅਲ ਬੰਬ ਧਮਾਕਾ ਅਤੇ ਬੋਧਗਿਆ ਸੀਰੀਅਲ ਬੰਬ ਧਮਾਕਾ ਦੋਹਾਂ ਮਾਮਲਿਆਂ ਵਿਚ ਸਜ਼ਾ ਸੁਣਾ ਦਿੱਤੀ ਹਗੈ। ਐੱਨ.ਆਈ.ਏ. ਮੁਤਾਬਕ ਪਟਨਾ ਦੇ ਗਾਂਧੀ ਮੈਦਾਨ ਵਿਚ ਘਟਨਾ ਨੂੰ ਅੰਜਾਮ ਦੇਣ ਲਈ ਅੱਤਵਾਦੀਆਂ ਨੇ ਵਿਸਫੋਟਕ ਸਮੱਗਰੀ ਦੀ ਖਰੀਦਦਾਰੀ ਰਾਂਚੀ ਤੋਂ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਸਾਰੇ ਮੁਲਜ਼ਮ ਰਾਂਚੀ ਤੋਂ ਬੱਸ ਰਾਹੀਂ ਸਵੇਰੇ-ਸਵੇਰੇ ਹੀ ਬੱਸ ਰਾਹੀਂ ਪਟਨਾ ਪਹੁੰਚੇ ਸਨ। ਹਾਲਾਂਕਿ ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ ਹੈ ਕਿ ਹੁੰਕਾਰ ਰੈਲੀ ਨੂੰ ਅਸਫਲ ਬਣਾਉਣ ਲਈ ਅੱਤਵਾਦੀਆਂ ਨੂੰ ਕਿੱਥੋਂ ਫੰਡਿੰਗ ਕੀਤੀ ਗਈ ਸੀ।

ਇਹ ਵੀ ਪੜ੍ਹੋ-ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਜਾ ਰਹੇ ਐਲਾਨ ਨੂੰ ਦੱਸਿਆ ਲਾਲੀਪਾਪ

Last Updated : Nov 1, 2021, 7:13 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.