ETV Bharat / technology

OnePlus Nord CE4 5G ਸਮਾਰਟਫੋਨ ਅੱਜ ਹੋਵੇਗਾ ਲਾਂਚ, ਜਾਣੋ ਕੀਮਤ - OnePlus Nord CE4 5G Launch Date

author img

By ETV Bharat Tech Team

Published : Apr 1, 2024, 10:16 AM IST

OnePlus Nord CE4 5G Launch Date: OnePlus ਆਪਣੇ ਗ੍ਰਾਹਕਾਂ ਲਈ OnePlus Nord CE4 5G ਸਮਾਰਟਫੋਨ ਨੂੰ ਅੱਜ ਲਾਂਚ ਕਰਨ ਜਾ ਰਿਹਾ ਹੈ। ਲਾਂਚ ਇਵੈਂਟ ਤੋਂ ਪਹਿਲਾ ਕੰਪਨੀ ਨੇ ਇਸ ਫੋਨ ਦੇ ਡਿਜ਼ਾਈਨ ਬਾਰੇ ਖੁਲਾਸਾ ਕਰ ਦਿੱਤਾ ਹੈ।

OnePlus Nord CE4 5G Launch Date
OnePlus Nord CE4 5G Launch Date

ਹੈਦਰਾਬਾਦ: OnePlus ਆਪਣੇ ਗ੍ਰਾਹਕਾਂ ਲਈ OnePlus Nord CE4 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਫੋਨ ਅੱਜ ਸ਼ਾਮ 6:30 ਵਜੇ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਲਾਂਚ ਤੋਂ ਪਹਿਲਾ ਇਸ ਫੋਨ ਦੇ ਡਿਜ਼ਾਈਨ ਦਾ ਵੀ ਖੁਲਾਸਾ ਹੋ ਗਿਆ ਹੈ। ਇਸਦੇ ਨਾਲ ਹੀ, ਲਾਂਚਿੰਗ ਤੋਂ ਪਹਿਲਾ ਇਸ ਫੋਨ ਦੀ ਕੀਮਤ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ। ਕਿਹਾ ਜਾ ਰਿਹਾ ਹੈ ਕਿ OnePlus Nord CE4 5G ਸਮਾਰਟਫੋਨ ਦੀ ਕੀਮਤ 25,000 ਰੁਪਏ ਹੋ ਸਕਦੀ ਹੈ।

OnePlus Nord CE4 5G ਅੱਜ ਹੋਵੇਗਾ ਲਾਂਚ: OnePlus Nord CE4 5G ਸਮਾਰਟਫੋਨ ਅੱਜ ਭਾਰਤ 'ਚ ਲਾਂਚ ਹੋਵੇਗਾ। ਲਾਂਚ ਇਵੈਂਟ ਤੋਂ ਪਹਿਲਾ ਕੰਪਨੀ ਨੇ ਇਸ ਫੋਨ ਦੇ ਡਿਜ਼ਾਈਨ ਬਾਰੇ ਖੁਲਾਸਾ ਕਰ ਦਿੱਤਾ ਹੈ। ਇਸ ਲਈ ਇੱਕ ਮਾਈਕ੍ਰੋਸਾਈਟ ਵੀ OnePlus ਸਾਈਟ 'ਤੇ ਲਾਈਵ ਹੋ ਗਈ ਹੈ। ਇਸ ਸਮਾਰਟਫੋਨ ਦਾ ਇੱਕ ਟੀਜ਼ਰ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਇਸ ਫੋਨ 'ਚ LED ਫਲੈਸ਼ ਦੇ ਨਾਲ ਦੋਹਰਾ ਕੈਮਰਾ ਮਿਲੇਗਾ। ਸਾਈਡ 'ਚ ਵੌਲਯੂਮ ਰੌਕਰ ਅਤੇ ਪਾਵਰ ਬਟਨ ਦਿਖਾਈ ਦੇ ਰਿਹਾ ਹੈ। OnePlus Nord CE4 5G ਪ੍ਰੀਮਿਅਮ ਡਿਜ਼ਾਈਨ ਦੇ ਨਾਲ ਲਾਂਚ ਹੋ ਰਿਹਾ ਹੈ।

OnePlus Nord CE 4 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 6.7 ਇੰਚ ਦੀ AMOLED ਫੁੱਲ HD+Resolution ਵਾਲੀ ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 7 ਜੇਨ 3 ਚਿਪਸੈੱਟ ਦਿੱਤੀ ਜਾ ਸਕਦੀ ਹੈ। OnePlus Nord CE4 5G ਸਮਾਰਟਫੋਨ ਨੂੰ 8GB +256GB ਅਤੇ 8GB+128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਦੋਹਰਾ ਰਿਅਰ ਕੈਮਰਾ ਸੈਟਅੱਪ ਮਿਲ ਸਕਦਾ ਹੈ, ਜਿਸ 'ਚ 50MP ਦਾ ਮੇਨ ਕੈਮਰਾ ਅਤੇ 8MP ਦਾ ਸੈਕੰਡਰੀ ਸੈਂਸਰ ਸ਼ਾਮਲ ਹੋਵੇਗਾ। ਸੈਲਫ਼ੀ ਲਈ ਫੋਨ 'ਚ 16MP ਦਾ ਲੈਂਸ ਦਿੱਤਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 5,500mAh ਦੀ ਬੈਟਰੀ ਮਿਲੇਗੀ, ਜੋ ਕਿ 100 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

OnePlus Nord CE4 5G ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 8GB ਅਤੇ 128GB ਸਟੋਰੇਜ ਦੀ ਕੀਮਤ 24,999 ਰੁਪਏ ਅਤੇ 8GB+256GB ਵਾਲੇ ਮਾਡਲ ਦੀ ਕੀਮਤ 26,999 ਰੁਪਏ ਹੋ ਸਕਦੀ ਹੈ। ਇਹ ਸਮਾਰਟਫੋਨ Dark Chrome ਅਤੇ Celadon Marble ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.