ETV Bharat / bharat

26/11 ਮੁੰਬਈ ਹਮਲਾ: 14 ਸਾਲਾਂ ਬਾਅਦ ਜਖ਼ਮ ਅੱਜ ਵੀ ਅੱਲੇ

author img

By

Published : Nov 26, 2022, 6:54 AM IST

26 slash 11 mumbai terror attack 14 years of wound
ਮੁੰਬਈ ਉੱਤੇ ਹੋਏ ਅੱਤਵਾਦੀ ਹਮਲੇ

ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ 26 ਨਵੰਬਰ 2008 ਨੂੰ ਹੋਏ ਅੱਤਵਾਦੀ ਹਮਲੇ (Mumbai Terror Attack) ਦੀ ਅੱਜ 14 ਵੀਂ ਬਰਸੀਂ ਹੈ। ਅਜਿਹਾ ਦੇਸ਼ 'ਚ ਪਹਿਲੀ ਵਾਰ ਹੋਇਆ ਸੀ ਕਿ ਅੱਤਵਾਦੀਆਂ ਨੇ ਕਰੀਬ 3 ਦਿਨ ਤੱਕ ਮੁੰਬਈ ਨੂੰ ਬੰਦੀ ਬਣਾ ਕੇ ਰੱਖਿਆ ਸੀ। ਜਾਣੋ ਪੂਰਾ ਮਾਮਲਾ

ਚੰਡੀਗੜ੍ਹ: 26 ਨਵੰਬਰ 2008 ਨੂੰ ਮੁੰਬਈ ਉੱਤੇ ਹੋਏ ਅੱਤਵਾਦੀ ਹਮਲੇ (Mumbai Terror Attack) ਨੂੰ 14 ਸਾਲ ਬੀਤ ਚੁੱਕੇ ਹਨ। ਪੂਰਾ ਦੇਸ਼ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ, ਜੋ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਦੱਸ ਦਈਏ ਕਿ 26/11 ਨੂੰ ਹੋਏ ਹਮਲੇ 'ਚ ਕਰੀਬ 160 ਲੋਕਾਂ ਨੇ ਆਪਣੀ ਜਾਣ ਗਵਾ ਦਿੱਤੀ ਸੀ। 26/11 ਮੁੰਬਈ ਅੱਤਵਾਦੀ ਹਮਲਾ ਵੱਡੇ ਅੱਤਵਾਦੀ ਹਮਲਿਆਂ ਵਿਚੋਂ ਇਕ ਹੈ।

ਇਹ ਵੀ ਪੜੋ: ਰਾਮ ਅਤੇ ਮੁਸਕਾਨ ਖਾਤੂਨ ਦੀ ਪ੍ਰੇਮ ਕਹਾਣੀ ਵਿੱਚ ਆਇਆ ਨਵਾਂ ਮੋੜ, ਦੋਸਤ ਨਿਕਲਿਆ ਧੋਖਾਬੇਜ਼

66 ਘੰਟਿਆਂ ਤੱਕ ਚੱਲਿਆ ਮੁੰਬਈ ਅੱਤਵਾਦੀ ਹਮਲਾ: 26 ਨਵੰਬਰ ਤੋਂ 29 ਨਵੰਬਰ ਤੱਕ 66 ਘੰਟਿਆਂ ਤੱਕ ਚੱਲਿਆ ਮੁੰਬਈ ਅੱਤਵਾਦੀ ਹਮਲਾ (Mumbai Terror Attack) ਭਾਰਤ ਦੇ ਸਭ ਤੋਂ ਵੱਡੇ ਅੱਤਵਾਦੀ ਹਮਲਿਆਂ ਵਿੱਚੋਂ ਇੱਕ ਦੇ ਰੂਪ ਵਿੱਚ ਵੇਖਿਆ ਗਿਆ। ਜਦੋਂ ਘੱਟ ਤੋਂ ਘੱਟ 10 ਅੱਤਵਾਦੀ ਮੁੰਬਈ ਦੇ ਲੈਂਡਮਾਰਕ ਥਾਵਾਂ ਜਿਵੇਂ ਓਬਰਾਏ ਟਰਾਇਡੇਂਟ, ਛਤਰਪਤੀ ਸ਼ਿਵਾਜੀ ਟਰਮੀਨਸ, ਲੇਪਰਡ ਕੈਫੇ , ਕਾਮਾ ਹਸਪਤਾਲ ਅਤੇ ਤਾਜ ਮਹਲ ਹੋਟਲ ਉਤੇ ਹਮਲਾ ਕਰਨ ਲਈ ਵੜ ਗਏ ਸਨ।

160 ਲੋਕਾਂ ਦੀ ਮੌਤ: 26 ਨਵੰਬਰ 2008 ਨੂੰ ਅੱਤਵਾਦੀਆਂ ਨੇ ਮੁੰਬਈ ਦੇ ਤਾਜ ਮਹਿਲ ਹੋਟਲ ਦੇ ਨਾਲ-ਨਾਲ 6 ਥਾਵਾਂ 'ਤੇ ਹਮਲਾ (Mumbai Terror Attack) ਕਰ ਦਿੱਤਾ ਸੀ। ਹਮਲੇ 'ਚ ਕਰੀਬ 160 ਲੋਕਾਂ ਨੇ ਆਪਣੀ ਜਾਣ ਗਵਾਈ ਸੀ। ਸਭ ਤੋਂ ਜ਼ਿਆਦਾ ਲੋਕ ਛੱਤਰਪਤੀ ਸ਼ਿਵਾਜੀ ਟ੍ਰਮਨਿਸ 'ਚ ਮਾਰੇ ਗਏ ਸੀ। ਜਦਕਿ ਤਾਜ ਹੋਟਲ 'ਚ 31 ਲੋਕਾਂ ਨੂੰ ਅੱਤਵਾਦੀਆਂ ਨੇ ਆਪਣਾ ਸ਼ਿਕਾਰ ਬਣਾਇਆ ਸੀ।

ਮੁੰਬਈ ਏਟੀਐਸ ਦੇ ਮੁਖੀ ਹੇਮੰਤ ਕਰਕਰੇ ਹੋਏ ਸ਼ਹੀਦ: 26 ਨਵੰਬਰ 2008 ਨੂੰ ਲਗਭਗ 60 ਘੰਟਿਆਂ ਤੱਕ ਸੁਰੱਖਿਆ ਬਲਾਂ ਅਤੇ ਅੱਤਵਾਦੀ ਵਿਚਕਾਰ (Mumbai Terror Attack) ਐਨਕਾਉਂਟਰ ਚੱਲਿਆ। ਇਸ ਹਮਲੇ ਨੂੰ ਦੇਸ਼ ਦੇ ਜਵਾਨਾਂ ਨੇ ਕਾਬੂ ਕਰ ਲਿਆ ਸੀ। ਇਨ੍ਹਾ ਵਿੱਚ ਤਤਕਾਲੀਨ ਏਟੀਐਸ ਮੁੱਖੀ ਹੇਮੰਤ ਕਰਕਰੇ ਸਨ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਉਨ੍ਹਾਂ ਨੇ ਅੱਤਵਾਦੀਆਂ ਦਾ ਸਾਹਮਣਾ ਕੀਤਾ ਅਤੇ ਲੋਕਾਂ ਨੂੰ ਬਚਾਉਂਦੇ ਹੋਏ ਸ਼ਹੀਦ ਹੋ ਗਏ। ਰਾਤ 9.45 ਵਜੇ ਆਪਣੇ ਘਰ ਖਾਣਾ ਖਾ ਰਹੇ ਸਨ। ਉਨ੍ਹਾਂ ਨੂੰ ਫੋਨ ਰਾਹੀਂ ਅੱਤਵਾਦੀ ਹਮਲੇ ਦੀ ਖ਼ਬਰ ਮਿਲੀ, ਜਦੋਂ ਉਨ੍ਹਾਂ ਨੇ ਟੀਵੀ ਵੇਖਿਆ, ਉਹ ਸਮਝ ਗਏ ਕਿ ਮਾਮਲਾ ਗੰਭੀਰ ਹੈ। ਉਹ ਉਸੇ ਸਮੇਂ ਆਪਣੇ ਡਰਾਈਵਰ ਅਤੇ ਬਾਡੀਗਾਰਡ ਨਾਲ ਰਵਾਨਾ ਹੋ ਗਏ। ਉਥੇ ਪਹੁੰਚਣ ਤੋਂ ਬਾਅਦ ਉਹ ਅੱਤਵਾਦੀਆਂ ਦਾ ਪਤਾ ਲਗਾਉਣ ਲਈ ਸਟੇਸ਼ਨ ਪਹੁੰਚ ਗਏ, ਪਰ ਉਥੇ ਕੋਈ ਨਹੀਂ ਸੀ। ਇਸ ਤੋਂ ਬਾਅਦ ਉਹ ਅੱਗੇ ਵਧੇ ਅਤੇ ਅੱਤਵਾਦੀਆਂ ਨੇ ਏਕੇ -47 ਨਾਲ ਉਨ੍ਹਾਂ ਦੀ ਕਾਰ 'ਤੇ ਫਾਇਰਿੰਗ ਕੀਤੀ ਜਿਸ ਵਿਚ ਹੇਮੰਤ ਕਰਕਰੇ ਅਤੇ ਹੋਰ ਪੁਲਿਸ ਕਰਮਚਾਰੀ ਸ਼ਹੀਦ ਹੋ ਗਏ। ਉਨ੍ਹਾਂ ਨੂੰ ਬਹਾਦਰੀ ਲਈ ਅਸ਼ੋਕ ਚੱਕਰ ਨਾਲ ਨਿਵਾਜਿਆ ਗਿਆ।

ਕਿਵੇਂ ਦਿੱਤੀ ਗਈ ਕਸਾਬ ਨੂੰ ਫ਼ਾਸੀ: ਮੁੰਬਈ ਵਿੱਚ ਇਹ ਹਮਲਾ ਕਰਨ ਵਾਲੇ ਅੱਤਵਾਦੀ ਸੰਗਠਨ (Mumbai Terror Attack) ਦਾ ਨਾਂਅ ਲਸ਼ਕਰ-ਏ-ਤੋਇਬਾ ਸੀ। 10 ਹਮਲਾਵਰਾਂ ਨੇ ਆਟੋਮੈਟਿਕ ਆਧੁਨਿਕ ਹਥਿਆਰਾਂ ਅਤੇ ਗ੍ਰਨੇਡਾਂ ਨਾਲ ਹਮਲਾ ਕੀਤਾ। ਹਮਲੇ ਤੋਂ ਬਾਅਦ ਇਕ ਅੱਤਵਾਦੀ ਅਜਮਲ ਕਸਾਬ ਨੂੰ ਜ਼ਿੰਦਾ ਫੜ ਲਿਆ ਗਿਆ। ਉਸ ਦੇ ਵਿਰੁੱਧ 3 ਮਹੀਨਿਆਂ ਵਿੱਚ ਦੋਸ਼ ਸਾਬਤ ਹੋ ਗਏ। ਇੱਕ ਸਾਲ ਬਾਅਦ, ਡੇਵਿਡ ਕੋਲਮੈਨ ਹੈਡਲੀ, ਜੋ ਹਮਲੇ ਵਿੱਚ ਸ਼ਾਮਲ ਸੀ, ਉਸ ਨੇ 18 ਮਾਰਚ 2010 ਨੂੰ ਆਪਣਾ ਗੁਨਾਹ ਕਬੂਲ ਕੀਤਾ ਸੀ। ਕਸਾਬ ਨੂੰ 21 ਨਵੰਬਰ 2012 ਨੂੰ ਫਾਂਸੀ ਦਿੱਤੀ ਗਈ ਸੀ।



ਇਹ ਵੀ ਪੜੋ: ਅੱਜ ਦਾ ਰਾਸ਼ੀਫਲ: ਜਾਣੋ ਕਿਵੇਂ ਰਹੇਗਾ ਤੁਹਾਡਾ ਦਿਨ

ETV Bharat Logo

Copyright © 2024 Ushodaya Enterprises Pvt. Ltd., All Rights Reserved.