ETV Bharat / state

ਭਾਜਪਾ ਦੇ ਹੱਕ 'ਚ ਪ੍ਰਚਾਰ ਕਰਨ ਪੁੱਜੀ ਅਦਾਕਾਰਾ ਪ੍ਰੀਤੀ ਸਪਰੂ, ਇੰਡੀਆ ਗਠਜੋੜ ਨੂੰ ਦੱਸਿਆ 'ਖਿਚੜੀ' - Lok Sabha Election 2024

author img

By ETV Bharat Punjabi Team

Published : May 22, 2024, 3:53 PM IST

Priti Sapru Election Campaign : ਪੰਜਾਬ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵਲੋਂ ਚੋਣ ਪ੍ਰਚਾਰ ਦਾ ਦੌਰ ਜਾਰੀ ਹੈ। ਅੱਜ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਲਈ ਪੰਜਾਬ ਅਦਾਕਾਰਾ ਪ੍ਰੀਤੀ ਸਪਰੂ ਪ੍ਰਚਾਰ ਕਰਨ ਪਹੁੰਚੀ, ਜਿੱਥੇ ਉਨ੍ਹਾਂ ਨੇ ਇੰਡੀਆ ਗਠਜੋੜ ਉੱਤੇ ਨਿਸ਼ਾਨੇ ਸਾਧੇ।

Priti Sapru Election Campaign
ਅਦਾਕਾਰਾ ਪ੍ਰੀਤੀ ਸਪਰੂ (ਈਟੀਵੀ ਭਾਰਤ (ਪੱਤਰਕਾਰ, ਲੁਧਿਆਣਾ))

ਅਦਾਕਾਰਾ ਪ੍ਰੀਤੀ ਸਪਰੂ (ਈਟੀਵੀ ਭਾਰਤ (ਪੱਤਰਕਾਰ, ਲੁਧਿਆਣਾ))

ਲੁਧਿਆਣਾ : ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਬਿੱਟੂ ਲਈ ਚੋਣ ਪ੍ਰਚਾਰ ਕਰਨ ਅੱਜ ਫਿਲਮ ਅਦਾਕਾਰਾ ਪ੍ਰੀਤੀ ਸਪਰੂ ਪੁੱਜੀ। ਪ੍ਰੀਤੀ ਵੱਲੋਂ ਭਾਜਪਾ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕੇ ਰਾਮ ਮੰਦਿਰ ਦਾ ਸੁਨੇਹਾ ਪੂਰੀ ਦੁਨੀਆਂ ਵਿੱਚ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਉਹ ਕਰ ਕੇ ਵਿਖਾਇਆ, ਜੋ ਕਿਹਾ ਸੀ। ਉਨ੍ਹਾਂ ਦੱਸਿਆ ਕਿ ਗੁਰਬਾਣੀ ਦੀਆਂ ਤੁਕਾਂ ਵਿੱਚ ਵੀ ਸ਼੍ਰੀ ਰਾਮ ਭਗਵਾਨ ਦਾ ਨਾਮ ਆਉਂਦਾ ਹੈ। ਉਨ੍ਹਾਂ ਕਿਹਾ ਕੇ ਸਾਡੇ ਗੁਰੂਆਂ ਨੇ ਵੀ ਰਾਮ ਦਾ ਕਈ ਥਾਂ ਜ਼ਿਕਰ ਕੀਤਾ ਹੈ, ਇਸ ਕਰਕੇ ਸ਼੍ਰੀ ਰਾਮ ਸਭ ਦੇ ਹਨ ਸਾਂਝੇ ਹਨ।

ਭਾਜਪਾ ਦੀ ਸਰਕਾਰ ਨੇ ਹਮੇਸ਼ਾ ਪੰਜਾਬੀਆਂ ਦਾ ਸਾਥ ਦਿੱਤਾ : ਇਸ ਮੌਕੇ ਪ੍ਰੀਤੀ ਸਪਰੂ ਨੇ ਕਿਹਾ ਕਿ ਜਿਨ੍ਹੀ ਵਾਰ ਵੀ ਦੇਸ਼ 'ਚ ਹਾਲਾਤ ਖਰਾਬ ਹੋਏ ਫਿਰਕੂਵਾਦ ਸੋਚ ਭਾਰੂ ਹੋਈ ਉਸ ਵੇਲੇ ਕੇਂਦਰ 'ਚ ਕਾਂਗਰਸ ਦੀ ਸਰਕਾਰ ਸੀ। ਭਾਵੇਂ ਉਹ 1998 ਦਾ ਸਮਾਂ ਹੋਵੇ, ਐਮਰਜੇਂਸੀ ਦਾ ਸਮਾਂ ਹੋਵੇ ਜਾਂ ਫਿਰ ਮੁੰਬਈ ਦੇ ਧਮਾਕੇ ਹੋਣ, ਨਿਰਦੋਸ਼ ਲੋਕਾਂ ਦੀ ਜਾਨ ਗਈ। ਇਸ ਕਰਕੇ ਸਾਨੂੰ ਕੇਂਦਰ ਲਈ ਸੂਝ ਬੂਝ ਨਾਲ ਸਰਕਾਰ ਚੁਣਨ ਦੀ ਲੋੜ ਹੈ। ਇਸ ਮੌਕੇ ਪ੍ਰੀਤੀ ਸਪਰੂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਹਮੇਸ਼ਾ ਪੰਜਾਬੀਆਂ ਦਾ ਸਾਥ ਦਿੱਤਾ ਹੈ।

ਇੰਡੀਆ ਗਠਜੋੜ ਉੱਤੇ ਨਿਸ਼ਾਨਾ : ਪ੍ਰੀਤੀ ਸਪਰੂ ਨੇ ਭਾਜਪਾ ਦੇ ਹੱਕ ਵਿੱਚ ਲੋਕਾਂ ਨੂੰ ਭੁਗਤਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ, ਇੰਡੀਆ ਗਠਜੋੜ ਉੱਤੇ ਕਰਦਿਆਂ ਕਿਹਾ ਕਿ ਯੂਪੀ ਵਿੱਚ ਇਹ ਪਹਿਲਾਂ ਹੀ ਖਿੱਚੜੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚ ਇਹੀ ਲੜਾਈ ਚੱਲਦੀ ਰਹੀ ਹੈ। ਪ੍ਰਧਾਨ ਮੰਤਰੀ ਕੌਣ ਬਣੇਗਾ ਅਤੇ ਕੈਬਨਿਟ ਮੰਤਰੀ ਕੌਣ ਬਣੇਗਾ। ਉਨ੍ਹਾਂ ਕਿਹਾ ਕਿ ਇੰਨ੍ਹੀਆਂ ਜਿਆਦਾ ਪਾਰਟੀਆਂ ਕਦੀ ਕਾਮਯਾਬ ਨਹੀਂ ਹੋ ਸਕਦੀਆਂ।

ਪੰਜਾਬ ਵਿੱਚ 1 ਜੂਨ ਨੂੰ ਪੈਣਗੀਆਂ ਵੋਟਾਂ : ਲੋਕ ਸਭਾ ਚੋਣਾਂ ਲਈ ਵੋਟਿੰਗ 7 ਗੇੜ ਵਿੱਚ ਹੋ ਰਹੀ ਹੈ। ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਅੰਤਿਮ ਤੇ 7ਵੇਂ ਗੇੜ ਵਿੱਚ 1 ਜੂਨ ਨੂੰ ਵੋਟਿੰਗ ਹੋਵੇਗੀ। 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ। ਇਸ ਨੂੰ ਲੈ ਕੇ ਪੰਜਾਬ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਉੱਤੇ ਜ਼ੋਰ ਦੇ ਰਹੀਆਂ ਹਨ। ਅੰਤ, ਪੰਜਾਬ ਦੇ ਲੋਕ 1 ਜੂਨ ਨੂੰ ਕੀ ਫੈਸਲਾ ਲੈਣਗੇ , ਉਸ ਦੀ ਤਸਵੀਰ 4 ਜੂਨ ਨੂੰ ਸਾਫ ਹੋ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.