ETV Bharat / bharat

Maharashtra News: 15 ਸਾਲਾ ਲੜਕੀ ਨੇ ਯੂਟਿਊਬ 'ਤੇ ਵੀਡੀਓ ਦੇਖ ਕੇ ਬੱਚੇ ਨੂੰ ਦਿੱਤਾ ਜਨਮ, ਬੱਚੇ ਦੀ ਮੌਤ

author img

By

Published : Mar 5, 2023, 11:04 PM IST

ਮਹਾਰਾਸ਼ਟਰ ਦੇ ਨਾਗਪੁਰ 'ਚ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਇਕ ਨਾਬਾਲਗ ਲੜਕੀ ਨੇ ਯੂ-ਟਿਊਬ ਵੀਡੀਓ ਦੇਖ ਕੇ ਖੁਦ ਹੀ ਬੱਚੇ ਨੂੰ ਜਨਮ ਦਿੱਤਾ ਹੈ। ਇਸ ਦੌਰਾਨ ਉਸ ਦੇ ਬੱਚੇ ਦੀ ਮੌਤ ਹੋ ਗਈ ਅਤੇ ਉਸ ਦੀ ਹਾਲਤ ਨਾਜ਼ੁਕ ਬਣ ਗਈ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

EtvMaharashtra News
Maharashtra News

ਮਹਾਰਾਸ਼ਟਰ/ ਨਾਗਪੁਰ : ਮਹਾਰਾਸ਼ਟਰ ਦੇ ਨਾਗਪੁਰ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ 15 ਸਾਲ ਦੀ ਨਾਬਾਲਗ ਲੜਕੀ ਨੇ ਯੂ-ਟਿਊਬ 'ਤੇ ਵੀਡੀਓ ਦੇਖ ਕੇ ਖੁਦ ਹੀ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼ ਕੀਤੀ। ਪਰ ਇਸ ਦੌਰਾਨ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਮੌਤ ਹੋ ਗਈ। ਹਾਲਾਂਕਿ ਨਾਬਾਲਗ ਦੀ ਹਾਲਤ ਖਰਾਬ ਹੈ ਅਤੇ ਉਹ ਫਿਲਹਾਲ ਹਸਪਤਾਲ 'ਚ ਜ਼ੇਰੇ ਇਲਾਜ ਹੈ। ਡਾਕਟਰਾਂ ਅਨੁਸਾਰ ਜਣੇਪੇ ਤੋਂ ਬਾਅਦ ਜ਼ਿਆਦਾ ਖੂਨ ਵਹਿਣ ਕਾਰਨ ਨਾਬਾਲਗ ਦੀ ਹਾਲਤ ਨਾਜ਼ੁਕ ਹੋ ਗਈ ਸੀ

ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਘਟਨਾ ਨਾਗਪੁਰ ਸ਼ਹਿਰ ਦੀ ਹੈ। ਪੁਲਿਸ ਨੂੰ ਆਪਣੀ ਜਾਂਚ 'ਚ ਪਤਾ ਲੱਗਾ ਕਿ ਪੀੜਤਾ ਕੁਝ ਦਿਨਾਂ ਤੋਂ ਪੇਟ 'ਚ ਦਰਦ ਤੋਂ ਪੀੜਤ ਸੀ। ਹਾਲਾਂਕਿ ਪਰਿਵਾਰਕ ਮੈਂਬਰਾਂ ਨੂੰ ਕੁਝ ਪਤਾ ਨਾ ਲੱਗੇ ਇਸ ਲਈ ਉਸ ਨੇ ਯੂ-ਟਿਊਬ 'ਤੇ ਵੀਡੀਓ ਦੇਖ ਕੇ ਉਸ ਦੀ ਡਿਲੀਵਰੀ ਲਈ ਲੋੜੀਂਦੀ ਸਾਰੀ ਸਮੱਗਰੀ ਦਾ ਪ੍ਰਬੰਧ ਖੁਦ ਕੀਤਾ। ਪੀੜਤਾ ਦੀ ਮਾਂ ਜਦੋਂ ਕੰਮ 'ਤੇ ਗਈ ਤਾਂ ਉਸ ਨੇ ਯੂਟਿਊਬ ਵੀਡੀਓ ਦੇਖ ਕੇ ਆਪਣੇ ਆਪ ਹੀ ਬੱਚੇ ਨੂੰ ਜਨਮ ਦਿੱਤਾ।

ਪਰ ਇਸ ਦੌਰਾਨ ਬੱਚੇ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਨੇ ਲਾਸ਼ ਨੂੰ ਲੁਕੋ ਦਿੱਤਾ। ਜਦੋਂ ਪੀੜਤਾ ਦੀ ਮਾਂ ਘਰ ਪਰਤੀ ਤਾਂ ਕਮਰੇ ਵਿੱਚ ਥਾਂ-ਥਾਂ ਖੂਨ ਦੇ ਧੱਬੇ ਸਨ ਅਤੇ ਲੜਕੀ ਦੀ ਸਿਹਤ ਵੀ ਵਿਗੜ ਚੁੱਕੀ ਸੀ। ਜਦੋਂ ਉਸ ਦੀ ਮਾਂ ਨੇ ਉਸ ਨੂੰ ਪੁੱਛਿਆ ਤਾਂ ਨਾਬਾਲਗ ਲੜਕੀ ਨੇ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਬੰਧਤ ਘਟਨਾ ਵਿੱਚ ਲੜਕੀ ਦੀ ਉਮਰ ਸਿਰਫ਼ ਪੰਦਰਾਂ ਸਾਲ ਹੈ ਅਤੇ ਉਹ ਨੌਵੀਂ ਜਮਾਤ ਵਿੱਚ ਪੜ੍ਹਦੀ ਹੈ। ਕੁਝ ਮਹੀਨੇ ਪਹਿਲਾਂ ਇੰਸਟਾਗ੍ਰਾਮ 'ਤੇ ਚੈਟਿੰਗ ਦੌਰਾਨ ਉਸ ਦੀ ਮੁਲਾਕਾਤ ਠਾਕੁਰ ਨਾਂ ਦੇ ਲੜਕੇ ਨਾਲ ਹੋਈ।

ਹੌਲੀ-ਹੌਲੀ ਉਸ ਲੜਕੇ ਨਾਲ ਉਸ ਦੀ ਨੇੜਤਾ ਵਧਣ ਲੱਗੀ ਅਤੇ ਦੋਹਾਂ ਵਿਚਕਾਰ ਪਿਆਰ ਹੋ ਗਿਆ। ਇਸ ਤੋਂ ਬਾਅਦ ਦੋਹਾਂ ਨੇ ਮਿਲਣਾ ਸ਼ੁਰੂ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਨੌਂ ਮਹੀਨੇ ਪਹਿਲਾਂ ਲੜਕੇ ਨੇ ਨਾਬਾਲਗ ਨੂੰ ਮਿਲਣ ਲਈ ਕਿਸੇ ਥਾਂ ਬੁਲਾਇਆ, ਫਿਰ ਉਹ ਉਥੇ ਚਲੀ ਗਈ। ਪੁਲਿਸ ਨੂੰ ਮਿਲੀ ਸ਼ਿਕਾਇਤ ਅਨੁਸਾਰ ਲੜਕਾ ਉਸ ਨੂੰ ਆਪਣੇ ਦੋਸਤ ਦੇ ਕਮਰੇ ਵਿੱਚ ਲੈ ਗਿਆ, ਜਿੱਥੇ ਉਸ ਨੇ ਨਾਬਾਲਗ ਨੂੰ ਸ਼ਰਾਬ ਪੀਣ ਲਈ ਮਜਬੂਰ ਕੀਤਾ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨਾਲ ਬਲਾਤਕਾਰ ਕੀਤਾ।

ਪੀੜਤ ਨਾਬਾਲਗ ਨੇ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਹ ਇੰਸਟਾਗ੍ਰਾਮ 'ਤੇ ਲੜਕੇ ਨੂੰ ਮਿਲੀ ਸੀ। ਉਥੋਂ ਉਨ੍ਹਾਂ ਦੀਆਂ ਮੁਲਾਕਾਤਾਂ ਸ਼ੁਰੂ ਹੋ ਗਈਆਂ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਾਂਚ 'ਚ ਸਾਹਮਣੇ ਆਇਆ ਕਿ ਪੀੜਤ ਲੜਕੀ ਨੂੰ ਉਸ ਲੜਕੇ ਦਾ ਪੂਰਾ ਨਾਂ ਵੀ ਨਹੀਂ ਪਤਾ। ਨਾਬਾਲਗ ਦੀ ਮਾਂ ਦੀ ਸ਼ਿਕਾਇਤ 'ਤੇ ਥਾਣਾ ਸਦਰ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਨੇ ਮੁਲਜ਼ਮ ਲੜਕੇ ਦੀ ਭਾਲ ਲਈ ਸਾਈਬਰ ਸੈੱਲ ਦੀ ਮਦਦ ਲੈਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ:- Policemen Are Guarding Buffaloes: ਮੱਝਾਂ ਨੂੰ ਚਾਰਾ ਤੇ ਪਾਣੀ ਦੇਣ 'ਚ ਲੱਗੀ ਪੁਲਿਸ ਮੁਲਾਜ਼ਮਾਂ ਦੀ ਡਿਊਟੀ, ਸ਼ਹਿਰ ਦੀ ਸੁਰੱਖਿਆ ਰੱਬ ਆਸਰੇ

ETV Bharat Logo

Copyright © 2024 Ushodaya Enterprises Pvt. Ltd., All Rights Reserved.