ETV Bharat / state

ਰੋਪੜ 'ਚ ਸੱਤ ਸਾਲ ਦੀ ਨਾਬਾਲਗ ਬੱਚੀ ਨਾਲ ਬਲਾਤਕਾਰ, ਇਲਾਜ ਲਈ ਚੰਡੀਗੜ੍ਹ ਕੀਤਾ ਗਿਆ ਰੈਫਰ

author img

By ETV Bharat Punjabi Team

Published : Feb 10, 2024, 12:44 PM IST

ਰੋਪੜ ਵਿੱਚ ਇੱਕ ਸੱਤ ਸਾਲ ਦੀ ਨਾਬਾਲਗ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੀ ਨੂੰ ਸਰਕਾਰੀ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।

Seven-year-old minor girl raped in Ropar, referred to Chandigarh for treatment
ਰੋਪੜ 'ਚ ਸੱਤ ਸਾਲਾ ਨਾਬਾਲਗ ਬੱਚੀ ਨਾਲ ਬਲਾਤਕਾਰ, ਇਲਾਜ ਲਈ ਚੰਡੀਗੜ ਕੀਤਾ ਰੈਫਰ

ਰੋਪੜ 'ਚ ਸੱਤ ਸਾਲਾ ਨਾਬਾਲਗ ਬੱਚੀ ਨਾਲ ਬਲਾਤਕਾਰ, ਇਲਾਜ ਲਈ ਚੰਡੀਗੜ੍ਹ ਕੀਤਾ ਰੈਫਰ

ਰੂਪਨਗਰ: ਜ਼ਿਲ੍ਹਾ ਰੋਪੜ ਦੇ ਵਿੱਚ ਇੱਕ ਸੱਤ ਸਾਲ ਦੀ ਨਾਬਾਲਗ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਤਕਾਰ ਕਰਨ ਵਾਲੇ ਮੁਲਜ਼ਮ ਨੇ ਬੱਚੀ ਨਾਲ ਬੁਰੀ ਤਰ੍ਹਾਂ ਮਾਰਕੁੱਟ ਕੀਤੀ ਅਤੇ ਬੱਚੀ ਨੂੰ ਜ਼ਖਮੀ ਕਰ ਦਿੱਤਾ ਹੈ। ਜਿਸਦੇ ਚੱਲਦਿਆਂ ਬੱਚੀ ਨੂੰ ਰੋਪੜ ਦੇ ਸਰਕਾਰੀ ਹਸਪਤਾਲ 'ਚ ਮੁਢੱਲੀ ਸਹਾਇਤਾ ਦੇਣ ਤੋਂ ਬਾਅਦ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਥਾਨਕ ਏ ਡੀ ਸੀ ਸਮੇਤ ਪੁਲਿਸ ਅਧਿਕਾਰੀ ਵੀ ਮੋਕੇ 'ਤੇ ਪੁੱਜ ਗਏ ਤੇ ਡਾਕਟਰਾਂ ਦਾ ਬੋਰਡ ਬਣਾ ਕੇ ਬੱਚੀ ਦਾ ਮੈਡੀਕਲ ਕਰਵਾਇਆ ਗਿਆ ਹੈ।

ਬੱਚੀ ਦੀ ਸਿਹਤ ਸੁਰੱਖਿਆ ਅਹਿਮ : ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਮਾਸੂਮ ਨਾਲ ਬਲਾਤਕਾਰ ਕਰਨ ਵਾਲੇ ਮੁਲਜ਼ਮ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਅਤੇ ਪ੍ਰਸਾਸ਼ਨ ਦਾ ਕਹਿਣਾ ਹੈ ਕਿ ਬੱਚੀ ਨੂੰ ਸੁਰੱਖਿਅਤ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਬੱਚੀ ਨੂੰ ਦੀ ਡਾਕਟਰੀ ਜਾਂਚ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਵੀ ਅਮਲ 'ਚ ਲਿਆਂਦੀ ਜਾਵੇਗੀ।

ਪਰਿਵਾਰ ਦਾ ਬੁਰਾ ਹਾਲ : ਜਾਣਕਾਰੀ ਦੇ ਅਨੁਸਾਰ ਬੀਤੀ ਦੇਰ ਸ਼ਾਮ ਬੱਚੀ ਪਿੰਡ ਤੋਂ ਲਾਪਤਾ ਹੋਈ ਸੀ ਅਤੇ ਸਵੇਰ ਦੇ ਸਮੇਂ ਜ਼ਖਮੀ ਹਾਲਤ ਵਿੱਚ ਬੱਚੀ ਮਿਲੀ। ਘਟਨਾ ਤੋਂ ਬਾਅਦ ਬੱਚੀ ਦਾ ਪਰਿਵਾਰ ਵੀ ਸਦਮੇ ਵਿੱਚ ਹੈ। ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਤੋਂ ਹੀ ਲੜਕੀ ਦੀ ਤਲਾਸ਼ ਕੀਤੀ ਜਾ ਰਹੀ ਸੀ ਅਤੇ ਇਸ ਬਾਬਤ ਪੁਲਿਸ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਸੀ। ਲੇਕਿਨ ਬੀਤੀ ਰਾਤ ਲੜਕੀ ਤਲਾਸ਼ ਨਾ ਹੋ ਪਾਈ ਅਤੇ ਅੱਜ ਸਵੇਰੇ ਉਸਦੇ ਪਿਤਾ ਵੱਲੋਂ ਹੀ ਲੜਕੀ ਨੂੰ ਤਲਾਸ਼ਿਆ ਗਿਆ। ਜਿਸ ਤੋਂ ਬਾਅਦ ਉਸ ਨੂੰ ਵਾਰੀ ਇਲਾਜ ਲਈ ਰੂਪਨਗਰ ਹਸਪਤਾਲ ਲਿਆਂਦਾ ਗਿਆ। ਡਾਕਟਰ ਵੱਲੋਂ ਇਹ ਸਾਫ ਕੀਤਾ ਗਿਆ ਕਿ ਲੜਕੀ ਦੇ ਨਾਲ ਕੁੱਟਮਾਰ ਹੋਈ ਹੈ ਅਤੇ ਉਸਦੇ ਚਿਹਰੇ ਉੱਤੇ ਕੁੱਟਮਾਰ ਦੇ ਨਿਸ਼ਾਨ ਸਾਫ ਤੌਰ 'ਤੇ ਦਿਖਾਈ ਦੇ ਰਹੇ ਹਨ। ਬੱਚੀ ਦੀ ਕੁੱਟਮਾਰ ਇਨੀ ਭਿਆਨਕ ਤਰੀਕੇ ਨਾਲ ਕੀਤੀ ਗਈ ਹੈ ਕਿ ਲੜਕੀ ਦੀ ਇੱਕ ਅੱਖ ਅਤੇ ਚਿਹਰੇ ਦਾ ਇੱਕ ਹਿੱਸਾ ਬਿਲਕੁਲ ਹੀ ਸੁੱਜਿਆ ਹੋਇਆ ਹੈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.