ETV Bharat / technology

ਹੋਲੀ ਮੌਕੇ Realme Narzo 60 5G ਸਮਾਰਟਫੋਨ 'ਤੇ ਮਿਲ ਰਿਹਾ ਡਿਸਕਾਊਂਟ, ਐਮਾਜ਼ਾਨ ਰਾਹੀ ਕਰ ਸਕੋਗੇ ਖਰੀਦਦਾਰੀ

author img

By ETV Bharat Tech Team

Published : Mar 19, 2024, 12:55 PM IST

Amazon Holi Sale: ਹੋਲੀ ਮੌਕੇ ਐਮਾਜ਼ਾਨ 'ਤੇ ਸੇਲ ਚੱਲ ਰਹੀ ਹੈ। ਇਸ ਸੇਲ 'ਚ Realme Narzo 60 5G ਸਮਾਰਟਫੋਨ 'ਤੇ ਡਿਸਕਾਊਂਟ ਮਿਲ ਰਿਹਾ ਹੈ। ਜੇਕਰ ਤੁਸੀਂ HSBC ਕਾਰਡ ਨਾਲ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ ਵਾਧੂ ਡਿਸਕਾਊਂਟ ਵੀ ਮਿਲੇਗਾ।

Amazon Holi Sale
Amazon Holi Sale

ਹੈਦਰਾਬਾਦ: ਐਮਾਜ਼ਾਨ 'ਤੇ ਇੰਨੀ ਦਿਨੀ ਹੋਲੀ ਸਪੈਸ਼ਲ ਸੇਲ ਚੱਲ ਰਹੀ ਹੈ। ਇਸ ਸੇਲ 'ਚ Realme Narzo 60 5G ਸਮਾਰਟਫੋਨ ਡਿਸਕਾਊਂਟ ਦੇ ਨਾਲ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਹ ਸਮਾਰਟਫੋਨ 2 ਹਜ਼ਾਰ ਦੇ ਡਿਸਕਾਊਂਟ ਨਾਲ ਮਿਲ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਫੋਨ ਦੇ 8GB ਰੈਮ ਅਤੇ 128GB ਸਟੋਰੇਜ ਵਾਲੇ ਮਾਡਲ ਨੂੰ 17,999 ਰੁਪਏ 'ਚ ਲਾਂਚ ਕੀਤਾ ਗਿਆ ਸੀ, ਜੋ ਕਿ ਹੁਣ 2 ਹਜ਼ਾਰ ਰੁਪਏ ਦੇ ਡਿਸਕਾਊਂਟ ਤੋਂ ਬਾਅਦ 15,999 ਰੁਪਏ 'ਚ ਮਿਲੇਗਾ।

Realme Narzo 60 5G ਸਸਤੇ 'ਚ ਖਰੀਦਣ ਦਾ ਮਿਲ ਰਿਹਾ ਮੌਕਾ: ਇਸ ਸਮਾਰਟਫੋਨ ਦੀ ਅਸਲੀ ਕੀਮਤ 17,999 ਰੁਪਏ ਹੈ। ਹੁਣ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਨੂੰ 15,999 ਰੁਪਏ 'ਚ ਖਰੀਦ ਸਕੋਗੇ। ਜੇਕਰ ਤੁਸੀਂ ਇਹ ਫੋਨ EMI 'ਤੇ ਖਰੀਦਦੇ ਹੋ, ਤਾਂ ਇਸ ਲਈ ਤੁਹਾਨੂੰ ਹਰ ਮਹੀਨੇ 720 ਰੁਪਏ ਦੇਣੇ ਪੈਣਗੇ। ਬੈਂਕ ਆਫ਼ਰਸ 'ਚ ਤੁਸੀਂ ਜੇਕਰ HSBC ਕਾਰਡ ਨਾਲ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ 150 ਰੁਪਏ ਦਾ ਡਿਸਕਾਊਂਟ ਮਿਲੇਗਾ। ਪੁਰਾਣਾ ਫੋਨ ਐਕਸਚੇਜ਼ ਕਰਨ ਤੋਂ ਬਾਅਦ ਤੁਹਾਨੂੰ ਇਸ ਫੋਨ 'ਤੇ 14 ਹਜ਼ਾਰ ਰੁਪਏ ਤੱਕ ਦੀ ਛੋਟ ਮਿਲ ਜਾਵੇਗੀ।

Realme Narzo 60 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.43 ਇੰਚ ਦੀ ਸੂਪਰ AMOLED ਸਕ੍ਰੀਨ ਮਿਲਦੀ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ, 1,000nits ਦੀ ਬ੍ਰਾਈਟਨੈੱਸ ਅਤੇ 1080x2400 Resolution ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 6020 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 64MP ਦਾ ਪ੍ਰਾਈਮਰੀ ਰਿਅਰ ਕੈਮਰਾ ਸੈਂਸਰ ਮਿਲਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 16MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ। Realme Narzo 60 5G ਸਮਾਰਟਫੋਨ Mars Orange ਅਤੇ Cosmic Black ਕਲਰ ਆਪਸ਼ਨਾਂ 'ਚ ਖਰੀਦਣ ਲਈ ਉਪਲਬਧ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.