ETV Bharat / technology

Motorola ਜਲਦ ਲਾਂਚ ਕਰੇਗੀ ਭਾਰਤ 'ਚ ਨਵੇਂ ਏਅਰਬੱਡਸ, ਕੰਪਨੀ ਨੇ ਟੀਜ਼ਰ ਸ਼ੇਅਰ ਕਰ ਦਿੱਤੀ ਜਾਣਕਾਰੀ - Motorola Earbuds

author img

By ETV Bharat Tech Team

Published : Apr 30, 2024, 10:41 AM IST

Motorola Earbuds
Motorola Earbuds

Motorola Earbuds: Motorola ਆਪਣੇ ਭਾਰਤੀ ਗ੍ਰਾਹਕਾਂ ਲਈ ਨਵੇਂ ਏਅਰਬਡਸ ਲਿਆਉਣ ਦੀ ਤਿਆਰੀ 'ਚ ਹੈ। ਕੰਪਨੀ ਨੇ X 'ਤੇ ਇੱਕ ਟੀਜ਼ਰ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦੇ ਦਿੱਤੀ ਹੈ।

ਹੈਦਰਾਬਾਦ: Motorola ਆਪਣੇ ਭਾਰਤੀ ਗ੍ਰਾਹਕਾਂ ਲਈ ਨਵੇਂ ਏਅਰਬਡਸ ਪੇਸ਼ ਕਰਨ ਜਾ ਰਿਹਾ ਹੈ। ਇਨ੍ਹਾਂ ਏਅਰਬਡਸ ਦਾ ਨਾਮ Buds ਅਤੇ Buds+ ਹੋ ਸਕਦਾ ਹੈ। ਕੰਪਨੀ ਨੇ ਇਸ ਬਾਰੇ X 'ਤੇ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ। 14 ਸਕਿੰਟ ਦੇ ਇਸ ਟੀਜ਼ਰ 'ਚ ਕੰਪਨੀ ਨੇ ਏਅਰਬਡਸ ਨੂੰ ਅਲੱਗ-ਅਲੱਗ ਕਲਰ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ, ਨਵੇਂ ਏਅਰਬਡਸ ਦੀ ਲਾਂਚ ਡੇਟ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕੰਪਨੀ ਨੇ ਟੀਜ਼ਰ ਕਮਿੰਗ ਸੂਨ ਟੈਗ ਦੇ ਨਾਲ ਪੇਸ਼ ਕੀਤਾ ਹੈ।

Motorola ਦੇ ਏਅਰਬਡਸ ਚੀਨ 'ਚ ਹੋ ਚੁੱਕੇ ਪੇਸ਼: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਹਫ਼ਤੇ ਦੀ ਸ਼ੁਰੂਆਤ 'ਚ Motorola ਚੀਨ 'ਚ ਨਵੇਂ ਏਅਰਬਡਸ ਪੇਸ਼ ਕਰ ਚੁੱਕੀ ਹੈ। ਚੀਨ 'ਚ ਇਨ੍ਹਾਂ ਬਡਸ ਨੂੰ Starlight Blue, Glacier Blue, Coral Peach ਅਤੇ Kiwi Green ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਸੀ। ਭਾਰਤ 'ਚ ਵੀ ਇਹ ਏਅਰਬਡਸ ਇਨ੍ਹਾਂ ਕਲਰ ਆਪਸ਼ਨਾਂ ਦੇ ਨਾਲ ਪੇਸ਼ ਹੋ ਸਕਦੇ ਹਨ।

Motorola ਦੇ ਨਵੇਂ ਏਅਰਬਡਸ 'ਚ ਮਿਲ ਸਕਦੈ ਨੇ ਇਹ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਨ੍ਹਾਂ ਏਅਰਬਡਸ ਨੂੰ Hi-Res ਆਡੀਓ ਸਪੋਰਟ ਦੇ ਨਾਲ 12.4mm ਡਰਾਈਵਰਸ ਦੇ ਨਾਲ ਲਿਆਂਦਾ ਜਾ ਸਕਦਾ ਹੈ। ਬਡਸ+ 11mm ਡਿਊਲ ਵੂਫਰਜ਼ ਅਤੇ ਹਾਈ-ਰਿਜ਼ੋਲ ਆਡੀਓ ਦੇ ਨਾਲ 6mm ਟਵੀਟਰ ਦੇ ਨਾਲ ਪੇਸ਼ ਕੀਤੇ ਜਾ ਸਕਦੇ ਹਨ। ਬਡਸ ਦਾ ਬੇਸ ਮਾਡਲ 9 ਘੰਟੇ ਦੇ ਪਲੇਬੈਕ ਨਾਲ ਆਉਂਦਾ ਹੈ। Moto Buds+ ਨੂੰ ਕੰਪਨੀ Dolby Atmos ਦੇ ਨਾਲ ਪੇਸ਼ ਕਰ ਸਕਦੀ ਹੈ। Motorola ਵੱਲੋ ਪੇਸ਼ ਕੀਤੇ ਗਏ ਟੀਜ਼ਰ ਰਾਹੀ ਪੁਸ਼ਟੀ ਕੀਤੀ ਗਈ ਹੈ ਕਿ ਇਹ ਬਡਸ Water Resistant ਡਿਜ਼ਾਈਨ ਦੇ ਨਾਲ ਲਿਆਂਦੇ ਜਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.