ETV Bharat / state

ਲੁਧਿਆਣਾ ਪਹੁੰਚੇ ਰਵਨੀਤ ਬਿੱਟੂ ਦਾ ਭਰਵਾਂ ਸਵਾਗਤ, ਬਿੱਟੂ ਨੇ ਕਿਹਾ-ਬਾਕੀ ਪਾਰਟੀਆਂ ਨੂੰ ਨਹੀਂ ਲੱਭ ਰਿਹਾ ਕੋਈ ਉਮੀਦਵਾਰ - Ravneet Bittu welcome in Ludhiana

author img

By ETV Bharat Punjabi Team

Published : Apr 2, 2024, 4:14 PM IST

Updated : Apr 2, 2024, 4:23 PM IST

ਰਵਨੀਤ ਬਿੱਟੂ ਨੂੰ ਭਾਜਪਾ ਦੀ ਲੁਧਿਆਣਾ ਤੋਂ ਲੋਕ ਸਭਾ ਟਿਕਟ ਮਿਲੀ ਹੈ। ਜਿਸ ਤੋਂ ਬਾਅਦ ਪਹਿਲੀ ਵਾਰ ਬਿੱਟੂ ਰੇਲ ਗੱਡੀ ਰਾਹੀ ਲੁਧਿਆਣਾ ਪਹੁੰਚੇ, ਜਿਥੇ ਭਾਜਪਾ ਵਰਕਰਾਂ ਵਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

ਰਵਨੀਤ ਬਿੱਟੂ ਦਾ ਜ਼ੋਰਦਾਰ ਸਵਾਗਤ
ਰਵਨੀਤ ਬਿੱਟੂ ਦਾ ਜ਼ੋਰਦਾਰ ਸਵਾਗਤ

ਰਵਨੀਤ ਬਿੱਟੂ ਦਾ ਜ਼ੋਰਦਾਰ ਸਵਾਗਤ

ਲੁਧਿਆਣਾ: ਭਾਜਪਾ ਵਲੋਂ ਰਵਨੀਤ ਬਿੱਟੂ ਨੂੰ ਆਪਣਾ ਲੁਧਿਆਣਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਜਿਸ ਤੋਂ ਬਾਅਦ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚਣ 'ਤੇ ਰਵਨੀਤ ਬਿੱਟੂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਭਾਜਪਾ ਵਰਕਰਾਂ ਵੱਲੋਂ ਢੋਲ ਵਜਾ ਕੇ ਅਤੇ ਹੱਥਾਂ ਦੇ ਵਿੱਚ ਭਾਜਪਾ ਦੇ ਝੰਡੇ ਫੜ ਕੇ ਰਵਨੀਤ ਬਿੱਟੂ ਦਾ ਪਹੁੰਚਣ 'ਤੇ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਅੱਜ ਲੁਧਿਆਣਾ ਦੇ ਵਿੱਚ ਰਵਨੀਤ ਬਿੱਟੂ ਵੱਲੋਂ ਰੋਡ ਸ਼ੋਅ ਰਾਹੀ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਵਨੀਤ ਬਿੱਟੂ ਨੇ ਕਿਹਾ ਕਿ ਅੱਜ ਉਹ ਪਹਿਲੇ ਦਿਨ ਇੱਥੇ ਪਹੁੰਚੇ ਹਨ ਤੇ ਵਰਕਰਾਂ ਦੇ ਵਿੱਚ ਉਤਸ਼ਾਹ ਅਤੇ ਪਿਆਰ ਵੇਖ ਕੇ ਸਾਰੇ ਹੀ ਹੈਰਾਨ ਹਨ। ਉਹਨਾਂ ਕਿਹਾ ਕਿ ਬਾਕੀ ਪਾਰਟੀਆਂ ਨੂੰ ਲੁਧਿਆਣਾ ਦੇ ਵਿੱਚ ਕੋਈ ਉਮੀਦਵਾਰ ਤੱਕ ਨਹੀਂ ਮਿਲ ਰਿਹਾ।

ਰਵਨੀਤ ਬਿੱਟੂ ਦਾ ਭਰਵਾਂ ਸਵਾਗਤ: ਇਸ ਦੌਰਾਨ ਲੁਧਿਆਣਾ ਦੀ ਭਾਜਪਾ ਦੀ ਸਾਰੀ ਹੀ ਲੀਡਰਸ਼ਿਪ ਮੌਕੇ ਤੇ ਮੌਜੂਦ ਰਹੀ। ਹਾਲਾਂਕਿ ਇਸ ਦੌਰਾਨ ਰਵਨੀਤ ਬਿੱਟੂ ਦੀ ਸਟੇਸ਼ਨ 'ਤੇ ਆਮਦ ਦੇ ਦੌਰਾਨ ਕਾਫੀ ਭੀੜ ਹੋ ਗਈ ਅਤੇ ਪੁਲਿਸ ਪ੍ਰਸ਼ਾਸਨ ਅਤੇ ਆਰਪੀਐਫ ਨੂੰ ਹੱਥਾ ਪੈਰਾਂ ਦੀ ਪੈ ਗਈ। ਕਾਫੀ ਦੇਰ ਤੱਕ ਸਟੇਸ਼ਨ 'ਤੇ ਪਲੇਟਫਾਰਮ ਭਰੇ ਰਹੇ ਅਤੇ ਬਹੁਤ ਹੀ ਮੁਸ਼ਕਿਲ ਦੇ ਨਾਲ ਰਵਨੀਤ ਬਿੱਟੂ ਦੀ ਸੁਰੱਖਿਆ ਵੱਲੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ। ਉਸ ਤੋਂ ਬਾਅਦ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ ਗਈ, ਜੋ ਲੁਧਿਆਣਾ ਜਗਰਾਉਂ ਪੁਲ ਤੋਂ ਹੁੰਦਾ ਹੋਇਆ ਅੱਗੇ ਵਧਿਆ। ਇਸ ਦੌਰਾਨ ਭਾਜਪਾ ਦੇ ਸੀਨੀਅਰ ਲੀਡਰ ਜੀਵਨ ਗੁਪਤਾ ਨੇ ਕਿਹਾ ਕਿ ਭਾਜਪਾ ਇੱਕਜੁੱਟ ਹੈ ਅਤੇ ਇੱਕਜੁੱਟ ਹੋ ਕੇ ਉਹ ਰਵਨੀਤ ਬਿੱਟੂ ਦੇ ਹੱਕ ਦੇ ਵਿੱਚ ਪ੍ਰਚਾਰ ਕਰੇਗੀ। ਉਹਨਾਂ ਕਿਹਾ ਕਿ ਹਾਈਕਮਾਨ ਦਾ ਫੈਸਲਾ ਸਿਰ ਮੱਥੇ ਹੈ ਅਤੇ ਅੱਜ ਸਾਰਿਆਂ ਨੇ ਜੋਰ ਸ਼ੋਰ ਦੇ ਨਾਲ ਰਵਨੀਤ ਬਿੱਟੂ ਦਾ ਸਵਾਗਤ ਕੀਤਾ ਹੈ।

ਮੀਡੀਆ ਤੋਂ ਮੰਗੀ ਮੁਆਫ਼ੀ: ਰਵਨੀਤ ਬਿੱਟੂ ਨੇ ਇਸ ਦੌਰਾਨ ਮੀਡੀਆ ਤੋਂ ਰੇਲਵੇ ਸਟੇਸ਼ਨ 'ਤੇ ਹੋਈ ਧੱਕਾ ਮੁੱਕੀ ਦੇ ਲਈ ਮੁਆਫੀ ਵੀ ਮੰਗੀ ਅਤੇ ਕਿਹਾ ਕਿ ਮੀਡੀਆ ਦਾ ਉਹ ਪੂਰਾ ਸਤਿਕਾਰ ਕਰਦੇ ਨੇ ਪਰ ਅੱਜ ਦੇ ਦਿਨ ਲਈ ਉਹ ਮੁਅਫੀ ਮੰਗਦੇ ਹਨ। ਇਸ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਉਹ ਦੁਪਹਿਰੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੀਆਂ ਗੱਲਾਂ ਸਾਂਝੀਆਂ ਕਰਨਗੇ ਅਤੇ ਮੀਡੀਆ ਦੇ ਰੂਬਰੂ ਹੋਣਗੇ।

Last Updated :Apr 2, 2024, 4:23 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.