ETV Bharat / technology

Vivo V30e 5G ਸਮਾਰਟਫੋਨ ਲਾਂਚ ਹੋਣ 'ਚ ਕੁਝ ਹੀ ਦਿਨ ਬਾਕੀ, ਮਿਲਣਗੇ ਸ਼ਾਨਦਾਰ ਫੀਚਰਸ - Vivo V30e 5G Launch Date

author img

By ETV Bharat Tech Team

Published : Apr 30, 2024, 3:42 PM IST

Vivo V30e 5G Launch Date
Vivo V30e 5G Launch Date

Vivo V30e 5G Launch Date: Vivo ਆਪਣੇ ਗ੍ਰਾਹਕਾਂ ਲਈ Vivo V30e 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ 2 ਮਈ ਨੂੰ ਇੱਕ ਇਵੈਂਟ ਆਯੋਜਿਤ ਕਰਨ ਵਾਲੀ ਹੈ, ਜਿਸ 'ਚ Vivo V30e 5G ਸਮਾਰਟਫੋਨ ਲਾਂਚ ਹੋਵੇਗਾ।

ਹੈਦਰਾਬਾਦ: Vivo ਜਲਦ ਹੀ ਆਪਣੇ ਗ੍ਰਾਹਕਾਂ ਲਈ Vivo V30e 5G ਸਮਾਰਟਫੋਨ ਲਾਂਚ ਕਰੇਗਾ। ਇਹ ਫੋਨ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਇਸ ਫੋਨ ਦੀ ਲਾਂਚ ਡੇਟ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ। Vivo V30e 5G ਸਮਾਰਟਫੋਨ 2 ਮਈ ਨੂੰ ਭਾਰਤ 'ਚ ਲਾਂਚ ਹੋ ਰਿਹਾ ਹੈ। ਲਾਂਚ ਤੋਂ ਪਹਿਲਾ ਇਸ ਫੋਨ ਦਾ ਡਿਜ਼ਾਈਨ, ਕਲਰ ਅਤੇ ਹੋਰ ਕਈ ਫੀਚਰਸ ਬਾਰੇ ਖੁਲਾਸਾ ਹੋ ਗਿਆ ਹੈ।

Vivo V30e 5G ਸਮਾਰਟਫੋਨ ਦੀ ਲਾਂਚ ਡੇਟ: ਕੰਪਨੀ ਇਸ ਫੋਨ ਨੂੰ ਇੱਕ ਇਵੈਂਟ 'ਚ ਲਾਂਚ ਕਰੇਗੀ। ਇਹ ਇਵੈਂਟ 2 ਮਈ ਨੂੰ ਹੋਣ ਜਾ ਰਿਹਾ ਹੈ। ਇਸ ਇਵੈਂਟ ਨੂੰ ਤੁਸੀਂ ਵੀਵੋ ਇੰਡੀਆ ਦੀ ਵੈੱਬਸਾਈਟ, Youtube ਚੈਨਲ ਅਤੇ ਕੰਪਨੀ ਦੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਦੇਖ ਸਕੋਗੇ। ਕੰਪਨੀ ਦਾ ਇਹ ਇਵੈਂਟ 2 ਮਈ ਨੂੰ ਦੁਪਹਿਰ 12 ਵਜੇ ਆਯੋਜਿਤ ਕੀਤਾ ਜਾਵੇਗਾ।

Vivo V30e 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਅਲਟ੍ਰਾ ਸਲਿੱਮ 3D Curved ਡਿਸਪਲੇ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 6 ਜੇਨ 1 ਆਕਟਾਕੋਰ ਚਿਪਸੈੱਟ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 50MP ਦਾ ਕੈਮਰਾ ਆਫ਼ਰ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ, ਫੋਨ 'ਚ Sony IMX882 ਸੈਂਸਰ ਦਿੱਤਾ ਜਾਵੇਗਾ। ਇਸ ਫੋਨ 'ਚ 5,500mAh ਦੀ ਬੈਟਰੀ ਮਿਲੇਗੀ।

Vivo V30e 5G ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਅਜੇ ਇਸ ਫੋਨ ਦੀ ਕੀਮਤ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਹ ਫੋਨ 33,999 ਰੁਪਏ ਦੇ ਕਰੀਬ ਲਾਂਚ ਕੀਤਾ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.