ETV Bharat / state

ਆਟੋ ਵਾਲੇ ਦਾ ਵੱਡਾ ਕਾਰਨਾਮਾ, ਪੁਲਿਸ ਦੀ ਮਦਦ ਤੋਂ ਬਿਨ੍ਹਾਂ ਆਪਣਾ ਚੋਰੀ ਹੋਇਆ ਆਟੋ ਇਸ ਤਰ੍ਹਾਂ ਕੀਤਾ ਟਰੇਸ - The big feat of the auto guy

author img

By ETV Bharat Punjabi Team

Published : Mar 23, 2024, 7:46 PM IST

Person stealing auto
Person stealing auto

The auto was stolen: ਹਾਲ ਹੀ ਵਿੱਚ ਅੰਮ੍ਰਿਤਸਰ ਦੇ ਇੱਕ ਇਲਾਕੇ ਵਿੱਚ ਦੋ ਚੋਰਾਂ ਨੇ ਇੱਕ ਆਟੋ ਨੂੰ ਚੋਰੀ ਕੀਤਾ, ਜਿਸ ਤੋਂ ਬਾਅਦ ਮਾਲਕ ਨੇ ਇਸ ਆਟੋ ਨੂੰ ਬਿਨ੍ਹਾਂ ਪੁਲਿਸ ਦੀ ਮਦਦ ਲਏ ਅਤੇ ਆਪਣੀ ਸੂਝ-ਬੂਝ ਨਾਲ ਚੋਰਾਂ ਨੂੰ ਟਰੇਸ ਕੀਤਾ। ਉਸ ਨੇ ਇਹ ਕਿਸ ਤਰ੍ਹਾਂ ਕੀਤਾ ਇਹ ਜਾਣਨ ਲਈ ਪੜ੍ਹੋ ਪੂਰੀ ਖਬਰ...।

THE BIG FEAT OF THE AUTO GUY

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਲਗਾਤਾਰ ਹੀ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਅਤੇ ਚੋਰਾਂ ਦੇ ਹੌਸਲੇ ਵੀ ਬੁਲੰਦ ਨਜ਼ਰ ਆ ਰਹੇ ਹਨ। ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਚੋਰਾਂ ਨੂੰ ਪੁਲਿਸ ਦਾ ਡਰ-ਭੈਅ ਹੀ ਨਾ ਹੋਵੇ।

ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਥਾਣਾ ਹਕੀਮਾਂ ਗੇਟ ਨਜ਼ਦੀਕ ਫਤਹਿ ਸਿੰਘ ਕਲੋਨੀ ਦੇ ਇਲਾਕੇ ਦਾ ਹੈ, ਜਿੱਥੇ 11 ਮਾਰਚ ਦੀ ਰਾਤ ਨੂੰ ਦੋ ਚੋਰਾਂ ਵੱਲੋਂ ਆਟੋ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਤੋਂ ਬਾਅਦ ਆਟੋ ਮਾਲਕ ਨੇ ਬਹੁਤ ਹੀ ਹਿੰਮਤ ਨਾਲ ਖੁਦ ਹੀ ਇਹਨਾਂ ਚੋਰਾਂ ਦੀ ਭਾਲ ਕਰ ਲਈ।

ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਆਟੋ ਮਾਲਕ ਨੇ ਬਿਨ੍ਹਾਂ ਪੁਲਿਸ ਦੀ ਮਦਦ ਲਏ ਚੋਰਾਂ ਨੂੰ ਟਰੇਸ ਕੀਤਾ। ਇਸ ਸੰਬੰਧੀ ਆਟੋਮਾਲਕ ਨਾਲ ਜਦੋਂ ਅਸੀਂ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਦਾ ਅਪਰੇਸ਼ਨ ਕਰਵਾਉਣ ਲਈ ਲਈ ਉੱਤਰ ਪ੍ਰਦੇਸ਼ ਵਿੱਚ ਗਿਆ ਹੋਇਆ ਸੀ ਅਤੇ ਪਿੱਛੋਂ ਪਰਿਵਾਰਿਕ ਮੈਂਬਰਾਂ ਦਾ ਫੋਨ ਆਇਆ ਕਿ ਉਹਨਾਂ ਦਾ ਆਟੋ ਚੋਰੀ ਹੋ ਗਿਆ ਹੈ, ਜਿਸ ਤੋਂ ਬਾਅਦ ਉਸ ਵਾਪਸ ਅੰਮ੍ਰਿਤਸਰ ਪਹੁੰਚਿਆ ਅਤੇ ਉਸ ਨੇ ਬਹੁਤ ਹੀ ਮੁਸ਼ਕਿਲ ਅਤੇ ਹਿੰਮਤ ਨਾਲ ਖੁਦ ਹੀ ਇਹਨਾਂ ਚੋਰਾਂ ਨੂੰ ਟਰੇਸ ਕਰ ਲਿਆ।

ਇਸ ਸੰਬੰਧੀ ਆਟੋਮਾਲਕ ਨੇ ਅੱਗੇ ਦੱਸਿਆ ਕਿ ਸਭ ਤੋਂ ਪਹਿਲਾਂ ਮੈਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਪਰ ਪੁਲਿਸ ਨੇ ਇਸ ਸੰਬੰਧੀ ਕੋਈ ਖਾਸ ਮਦਦ ਨਹੀਂ ਕੀਤੀ ਅਤੇ ਬਾਅਦ ਵਿੱਚ ਮੈਂ ਖੁਦ ਹੀ ਸੀਸੀਟੀਵੀ ਦੀ ਮਦਦ ਨਾਲ ਚੋਰਾਂ ਦੀ ਭਾਲ ਕਰ ਲਈ। ਹੁਣ ਇਹਨਾਂ ਚੋਰਾਂ ਨੂੰ ਪੁਲਿਸ ਹਵਾਲੇ ਕੀਤਾ ਜਾਵੇਗਾ।

ਆਟੋ ਮਾਲਕ ਨੇ ਦੱਸਿਆ ਕਿ ਉਸਨੇ ਬੜੀ ਹੀ ਮੁਸ਼ਕਿਲ ਦੇ ਨਾਲ ਡੇਢ ਲੱਖ ਰੁਪਏ ਦੀ ਕੀਮਤ ਦਾ ਆਟੋ ਖਰੀਦਿਆ ਸੀ, ਜਿਸ ਨੂੰ ਚਲਾ ਕੇ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸਦਾ ਆਟੋ ਉਸਨੂੰ ਵਾਪਸ ਦਵਾਇਆ ਜਾਵੇ ਤਾਂ ਜੋ ਉਹ ਆਟੋ ਚਲਾ ਕੇ ਫਿਰ ਤੋਂ ਪਹਿਲਾਂ ਵਾਂਗ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕੇ।

ਦੂਜੇ ਪਾਸੇ ਇਸ ਮਾਮਲੇ 'ਚ ਕਾਬੂ ਕੀਤੇ ਚੋਰ ਨੇ ਇਹ ਮੰਨਿਆ ਕਿ ਉਸ ਵੱਲੋਂ ਆਟੋ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਉਸ ਦੇ ਨਾਲ ਇੱਕ ਹੋਰ ਸਾਥੀ ਵੀ ਸੀ, ਉਹਨਾਂ ਵੱਲੋਂ ਆਟੋ ਚੋਰੀ ਕਰਕੇ ਨਜ਼ਦੀਕ ਹੀ ਇੱਕ ਕਵਾੜੀ ਵਾਲੇ ਵਿਅਕਤੀ ਨੂੰ ਆਟੋ ਵੇਚਿਆ ਗਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.