ETV Bharat / state

ਚਮਕੌਰ ਸਾਹਿਬ 'ਚ ਘਰ ਦੇ ਅੰਦਰ ਦਾਖਲ ਹੋ ਕੇ ਗੁਆਂਢੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

author img

By ETV Bharat Punjabi Team

Published : Feb 19, 2024, 5:20 PM IST

ਚਮਕੌਰ ਸਾਹਿਬ ਵਿਖੇ ਇਕ ਗਵਾਂਢੀ ਵੱਲੋਂ ਨਾਲ ਦੇ ਘਰ ਵਿੱਚ ਰਹਿੰਦੇ ਵਿਅਕਤੀ ਨਾਲ ਦੁਸ਼ਮਣੀ ਦੇ ਚਲਦਿਆਂ ਘਰ ਵਿੱਚ ਵੜ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਚਮਕੌਰ ਸਾਹਿਬ ਦੇ ਵਾਰਡ ਨੰਬਰ 3 ਦੇ ਘੁਮਾਰ ਮਹੱਲਾ ਵਿੱਚ ਮਿਸਤਰੀ ਸੀ।

The neighbor kill a man with sharp weapons in rupnagar
ਚਮਕੌਰ ਸਾਹਿਬ 'ਚ ਘਰ ਦੇ ਅੰਦਰ ਦਾਖਲ ਹੋ ਕੇ ਗਵਾਂਢੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਚਮਕੌਰ ਸਾਹਿਬ 'ਚ ਘਰ ਦੇ ਅੰਦਰ ਦਾਖਲ ਹੋ ਕੇ ਗਵਾਂਢੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਰੂਪਨਗਰ: ਪੰਜਾਬ ਵਿੱਚ ਕਤਲ ਅਪਰਾਧ ਨਾਲ ਜੁੜੀਆਂ ਘਟਨਾਵਾਂ ਵੱਧ ਰਹੀਆਂ ਹਨ।ਹੁਣ ਤਾਂ ਲੋਕ ਆਪਣੇ ਘਰਾਂ ਵਿੱਚ ਵੀ ਮਹਿਫੂਜ਼ ਨਹੀਂ ਹਨ। ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ​ਚਮਕੌਰ ਸਾਹਿਬ ਤੋਂ ਜਿਥੇ ਇੱਕ ਵਿਅਕਤੀ ਨੇ ਆਪਣੇ ਪੁਰਾਣੇ ਝਗੜੇ ਦੇ ਚਲਦਿਆਂ ਆਪਣੇ ਹੀ ਗਵਾਂਢੀ ਨੂੰ ਘਰ ਵਿਚ ਵੜ ਕੇ ਤੇਜ਼ ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮਾਮਲਾ ਚਮਕੌਰ ਸਾਹਿਬ ਦੇ ਵਾਰਡ ਨੰਬਰ 3 ਦੇ ਘੁਮਾਰ ਮਹੱਲਾ ਵਿੱਚ ਰਹਿੰਦੇ ਮਿਸਤਰੀ ਪ੍ਰੇਮ ਚੰਦ ਪੁੱਤਰ ਮਾਨ ਚੰਦ ਉਮਰ 52 ਸਾਲ ਦਾ ਉਸਦੇ ਗੁਆਂਢੀ ਵੱਲੋਂ ਹੀ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ।

ਗਵਾਂਢੀ ਨੇ ਅੰਦਰ ਵੜ ਕੇ ਕੀਤਾ ਕਤਲ : ਇਸ ਕਤਲ ਦਾ ਪਤਾ ਲੱਗਦੇ ਹੀ ਪਰਿਵਾਰ ਵਿੱਚ ਚੀਕ ਚਿਹਾੜਾ ਮੱਚ ਗਿਆ ਅਤੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਕਿ ਅਖੀਰ ਇਹ ਹੋ ਕੀ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਪ੍ਰੇਮ ਚੰਦ ਅੰਦਰ ਅੰਦਰ ਸੀ ਕਿ ਗਵਾਂਢੀ ਨੇ ਉਹਨਾਂ ਦੇ ਘਰ ਦੇ ਅੰਦਰ ਦਾਖਲ ਹੋ ਕੇ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਇਸ ਮਾਮਲੇ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ 'ਤੇ ਪੁਲਿਸ ਨੇ ਮੌਕੇ ਪੁੱਜ ਗਈ ਹੈ ਅਤੇ ਮਾਮਲੇ ਦੀ ਜਾਚ ਸ਼ੁਰੂ ਕੇ ਦਿੱਤੀ ਗਈ ਤੇ ਦੋਸ਼ੀ ਦੀ ਭਾਲ ਜਾਰੀ ਹੈ।

ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ : ਮ੍ਰਿਤਕ ਦੇ ਬੇਟੇ ਨੇ ਕਿਹਾ ਕਿ ਮੈਂ ਘਰਾਂ ਆਇਆ ਸੀ ਤਾਂ ਘਰ ਆ ਕੇ ਦੇਖਿਆ ਤੇ ਪਿਤਾ ਦੇ ਗੱਲ 'ਤੇ ਟੱਕ ਲੱਗਿਆ ਹੋਇਆ ਅਤੇ ਉਹਨਾਂ ਨੇ ਕਿਹਾ ਸੰਗਤ ਸਿੰਘ ਦਾ ਭਤੀਜਾ ਜੋ ਕਿ ਉਨਾਂ ਦਾ ਗੁਆਂਢੀ ਹੀ ਜਿਸ ਦਾ ਨਾਮ ਗੋਲਡੀ ਹੈ ਉਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਅਤੇ ਹੁਣ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਜ਼ਿਕਰਯੋਗ ਇਹ ਘਟਨਾ ਦੇਰ ਰਾਤ ਦੀ ਹੈ ਜਦੋਂ ਇਹ ਕਤਲ ਹੋਇਆ। ਜਦੋਂ ਇਸ ਬਾਬਤ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਦੋਸ਼ੀ ਦੇ ਗ੍ਰਿਫਤਾਰੀ ਦੇ ਲਈ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਉਸ ਨੂੰ ਪਕੜ ਵੀ ਲਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.