ETV Bharat / state

ਸੰਯੁਕਤ ਕਿਸਾਨ ਮੋਰਚਾ ਦਾ ਐਲਾਨ, ਕਿਹਾ- ਮੰਗਾਂ ਮਨਵਾਉਣ ਲਈ 14 ਮਾਰਚ ਨੂੰ ਕਰਾਂਗੇ ਦਿੱਲੀ ਕੂਚ, ਡੱਕਣ ਉੱਤੇ ਨਤੀਜੇ ਭੁਗਤਣ ਲਈ ਤਿਆਰ ਰਹੇ ਸਰਕਾਰ

author img

By ETV Bharat Punjabi Team

Published : Mar 11, 2024, 9:31 PM IST

ਲੁਧਿਆਣਾ ਵਿਖੇ ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਹੈ ਕਿ 14 ਮਾਰਚ ਨੂੰ ਵਿਸ਼ਾਲ ਗਿਣਤੀ ਵਿੱਚ ਕਿਸਾਨ ਇਕੱਠੇ ਹੋਕੇ ਮੰਗਾਂ ਮਨਵਾਉਣ ਲਈ ਦਿੱਲੀ ਰਵਾਨਾ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨਤੀਜੇ ਭੁਗਤਣ ਲਈ ਵੀ ਤਿਆਰੀ ਰੱਖੇ।

The saynkt kisan morcha has announced to march to Delhi on March 14
ਸੰਯੁਕਤ ਕਿਸਾਨ ਮੋਰਚਾ ਦਾ ਐਲਾਨ

ਕਿਸਾਨ ਆਗੂ

ਲੁਧਿਆਣਾ: ਸੰਯੁਕਤ ਕਿਸਾਨ ਮੋਰਚੇ ਦੀ ਅੱਜ ਲੁਧਿਆਣਾ ਦੇ ਵਿੱਚ ਅਹਿਮ ਬੈਠਕ ਹੋਈ। ਜਿਸ ਵਿੱਚ ਕਿਸਾਨ ਆਗੂਆਂ ਨੇ ਫੈਸਲਾ ਕੀਤਾ ਕਿ ਜੇਕਰ ਕਿਸਾਨ ਆਗੂਆਂ ਨੂੰ 14 ਮਾਰਚ ਨੂੰ ਦਿੱਲੀ ਦੇ ਵਿੱਚ ਹੋਣ ਜਾ ਰਹੀ ਮਹਾਂ ਪੰਚਾਇਤ ਦੇ ਲਈ ਰੋਕਿਆ ਗਿਆ ਤਾਂ ਅਸੀਂ ਉੱਥੇ ਹੀ ਰੁਕ ਕੇ ਧਰਨੇ ਪ੍ਰਦਰਸ਼ਨ ਕਰਾਂਗੇ। ਜੇਕਰ ਟ੍ਰੇਨ ਉੱਤੇ ਜਾਂਦੇ ਰੋਕਿਆ ਤਾਂ ਰੇਲ ਦੀ ਪੱਟਰੀਆਂ ਉੱਤੇ ਕਿਸਾਨ ਬੈਠ ਜਾਣਗੇ। ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਪਹੁੰਚ ਰਹੇ ਹਨ ਅਤੇ ਵੱਡੀ ਮੀਟਿੰਗ ਦਿੱਲੀ ਦੇ ਵਿੱਚ ਹੋ ਰਹੀ।


ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀ ਦਿੱਲੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਚੱਲ ਰਹੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਾਨੂੰ ਰੋਕਿਆ ਗਿਆ ਤਾਂ ਅਸੀਂ ਉੱਥੇ ਹੀ ਰੁਕ ਕੇ ਟ੍ਰੇਨਾਂ ਜਾਮ ਕਰਾਂਗੇ ਅਤੇ ਸੜਕਾਂ ਵੀ ਜਾਮ ਕਰ ਦਵਾਂਗੇ। ਉਹਨਾਂ ਕਿਹਾ ਕਿ 14 ਮਾਰਚ ਨੂੰ ਵੱਡੇ ਇਕੱਠ ਦੇ ਵਿੱਚ ਫਿਰ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀ ਮੀਟਿੰਗਾਂ ਦੇ ਵਿੱਚ ਸਹਿਮਤੀ ਨਹੀਂ ਬਣ ਰਹੀ। ਸਾਡੇ ਐਮਐਸਪੀ ਦਾ ਮੁੱਦਾ ਹੈ, ਇਸ ਤੋਂ ਇਲਾਵਾ ਕਰਜ਼ਾ ਮੁਆਫੀ ਦਾ ਮੁੱਦਾ ਹੈ ਅਤੇ ਨਾਲ ਹੀ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਦਾ ਮੁੱਦਾ ਵੀ ਹੈ। ਇਹਨਾਂ ਸਾਰੇ ਮੁੱਦਿਆਂ ਉੱਤੇ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਦਿੱਲੀ ਵਿੱਚ ਇਕੱਠੀਆਂ ਹੋ ਰਹੀਆਂ ਨੇ।

ਰਾਮਲੀਲਾ ਮੈਦਾਨ ਦਿੱਲੀ ਦੀ ਕਿਸਾਨ ਮਹਾਂ ਰੈਲੀ ਲਈ ਬੀਕੇਯੂ ਉਗਰਾਹਾਂ ਨੇ ਖਿੱਚੀ ਸੂਬਾਈ ਪੱਧਰੀ ਤਿਆਰੀ

300 ਤੋਂ ਵੱਧ ਝੋਨੇ ਦੀਆਂ ਕਿਸਮਾਂ ਦੇਣ ਵਾਲੇ ਡਾਕਟਰ ਖੁਸ਼ ਨੇ ਐੱਮਐੱਸਪੀ ਬਾਰੇ ਦਿੱਤੇ ਵਿਚਾਰ, ਕਿਹਾ- ਇਨ੍ਹਾਂ ਫਸਲਾਂ ਉੱਤੇ ਵੀ ਦੇਣੀ ਪਵੇਗੀ ਐੱਮਐੱਸਪੀ

100 ਵਿਦਿਆਰਥੀਆਂ ਨੂੰ ਮਿਲਣਗੇ ਵਜ਼ੀਫ਼ੇ, ਦਰਸ਼ਨ ਧਾਲੀਵਾਲ ਨੇ ਤਰਨਜੀਤ ਸੰਧੂ ਦੀ ਹਾਜ਼ਰੀ 'ਚ ਕੀਤਾ ਐਲਾਨ



ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਨਾਲ ਜੋ ਦੁਰਵਿਹਾਰ ਕਰ ਰਹੀ ਹੈ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਸਰਕਾਰ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ ਤੋਂ ਕਿਸਾਨ ਦਿੱਲੀ ਪਹੁੰਚ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਐਮਐਸਪੀ ਦੀ ਮੰਗ ਨੂੰ ਠੇਕੇ ਦੇ ਵਿੱਚ ਬਦਲਣ ਦੇ ਤੌਰ ਤਰੀਕੇ ਅਪਣਾਉਣ ਦੇ ਵਿੱਚ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਪੰਜ ਫਸਲਾਂ ਉੱਤੇ ਜੋ ਐਮਐਸਪੀ ਦਿੱਤੀ ਜਾ ਰਹੀ ਹੈ ਉਹ ਕੋਂਟਰੈਕਟ ਫਾਰਮਿੰਗ ਉੱਤੇ ਦਿੱਤੀ ਜਾ ਰਹੀ ਹੈ। ਕਿਸਾਨ ਪਹਿਲਾਂ ਹੀ ਇਹ ਕਰਕੇ ਵੇਖ ਚੁੱਕਾ ਹੈ ਪਰ ਉਸ ਨੂੰ ਵਾਜਿਬ ਕੀਮਤ ਨਹੀਂ ਮਿਲਦੀ, ਅਸੀਂ ਕੋਰਟਾਂ ਦੇ ਚੱਕਰ ਨਹੀਂ ਲਗਾ ਸਕਦੇ। ਉਹਨਾਂ ਕਿਹਾ ਕਿ ਜਿਹੜੀਆਂ ਜਥੇਬੰਦੀਆਂ ਹਰਿਆਣੇ ਦੇ ਬਾਰਡਰ ਉੱਤੇ ਬੈਠੀਆਂ ਹਨ ਉਹਨਾਂ ਨੇ ਪਹਿਲਾਂ ਹੀ ਇਸ ਨੂੰ ਨਕਾਰ ਦਿੱਤਾ ਸੀ।




ETV Bharat Logo

Copyright © 2024 Ushodaya Enterprises Pvt. Ltd., All Rights Reserved.