ਮਲੋਟ ਸ਼ਹਿਰ 'ਚ ਹੋ ਰਹੀਆਂ ਚੋਰੀਆਂ ਤੋਂ ਅੱਕੇ ਲੋਕ,ਥਾਣੇ ਮੂਹਰੇ ਧਰਨਾ ਲਾਕੇ ਪ੍ਰਸ਼ਾਸਨ ਨੂੰ ਦਿੱਤੀ ਚਿਤਾਵਨੀ - Trade union protest

By ETV Bharat Punjabi Team

Published : May 6, 2024, 5:43 PM IST

thumbnail
ਮਲੋਟ ਸ਼ਹਿਰ ਹੋ ਰਹੀਆਂ ਚੋਰੀਆਂ ਤੋਂ ਅੱਕੇ ਲੋਕ,ਥਾਣੇ ਮੂਹਰੇ ਧਰਨਾ ਲਾਕੇ ਪ੍ਰਸ਼ਾਸਨ ਨੂੰ ਦਿੱਤੀ ਚਿਤਾਵਨੀ (ETV BHARAT MALOT)

ਪੰਜਾਬ ਵਿੱਚ ਵੱਧ ਰਹਿ ਅਪਰਾਧ ਤੋਂ ਲੋਕ ਇੰਨੇ ਤੰਗ ਆ ਚੁੱਕੇ ਹਨ ਕਿ ਉਹਨਾਂ ਨੂੰ ਆਪ ਮੁਹਾਰੇ ਹੋ ਕੇ ਹੁਣ ਆਵਾਜ਼ ਚੁੱਕ ਰਹੇ ਹਨ। ਉੱਥੇ ਹੀ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਵਪਾਰ ਮੰਡਲ ਅਤੇ ਰਾਜਨੀਤਿਕ,ਸਮਾਜਿਕ ਸੰਸਥਾਵਾਂ ਨੇ ਥਾਣਾ ਸਿਟੀ ਮਲੋਟ ਅੱਗੇ ਧਰਨਾ ਸ਼ੁਰੂ ਕੀਤਾ। ਇਸ ਮੌਕੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਪਿਛਲੇ ਵੀਰਵਾਰ ਨੂੰ ਮਲੋਟ ਸ਼ਹਿਰ ਵਿੱਚ ਹੋਈਆਂ ਚੋਰੀ ਦੀਆਂ ਦੋ ਘਟਨਾਵਾਂ ਦੇ ਵਿਰੋਧ ਵਿੱਚ ਵਪਾਰ ਮੰਡਲ ਅਤੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੱਲੋਂ ਪੁਲਿਸ ਨੂੰ ਦਿੱਤੇ ਅਲਟੀਮੇਟਮ ਦੇ ਸਮਾਪਤ ਹੋਣ ਤੋਂ ਬਾਅਦ ਅੱਜ ਸੰਸਥਾਵਾਂ ਨੇ ਥਾਣਾ ਸਿਟੀ ਮਲੋਟ ਅੱਗੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਹੈ। ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਢੀਂਗਰਾ ਨੇ ਦੱਸਿਆ ਕਿ ਇਹ ਧਰਨਾ ਇੱਕ ਘੰਟਾ ਦਿੱਤਾ ਗਿਆ ਹੈ,ਜੇਕਰ ਉਸ ਤੋਂ ਬਾਅਦ ਵੀ ਪੁਲਿਸ ਵੱਲੋਂ ਉਚਿਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਹੋਰ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਥੇ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਵਿੱਚ ਦੋ ਮੁਲਜ਼ਮ ਕਾਬੂ ਕੀਤੇ ਗਏ ਹਨ ਅਤੇ ਆਉਣ ਵਾਲੇ ਸਮੇਂ 'ਚ ਹੋਰਨਾਂ ਨੂੰ ਵੀ ਕਾਬੂ ਕੀਤਾ ਜਾਵੇਗਾ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.