ETV Bharat / technology

ਸੂਰਜ ਗ੍ਰਹਿਣ ਕਾਰਨ ਲੋਕ ਹੋਏ ਪਰੇਸ਼ਾਨ, ਗੂਗਲ 'ਤੇ ਸਰਚ ਕਰ ਰਹੇ ਨੇ ਵਾਰ-ਵਾਰ ਇੱਕ ਹੀ ਸਵਾਲ - Solar Eclipse 2024

author img

By ETV Bharat Tech Team

Published : Apr 10, 2024, 11:03 AM IST

Solar Eclipse 2024
Solar Eclipse 2024

Solar Eclipse 2024: 8 ਅਪ੍ਰੈਲ ਨੂੰ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗਾ ਸੀ। ਇਸ ਗ੍ਰਹਿਣ ਨੂੰ ਲੈ ਕੇ ਲੋਕ ਕਾਫ਼ੀ ਉਤਸ਼ਾਹਿਤ ਸੀ, ਕਿਉਕਿ ਨਾਸਾ ਦੇ ਅਨੁਸਾਰ, ਇਸ ਤਰ੍ਹਾਂ ਦੀ ਖਗੋਲੀ ਘਟਨਾ ਧਰਤੀ 'ਤੇ ਬਹੁਤ ਘੱਟ ਦੇਖਣ ਨੂੰ ਮਿਲੀ ਹੈ। ਹਾਲਾਂਕਿ, ਸੂਰਜ ਗ੍ਰਹਿਣ ਤੋਂ ਬਾਅਦ ਲੋਕਾਂ ਨੂੰ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੈਦਰਾਬਾਦ: 8 ਅਪ੍ਰੈਲ ਨੂੰ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗਾ ਸੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਗ੍ਰਹਿਣ ਨੂੰ ਲੈ ਕੇ ਪਹਿਲਾ ਹੀ ਲੋਕਾਂ ਨੂੰ ਕਈ ਚਿਤਾਵਨੀਆਂ ਦਿੱਤੀਆਂ ਗਈਆਂ ਸੀ, ਜਿਸਦੇ ਚਲਦਿਆਂ ਹੁਣ ਲੋਕਾਂ ਨੂੰ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਗ੍ਰਹਿਣ ਤੋਂ ਬਾਅਦ ਹਰ ਕੋਈ ਗੂਗਲ 'ਤੇ ਸਰਚ ਕਰ ਰਿਹਾ ਹੈ ਕਿ ਮੇਰੀਆਂ ਅੱਖਾਂ 'ਚ ਪਰੇਸ਼ਾਨੀ ਕਿਉ ਹੋ ਰਹੀ ਹੈ? ਗੂਗਰ ਸਰਚ 'ਤੇ 'why do my eyes hurt ਅਤੇ my eyes hurt' ਵਰਗੇ ਸਵਾਲ ਸਰਚ ਕੀਤੇ ਜਾ ਰਹੇ ਹਨ।

ਗ੍ਰਹਿਣ ਤੋਂ ਬਾਅਦ ਲੋਕ ਹੋਏ ਪਰੇਸ਼ਾਨ: ਸੂਰਜ ਗ੍ਰਹਿਣ ਦੌਰਾਨ ਜਦੋ ਚੰਦ ਧਰਤੀ ਅਤੇ ਸੂਰਜ ਦੇ ਵਿਚਕਾਰ ਤੋਂ ਲੰਘਦਾ ਹੈ, ਤਾਂ ਇਹ ਇੱਕ ਦੁਰਲੱਭ ਅਤੇ ਖਗੋਲੀ ਘਟਨਾ ਹੁੰਦੀ ਹੈ। ਇਸ ਲਈ ਲੋਕਾਂ ਨੂੰ ਪਹਿਲਾ ਹੀ ਸਲਾਹ ਦਿੱਤੀ ਗਈ ਸੀ ਕਿ ਸੂਰਜ ਗ੍ਰਹਿਣ ਦੌਰਾਨ ਸੂਰਜ ਵੱਲ ਸਿੱਧਾ ਨਾ ਦੇਖੋ। ਜੇਕਰ ਕੋਈ ਸੂਰਜ ਨੂੰ ਦੇਖਦਾ ਹੈ, ਤਾਂ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਹੁਣ ਕਈ ਲੋਕਾਂ ਨੂੰ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅੱਖਾਂ ਨਾਲ ਜੁੜੀਆਂ ਸਮੱਸਿਆਵਾਂ: ਸੂਰਜ ਗ੍ਰਹਿਣ ਦੌਰਾਨ ਸੂਰਜ ਨੂੰ ਸਿੱਧਾ ਦੇਖਣ ਵਾਲੇ ਲੋਕਾਂ 'ਚ ਧੁੰਧਲੀ ਨਜ਼ਰ, ਸਿਰਦਰਦ, ਰੰਗ ਦੇਖਣ ਦੇ ਤਰੀਕੇ 'ਚ ਬਦਲਾਅ, ਸਿੱਧੀ ਲਾਈਨ ਮੁੜੀ ਹੋਈ ਦੇਖਾਈ ਦੇਣਾ, ਸੈਂਟਰਲ ਵਿਜ਼ਨ, ਰੋਸ਼ਨੀ ਪ੍ਰਤੀ ਸੰਵੇਦਨਸ਼ੀਲਤਾ ਵਰਗੇ ਲੱਛਣ ਦਿਖਾਈ ਦੇ ਰਹੇ ਹਨ। ਜਦੋ ਸੂਰਜ ਪੂਰੀ ਤਰ੍ਹਾਂ ਨਾਲ ਚੰਦ ਦੇ ਕਰਕੇ ਲੁਕ ਜਾਂਦਾ ਹੈ, ਤਾਂ ਵੀ ਸੂਰਜ ਦੀਆਂ ਕਿਰਨਾਂ ਤੇਜ਼ ਅਤੇ ਅੱਖਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹੋ ਸਕਦੀਆਂ ਹਨ।

ਸੂਰਜ ਗ੍ਰਹਿਣ ਕਿੱਥੇ-ਕਿੱਥੇ ਆਇਆ ਨਜ਼ਰ?: ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਵਿੱਚ ਦੇਖਿਆ ਗਿਆ ਹੈ। ਇਸ ਤੋਂ ਇਲਾਵਾ, ਕਈ ਲੋਕਾਂ ਨੇ ਇਸ ਨੂੰ ਨਾਸਾ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਆਨਲਾਈਨ ਵੀ ਦੇਖਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.