ਫਰਲੋ 'ਤੇ ਆਏ ਡੇਰਾ ਮੁਖੀ ਰਾਮ ਰਹੀਮ ਦੀ ਆਪਣੇ ਸਮਰਥਕਾਂ ਨੂੰ ਕੀਤੀ ਅਪੀਲ, ਕਿਹਾ- ਦਿਵਾਲੀ ਵਾਂਗ ਮਨਾਓ ਸ਼੍ਰੀ ਰਾਮ ਪ੍ਰਾਣ ਪ੍ਰਤਿਸ਼ਠਾ ਸਮਾਗਮ

By ETV Bharat Punjabi Team

Published : Jan 20, 2024, 11:24 AM IST

thumbnail

9ਵੀਂ ਵਾਰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਫਰਲੋ ਲੈਕੇ 50 ਦਿਨ ਲਈ ਯੂਪੀ ਦੇ ਬਾਗਪਤ ਆਸ਼ਰਮ ਵਿੱਚ ਪਰਤੇ ਡੇਰਾ ਮੁਖੀ ਰਾਮ ਰਹੀਮ ਨੇ ਸ਼੍ਰੀ ਰਾਮ ਪ੍ਰਾਣ ਪ੍ਰਤਿਸ਼ਠਾ 'ਚ ਆਪਣੇ ਸਮਰਥਕਾਂ ਨੂੰ ਉਤਸ਼ਾਹ ਨਾਲ ਹਿੱਸਾ ਲੈਣ ਦਾ ਸੰਦੇਸ਼ ਦਿੱਤਾ ਹੈ। ਰਾਮ ਰਹੀਮ ਨੇ ਕਿਹਾ ਕਿ ਸਾਰੇ ਸ਼੍ਰੀ ਰਾਮ ਦੇ ਬੱਚੇ ਹਨ ਅਤੇ ਸਾਰਿਆਂ ਨੂੰ 22 ਜਨਵਰੀ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਰਾਮ ਰਹੀਮ ਨੇ ਇਹ ਵੀ ਕਿਹਾ ਕਿ 22 ਜਨਵਰੀ ਦਾ ਦਿਨ ਸਭ ਨੂੰ ਦਿਵਾਲੀ ਵਾਂਗ ਮਨਾਉਣਾ ਚਾਹੀਦਾ ਹੈ। ਉਸ ਨੇ ਅੱਗੇ ਕਿਹਾ ਕਿ MSG ਭੰਡਾਰਾ ਇਸ ਪੂਰੇ ਮਹੀਨਾ ਚੱਲੇਗਾ ਅਤੇ ਯੂਪੀ ਆਸ਼ਰਮ ਵਿੱਚ ਕੋਈ ਨਹੀਂ ਆਵੇਗਾ ਜਿਸ ਲਈ ਸੰਗਤ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.