ETV Bharat / state

ਨਿੱਕੇ ਮੂਸੇਵਾਲੇ ਦੀ ਹੋਈ ਮੂਸਾ ਹਵੇਲੀ ਵਿੱਚ ਐਂਟਰੀ ਤੇ ਪਰਿਵਾਰ ਪੁੱਤ ਨੂੰ ਲੈਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵੀ ਹੋਇਆ ਨਤਮਸਤਕ - Entry into the Musa Haveli

author img

By ETV Bharat Punjabi Team

Published : Mar 23, 2024, 6:05 PM IST

Entry into the Musa Haveli of Nikke Musa Wale: ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ ਨਿੱਕੇ ਭਰਾ ਸ਼ੁਭਦੀਪ ਨੂੰ ਬਠਿੰਡਾ ਦੇ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ ਜਿਸ ਤੋਂ ਬਾਅਦ ਨਿੱਕੇ ਮੂਸੇ ਵਾਲਾ ਨੂੰ ਸਿੱਧੂ ਦੀ ਗੱਡੀ ਦੇ ਵਿੱਚ ਸਭ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟਿਕਵਾਇਆ ਗਿਆ ਹੈ। ਫਿਰ ਉਸ ਤੋਂ ਬਾਅਦ ਨਿੱਕੇ ਮੂਸੇ ਵਾਲਾ ਦੀ ਹਵੇਲੀ ਦੇ ਵਿੱਚ ਐਂਟਰੀ ਹੋਈ। ਪੜੋ ਪੂਰੀ ਖ਼ਬਰ...

The entry of the little Musa Wale in the Musa Haveli
ਨਿੱਕੇ ਮੂਸੇ ਵਾਲੇ ਦੀ ਹੋਈ ਮੂਸਾ ਹਵੇਲੀ ਵਿੱਚ ਐਂਟਰੀ, ਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਟਿਕਵਾਇਆ ਮੱਥਾ

ਨਿੱਕੇ ਮੂਸੇ ਵਾਲੇ ਦੀ ਹੋਈ ਮੂਸਾ ਹਵੇਲੀ ਵਿੱਚ ਐਂਟਰੀ, ਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਟਿਕਵਾਇਆ ਮੱਥਾ

ਮਾਨਸਾ:- ਸਿੱਧੂ ਮੂਸੇਵਾਲਾ ਦੇ ਨਿੱਕੇ ਭਰਾ ਮੂਸੇਵਾਲਾ ਨੂੰ ਪਰਿਵਾਰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਉਪਰੰਤ ਮੂਸਾ ਪਿੰਡ ਲੈ ਕੇ ਪਹੁੰਚੇ। ਸਭ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ਦੇ ਸਮਾਰਕ ਤੇ ਨਿੱਕੇ ਮੂਸੇ ਵਾਲਾ ਦਾ ਮੱਥਾ ਟਿਕਵਾਇਆ ਗਿਆ। ਉਸ ਤੋਂ ਬਾਅਦ ਨਿੱਕੇ ਮੂਸੇ ਵਾਲਾ ਦੀ ਹਵੇਲੀ ਦੇ ਵਿੱਚ ਐਂਟਰੀ ਹੋਈ ਜਿੱਥੇ ਰਿਸ਼ਤੇਦਾਰਾਂ ਵੱਲੋਂ ਰਿਵਨ ਲਗਾਇਆ ਗਿਆ।

ਰਿਵਨ ਕੱਟਣ ਦੀ ਰਸਮ ਅਦਾ ਕੀਤੀ ਗਈ: ਸਿੱਧੂ ਮੂਸੇਵਾਲਾ ਦੇ ਨਿੱਕੇ ਭਰਾ ਦੀ ਹਵੇਲੀ ਵਿੱਚ ਐਂਟਰੀ ਹੋਣ ਉਪਰੰਤ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਰਿਵਨ ਕੱਟਣ ਦੀ ਰਸਮ ਅਦਾ ਕੀਤੀ ਗਈ। ਤੇਲ ਚੁਆਈ ਦਾ ਵੀ ਸ਼ਗਨ ਦਿੱਤਾ ਗਿਆ ਅਤੇ ਨਿੱਕੇ ਮੂਸੇ ਵਾਲਾ ਨੂੰ ਹਵੇਲੀ ਦੇ ਵਿੱਚ ਐਂਟਰੀ ਕਰਵਾਈ।

ਮੂਸੇ ਵਾਲਾ ਦੀ ਹਵੇਲੀ ਦੇ ਵਿੱਚ ਰੌਣਕਾਂ ਹੀ ਰੌਣਕਾਂ: ਇਸ ਦੌਰਾਨ ਸਿੱਧੂ ਮੂਸੇ ਵਾਲਾ ਦੀ ਹਵੇਲੀ ਦੇ ਵਿੱਚ ਰੌਣਕਾਂ ਹੀ ਰੌਣਕਾਂ ਨਜ਼ਰ ਆਈਆਂ ਜਿੱਥੇ ਭੰਗੜਾ ਟੀਮਾਂ ਵੱਲੋਂ ਢੋਲ ਦੀ ਥਾਪ ਤੇ ਬੋਲੀਆਂ ਪਾ ਕੇ ਭੰਗੜਾ ਪਾਇਆ ਗਿਆ। ਉੱਥੇ ਹੀ ਨਿੱਕੇ ਮੂਸੇ ਵਾਲੇ ਦਾ ਹਵੇਲੀ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਜੋ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਹਨ।

ਨਿੱਕੇ ਮੂਸੇ ਵਾਲਾ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟਿਕਵਾਇਆ: ਨਿੱਕੇ ਮੂਸੇ ਵਾਲਾ ਨੂੰ ਸਿੱਧੂ ਦੀ 0008 ਗੱਡੀ ਦੇ ਵਿੱਚ ਸਭ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟਿਕਵਾਇਆ ਗਿਆ ਉਸ ਤੋਂ ਬਾਅਦ ਮੂਸਾ ਪਿੰਡ ਵਿਖੇ ਪਹੁੰਚਣ ਤੇ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਨਿੱਕੇ ਮੂਸੇ ਵਾਲਾ ਨੂੰ ਪਿਤਾ ਬਲਕੌਰ ਸਿੰਘ ਵੱਲੋਂ ਮੱਥਾ ਟਿਕਵਾਇਆ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.