ETV Bharat / technology

Lava O2 ਸਮਾਰਟਫੋਨ ਦੀ ਲਾਂਚ ਡੇਟ ਦਾ ਹੋਇਆ ਖੁਲਾਸਾ, ਮਿਲਣਗੇ ਸ਼ਾਨਦਾਰ ਫੀਚਰਸ

author img

By ETV Bharat Tech Team

Published : Mar 19, 2024, 11:43 AM IST

Lava O2 Launch Date: Lava ਆਪਣੇ ਗ੍ਰਾਹਕਾਂ ਲਈ Lava O2 ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਹੁਣ ਇਸ ਫੋਨ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ।

Lava O2 Launch Date
Lava O2 Launch Date

ਹੈਦਰਾਬਾਦ: ਲਾਵਾ ਜਲਦ ਹੀ ਆਪਣੇ ਭਾਰਤੀ ਗ੍ਰਾਹਕਾਂ ਲਈ Lava O2 ਸਮਾਰਟਫੋਨ ਨੂੰ ਲਾਂਚ ਕਰੇਗਾ। ਕੰਪਨੀ ਕਾਫ਼ੀ ਸਮੇਂ ਤੋਂ ਇਸ ਫੋਨ ਨੂੰ ਟੀਜ਼ ਕਰ ਰਹੀ ਹੈ। ਹੁਣ ਕੰਪਨੀ ਨੇ ਅਧਿਕਾਰਿਤ ਤੌਰ 'ਤੇ Lava O2 ਸਮਾਰਟਫੋਨ ਦੀ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਹੈ। ਇਸ ਫੋਨ ਨੂੰ 22 ਮਾਰਚ ਦੁਪਹਿਰ 12 ਵਜੇ ਲਾਂਚ ਕੀਤਾ ਜਾ ਰਿਹਾ ਹੈ। ਇਸ ਫੋਨ ਦੀ ਲਾਂਚਿੰਗ ਡੇਟ ਬਾਰੇ ਜਾਣਕਾਰੀ ਐਮਾਜ਼ਾਨ 'ਤੇ ਜਾਰੀ ਕੀਤੀ ਗਈ ਹੈ। ਕੰਪਨੀ ਨੇ Lava O2 ਦੇ ਲੈਡਿੰਗ ਪੇਜ 'ਤੇ ਲਾਂਚ ਡੇਟ ਨੂੰ ਲੈ ਕੇ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ।

Lava O2 ਸਮਾਰਟਫੋਨ ਦੇ ਫੀਚਰਸ: ਕੰਪਨੀ ਨੇ ਅਜੇ ਇਸ ਫੋਨ ਨੂੰ ਲੈ ਕੇ ਕਈ ਸਾਰੀਆਂ ਜਾਣਕਾਰੀਆਂ ਬਾਰੇ ਖੁਲਾਸਾ ਨਹੀਂ ਕੀਤਾ ਹੈ। ਹਾਲਾਂਕਿ, ਲਾਵਾ ਦੇ ਇਸ ਫੋਨ ਦਾ ਪਹਿਲਾ ਲੁੱਕ ਜਾਰੀ ਹੋ ਚੁੱਕਾ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ Lava O2 ਸਮਾਰਟਫੋਨ ਗ੍ਰੀਨ ਕਲਰ ਆਪਸ਼ਨ 'ਚ ਲਿਆਂਦਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਇਹ ਫੋਨ ਪਰਪਲ ਕਲਰ 'ਚ ਵੀ ਖਰੀਦਣ ਲਈ ਉਲਬਧ ਹੋਵੇਗਾ। ਫੋਨ ਦੇ ਬੈਕ 'ਚ ਦੋ ਕੈਮਰਾ ਸੈਂਸਰ ਨਜ਼ਰ ਆ ਰਹੇ ਹਨ। ਇਸਦੇ ਨਾਲ ਹੀ, ਫੋਨ LED ਫਲੈਸ਼ ਲਾਈਟ ਦੇ ਨਾਲ ਦੇਖਿਆ ਜਾ ਰਿਹਾ ਹੈ। ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਲਾਵਾ ਦਾ ਨਵਾਂ ਫੋਨ 50MP AI ਕੈਮਰੇ ਦਾ ਨਾਲ ਆਉਣ ਜਾ ਰਿਹਾ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Octacore Unisoc T616 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਦੇ ਜ਼ਿਆਦਾ ਫੀਚਰਸ ਅਤੇ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

OnePlus 12R Genshin Impact Edition ਦੀ ਪਹਿਲੀ ਸੇਲ: ਇਸ ਤੋਂ ਇਲਾਵਾ, ਅੱਜ OnePlus 12R ਦੇ ਨਵੇਂ ਐਡੀਸ਼ਨ OnePlus 12R Genshin Impact Edition ਦੀ ਪਹਿਲੀ ਸੇਲ ਦੁਪਹਿਰ 12 ਵਜੇ ਸ਼ੁਰੂ ਹੋਣ ਜਾ ਰਹੀ ਹੈ। ਇਸ ਫੋਨ ਨੂੰ ਤੁਸੀਂ ਐਮਾਜ਼ਾਨ ਰਾਹੀ ਖਰੀਦ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ OnePlus ਨੇ ਪਹਿਲਾ ਆਪਣੇ OnePlus 12R ਸਮਾਰਟਫੋਨ ਨੂੰ ਪੇਸ਼ ਕੀਤਾ ਸੀ। ਹੁਣ ਹਾਲ ਹੀ ਵਿੱਚ ਇਸ ਫੋਨ ਦੇ ਇੱਕ ਖਾਸ ਐਡੀਸ਼ਨ OnePlus 12R Genshin Impact Edition ਨੂੰ ਲਾਂਚ ਕੀਤਾ ਗਿਆ ਸੀ। ਇਸ ਫੋਨ ਦੀ ਲੁੱਕ ਅਤੇ ਡਿਜ਼ਾਈਨ 'ਚ ਬਦਲਾਅ ਹੋਵੇਗਾ। ਗੇਮ ਦੇ ਸ਼ੌਕੀਨਾਂ ਲਈ ਇਹ ਡਿਵਾਈਸ ਖਾਸ ਹੋ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.