ETV Bharat / technology

ਵਟਸਐਪ ਸਟੇਟਸ ਦਾ ਬਦਲੇਗਾ ਲੁੱਕ, ਕਾਲ ਕਰਨਾ ਵੀ ਹੋਵੇਗਾ ਹੋਰ ਮਜ਼ੇਦਾਰ - WhatsApp Latest News

author img

By ETV Bharat Tech Team

Published : Mar 27, 2024, 2:25 PM IST

WhatsApp Latest News: ਵਟਸਐਪ ਸਟੇਟਸ ਅਪਡੇਟ ਲਈ ਨਵਾਂ ਇੰਟਰਫੇਸ ਆਉਣ ਵਾਲਾ ਹੈ। ਇਸ 'ਚ ਯੂਜ਼ਰਸ ਨੂੰ ਅਲੱਗ-ਅਲੱਗ ਮੀਡੀਆ ਫਾਰਮੈਂਟ ਨੂੰ ਚੁਣਨ ਦਾ ਆਪਸ਼ਨ ਮਿਲੇਗਾ।

WhatsApp Latest News
WhatsApp Latest News

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਸਟੇਟਸ ਅਪਡੇਟ ਦਾ ਲੁੱਕ ਬਦਲਣ ਵਾਲਾ ਹੈ। ਵਟਸਐਪ ਦੇ ਆਉਣ ਵਾਲੇ ਇਸ ਫੀਚਰ ਦੀ ਜਾਣਕਾਰੀ WABetaInfo ਨੇ ਦਿੱਤੀ ਹੈ। WABetaInfo ਨੇ X ਪੋਸਟ 'ਚ ਇਸ ਆਉਣ ਵਾਲੇ ਫੀਚਰ ਦਾ ਇੱਕ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ।

WABetaInfo ਨੇ ਦਿੱਤੀ ਜਾਣਕਾਰੀ: WABetaInfo ਅਨੁਸਾਰ, ਨਵਾਂ ਇੰਟਰਫੇਸ ਗੂਗਲ ਪਲੇ ਸਟੋਰ 'ਤੇ ਮੌਜ਼ੂਦ ਵਟਸਐਪ ਬੀਟਾ ਫਾਰ ਐਂਡਰਾਈਡ 2.24.7.16 'ਚ ਆਫ਼ਰ ਕੀਤਾ ਜਾ ਰਿਹਾ ਹੈ। ਸ਼ੇਅਰ ਕੀਤੇ ਗਏ ਸਕ੍ਰੀਨਸ਼ਾਰਟ 'ਚ ਦੇਖਿਆ ਜਾ ਸਕਦਾ ਹੈ ਕਿ ਵਟਸਐਪ ਸਟੇਟਸ ਅਪਡੇਟ ਲਈ ਨਵਾਂ ਕੰਪੋਜਰ ਆਫ਼ਰ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ 'ਚ ਯੂਜ਼ਰਸ ਨੂੰ ਅਲੱਗ-ਅਲੱਗ ਮੀਡੀਆ ਫਾਰਮੈਂਟ ਨੂੰ ਚੁਣਨ ਦਾ ਆਪਸ਼ਨ ਮਿਲੇਗਾ। ਕੰਪਨੀ ਯੂਜ਼ਰਸ ਦੇ ਟੈਕਸਟ, ਵੀਡੀਓ ਅਤੇ ਫੋਟੋ ਸ਼ੇਅਰਿੰਗ ਦੇ ਅਨੁਭਵ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਨਵੇਂ ਫੀਚਰ ਦੀ ਅਜੇ ਟੈਸਟਿੰਗ ਚੱਲ ਰਹੀ ਹੈ। ਕੰਪਨੀ ਜਲਦ ਹੀ ਇਸ ਫੀਚਰ ਦੀ ਬੀਟਾ ਟੈਸਟਿੰਗ ਸ਼ੁਰੂ ਕਰੇਗੀ। ਬੀਟਾ ਟੈਸਟਿੰਗ ਸ਼ੁਰੂ ਹੋਣ ਤੋਂ ਬਾਅਦ ਇਸ ਫੀਚਰ ਨੂੰ ਸਟੇਬਲ ਵਰਜ਼ਨ ਲਈ ਰੋਲਆਊਟ ਕੀਤਾ ਜਾਵੇਗਾ।

ਕਾਲ ਕਰਨਾ ਵੀ ਹੋਵੇਗਾ ਹੋਰ ਮਜ਼ੇਦਾਰ: ਇਸ ਤੋਂ ਇਲਾਵਾ, ਵਟਸਐਪ ਯੂਜ਼ਰਸ ਦੇ ਕਾਲਿੰਗ ਅਨੁਭਵ ਨੂੰ ਮਜ਼ੇਦਾਰ ਬਣਾਉਣ ਲਈ ਵੀ ਇੱਕ ਫੀਚਰ ਰੋਲਆਊਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਫੀਚਰ ਵਟਸਐਪ ਬੀਟਾ ਫਾਰ ਐਂਡਰਾਈਡ 2.24.7.18 'ਚ ਦਿੱਤਾ ਜਾ ਰਿਹਾ ਹੈ। WABetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਸ਼ੇਅਰ ਕੀਤੇ ਗਏ ਸਕ੍ਰੀਨਸ਼ਾਰਟ 'ਚ ਤੁਸੀਂ ਦੇਖ ਸਕਦੇ ਹੋ ਕਿ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਕੰਟੈਕਟ ਅਤੇ ਗਰੁੱਪ ਲਿਸਟ 'ਚ ਪਸੰਦੀਦਾ ਕੰਟੈਕਟ ਦੀ ਚੋਣ ਕਰਨ ਦਾ ਆਪਸ਼ਨ ਦਿੱਤਾ ਗਿਆ ਹੈ। ਪਸੰਦੀਦਾ ਕੰਟੈਕਟ ਚੁਣਨ ਤੋਂ ਬਾਅਦ ਯੂਜ਼ਰਸ ਨੂੰ ਇਹ ਕੰਟੈਕਟ ਕਾਲ ਟੈਬ 'ਚ ਦਿਖਣ ਲੱਗਣਗੇ। ਇਸ ਨਾਲ ਯੂਜ਼ਰਸ ਇਨ੍ਹਾਂ ਕੰਟੈਕਟਸ ਨੂੰ ਜਲਦੀ ਕਾਲ ਕਰ ਸਕਣਗੇ। ਕੰਪਨੀ ਦਾ ਇਹ ਨਵਾਂ ਫੀਚਰ ਅਜੇ ਕੁਝ ਬੀਟਾ ਟੈਸਟਰਾਂ ਲਈ ਜਾਰੀ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.