ETV Bharat / state

ਮਿੱਟੀ ਹੋਏ ਸਰਕਾਰ ਦੇ 92 ਕਰੋੜ ਦੇ ਪ੍ਰੌਜੈਕਟ ਨੂੰ ਸਭਾਂਲਣ ਦੀ ਤਿਆਰੀ ਸ਼ੁਰੂ - 92 crore project have started

author img

By ETV Bharat Punjabi Team

Published : May 4, 2024, 9:54 PM IST

ਬੀਤੇ ਦਿਨੀਂ ਭਾਖੜਾ ਡੈਮ ਦੇ ਕੋਲ ਹਿਮਾਚਲ ਦੇ ਬਿਲਾਸਪੁਰ ਜ਼ਿਲ੍ਹੇ ਦੇ ਪਿੰਡ ਨੇਹਲਾ ਵਿੱਚ 15 ਮੈਗਾਵਾਟ ਦਾ ਫਲੋਟਿੰਗ ਸੋਲਰ ਸਿਸਟਮ 92 ਕਰੋੜ ਰੁਪਏ ਦੀ ਲਾਗਤ ਨਾਲ ਸਤਲੁਜ ਜਲ ਵਿਧੁਤ ਨਿਗਮ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ। ਜੋ ਕਿ ਪਾਣੀ ਦੇ ਬਹਾਵ ਨਾਲ ਬਿਖਰ ਗਿਆ ਹੁਣ ਉਸ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ।

Preparations for the implementation of the government's 92 crore project have started
ਮਿੱਟੀ ਹੋਏ ਸਰਕਾਰ ਦੇ 92 ਕਰੋੜ ਦੇ ਪ੍ਰੌਜੈਕਟ ਨੂੰ ਸਭਾਂਲਨ ਦੀ ਤਿਆਰੀ ਸ਼ੁਰੂ (ETV BHARAT RUPNAGAR)

ਮਿੱਟੀ ਹੋਏ ਸਰਕਾਰ ਦੇ 92 ਕਰੋੜ ਦੇ ਪ੍ਰੌਜੈਕਟ ਨੂੰ ਸਭਾਂਲਨ ਦੀ ਤਿਆਰੀ ਸ਼ੁਰੂ (ETV BHARAT RUPNAGAR)

ਰੂਪਨਗਰ: ਭਾਖੜਾ ਡੈਮ ਦੇ ਕੋਲ ਪਿੰਡ ਨੇਹਲਾ ਦੇ ਵਿੱਚ 92 ਕਰੋੜ ਰੁਪਏ ਦੀ ਲਾਗਤ ਨਾਲ 15 ਮੈਗਾਵਾਟ ਦਾ ਫਲੋਟਿੰਗ ਸੋਲਰ ਪ੍ਰੋਜੈਕਟ ਫਲੋਟੈਕ ਕੰਪਨੀ ਦੇ ਵੱਲੋਂ ਐਸਜੇਬੀਐਨ ਗਰੀਨ ਐਵਨਿਊ ਦੀ ਦੇਖ ਰੇਖ ਵਿੱਚ ਲਗਭਗ ਪਿਛਲੇ ਦੋ ਮਹੀਨੇ ਤੋਂ ਲਗਾਇਆ ਜਾ ਰਿਹਾ ਸੀ, ਪਿੰਡ ਨੇਹਲਾ ਇਹ ਫਲੋਟਿੰਗ ਸੋਲਰ ਪ੍ਰੋਜੈਕਟ ਹਲੇਤਕ ਲਗਭਗ 7% ਹੀ ਫਲੋਟਿੰਗ ਸੋਲਰ ਪੈਨਲ ਸਤਲੁਜ ਦਰਿਆ ਦੇ ਵਿੱਚ ਲਗਾਏ ਗਏ ਸੀ।
ਪਿਛਲੇ ਸ਼ੁਕਰਵਾਰ ਦੀ ਰਾਤ ਇਸ ਫਲੋਟਿੰਗ ਸੋਲਰ ਪ੍ਰੋਜੈਕਟ ਦਾ ਅੱਧੇ ਨਾਲੋਂ ਜਿਆਦਾ ਹਿੱਸਾ ਪਾਣੀ ਵਿੱਚ ਬਹਿ ਗਿਆ। ਜੋ ਕਿ ਨੰਗਲ ਦੇ ਗੁਰਦੁਆਰਾ ਰਾੜਾ ਸਾਹਿਬ ਦੇ ਕੋਲ ਆ ਕੇ ਇਹ ਪ੍ਰੋਜੈਕਟ ਫਸ ਗਿਆ। ਲਗਭੱਗ ਪਿਛਲੇ ਇੱਕ ਹਫਤੇ ਤੋਂ ਕੰਪਨੀ ਦੇ ਕਰਮਚਾਰੀ ਸਤਲੁਜ ਦਰਿਆ ਦੇ ਵਿੱਚੋਂ ਅੜ ਕੇ ਆਈਆਂ ਸੋਲਰ ਪਲੇਟਾਂ ਨੂੰ ਪਾਣੀ ਵਿੱਚੋਂ ਬਾਹਰ ਕੱਢਣ ਦਾ ਕੰਮ ਲਗਾਤਾਰ ਜਾਰੀ ਰਿਹਾ। ਅੱਜ ਸਤਲੁਜ ਦਰਿਆ ਦੇ ਵਿੱਚ ਹੜ੍ਹ ਕੇ ਆਈਆਂ ਸਾਰੀਆਂ ਸੋਲਰ ਪਲੇਟਾਂ ਨੂੰ ਬਾਹਰ ਕੱਢ ਲਿਆ ਗਿਆ ਹੈ।

92 ਕਰੋੜ ਦਾ ਫਲੋਟਿੰਗ ਸੋਲਰ ਪ੍ਰੋਜੈਕਟ: ਇਸ ਹੀ ਸਬੰਧ ਵਿੱਚ ਐਸਜੇਬੀਐਨ ਕੰਪਨੀ ਦੇ ਡੀਜੀਐਮ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਮੀਡੀਆ ਦੇ ਚਰਚਾ ਦਾ ਵਿਸ਼ਾ ਰਿਹਾ ਹੈ। ਕੀ 92 ਕਰੋੜ ਦਾ ਫਲੋਟਿੰਗ ਸੋਲਰ ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਿਆ ਅਜਿਹਾ ਕੁਝ ਨਹੀਂ ਹੈ ਹਾਲੇ ਤਾਂ ਇਹ ਪ੍ਰੋਜੈਕਟ ਸਿਰਫ 7% ਹੀ ਲੱਗਿਆ ਸੀ,ਬਾਕੀ ਹਾਲੇ ਪ੍ਰੋਜੈਕਟ ਹੋਰ ਲੱਗਣਾ ਬਾਕੀ ਹੈ ਤੇ ਇਹ ਗੱਲ ਕਰਨਾ ਕਿ 92 ਕਰੋੜ ਪਾਣੀ ਦੇ ਵਿੱਚ ਬਹਿ ਗਿਆ ਅਜਿਹਾ ਕੁਝ ਨਹੀਂ ਹੈ।

ਸਾਂਭ ਸੰਭਾਲ ਦਾ ਕੰਮ ਜਾਰੀ ਹੈ: ਕੰਪਨੀ ਦੇ ਕਰਮਚਾਰੀ ਦੇ ਵੱਲੋਂ ਦਿਨ ਰਾਤ ਇਕ ਕਰਕੇ ਸਤਲੁਜ ਦਰਿਆ ਦੇ ਵਿੱਚੋਂ ਫਲੋਟਿੰਗ ਸੋਲਰ ਪੈਨਲ ਨੂੰ ਲਗਭਗ ਸਾਰਾ ਸਮਾਨ ਨੂੰ ਬਾਹਰ ਕੱਢ ਲਿਆ ਗਿਆ ਹੈ। ਹੁਣ ਇਹਨਾਂ ਵਿੱਚੋਂ ਇਹ ਜਾਂਚ ਕੀਤੀ ਜਾਵੇਗੀ ਕੀ ਇਹਨਾਂ ਵਿੱਚੋਂ ਨੁਕਸਾਨੀਆਂ ਗਿਆ ਸਮਾਨ ਕਿੰਨਾ ਹੈ ਤੇ ਠੀਕ ਸਮਾਨ ਕਿੰਨਾ ਹੈ। ਉਸ ਤੋਂ ਬਾਅਦ ਇਸ ਚੀਜ਼ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਜੋ ਐਡਾ ਵੱਡਾ ਨੁਕਸਾਨ ਹੋਇਆ ਹੈ ਇਹ ਕਿਨਾਂ ਕਾਰਨਾਂ ਕਰਕੇ ਹੋਇਆ ਹੈ, ਸਾਰੀਆਂ ਸੋਲਰ ਫਲੋਟਿੰਗ ਪੈਨਲ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ। ਹੁਣ ਸਤਲੁਜ ਦਰਿਆ ਬਿਲਕੁਲ ਸਾਫ ਹੋ ਗਿਆ ਹੈ ਅੱਧੇ ਨਾਲੋਂ ਜਿਆਦਾ ਫਲੋਟਿੰਗ ਸੋਲਰ ਪੈਨਲ ਨੂੰ ਦਰਿਆ ਦੇ ਰਸਤੇ ਤੋਂ ਜਿਸ ਜਗ੍ਹਾਂ 'ਤੇ ਪਲਾਂਟ ਪਿੰਡ ਨੇਹਲਾ ਦੇ ਵਿੱਚ ਲੱਗਿਆ ਹੈ। ਉਸ ਜਗ੍ਹਾ 'ਤੇ ਪਹੁੰਚਾ ਦਿੱਤਾ ਗਿਆ ਹੈ। 15 ਮੈਗਾਵਾਟ ਦਾ ਇਹ ਪ੍ਰੋਜੈਕਟ ਜਰੂਰ ਲੱਗੇਗਾ ਹਾਲਾਂਕਿ ਕੁਝ ਸਮਾਂ ਹੋਰ ਜਰੂਰ ਲੱਗ ਸਕਦਾ ਹੈ ਪਰ ਲੱਗੇਗਾ ਜਰੂਰ ।

ETV Bharat Logo

Copyright © 2024 Ushodaya Enterprises Pvt. Ltd., All Rights Reserved.