ETV Bharat / state

ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਬੋਲੀਆਂ ਦੇ ਮਸ਼ਹੂਰ ਗਾਇਕ ਪਾਲ ਸਿੰਘ ਸਮਾਓ ਨੇ ਲਾਈਆਂ ਰੌਣਕਾਂ, ਦੇਖੋ ਵੀਡੀਓ

author img

By ETV Bharat Punjabi Team

Published : Mar 18, 2024, 10:39 PM IST

Pal Singh Samaon reach Haveli of Sidhu Moosewala
ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਬੋਲੀਆਂ ਦੇ ਮਸ਼ਹੂਰ ਗਾਇਕ ਪਾਲ ਸਿੰਘ ਸਮਾਓ ਨੇ ਲਾਈਆਂ ਰੌਣਕਾਂ

Sidhu moose wala: ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਜਿੱਥੇ ਬੀਤੇ ਕੱਲ ਤੋਂ ਰੌਣਕਾਂ ਲੱਗੀਆਂ ਹੋਈਆਂ ਨੇ ਉੱਥੇ ਹੀ ਦੇਰ ਰਾਤ ਮਸ਼ਹੂਰ ਗਾਇਕ ਬੋਲੀਆਂ ਦੇ ਪਾਲ ਸਿੰਘ ਸਮਾਓ ਵੱਲੋਂ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਹਵੇਲੀ ਦੇ ਬਾਹਰ ਬੋਲੀਆਂ ਪਾ ਕੇ ਰੌਣਕਾਂ ਲਾਈਆਂ।

ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਬੋਲੀਆਂ ਦੇ ਮਸ਼ਹੂਰ ਗਾਇਕ ਪਾਲ ਸਿੰਘ ਸਮਾਓ ਨੇ ਲਾਈਆਂ ਰੌਣਕਾਂ

ਮਾਨਸਾ: ਸਿੱਧੂ ਮੂਸੇਵਾਲਾ ਦੇ ਘਰ ਮਾਤਾ ਚਰਨ ਕੌਰ ਦੀ ਕੁੱਖੋਂ ਬੇਟੇ ਦੇ ਜਨਮ ਲੈਣ ਤੋਂ ਬਾਅਦ ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ ਦੀ ਖੁਸ਼ੀ ਵਿੱਚ ਸਿੱਧੂ ਮੂਸੇਵਾਲਾ ਦੇ ਪ੍ਰਸੰਸਕਾਂ ਵੱਲੋਂ ਹਵੇਲੀ ਦੇ ਵਿੱਚ ਪਹੁੰਚ ਕੇ ਭੰਗੜੇ ਪਾਏ ਜਾ ਰਹੇ ਹਨ।ਉਥੇ ਹੀ ਦੇਰ ਰਾਤ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਇੰਟਰਨੈਸ਼ਨਲ ਬੋਲੀਆਂ ਦੇ ਕਲਾਕਾਰ ਪਾਲ ਸਿੰਘ ਸਮਾਓ ਵੱਲੋਂ ਆਪਣੀਆਂ ਸਭਿਆਚਾਰਕ ਬੋਲੀਆਂ ਪਾਈਆਂ ਗਈਆਂ ਅਤੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਇਹਨਾਂ ਬੋਲੀਆਂ ਦੇ ਰਾਹੀਂ ਵਧਾਈ ਵੀ ਦਿੱਤੀ ਗਈ।

ਹਵੇਲੀ ਦੇ ਬਾਹਰ ਰੌਣਕਾਂ: ਹਵੇਲੀ ਦੇ ਬਾਹਰ ਬੋਲੀਆਂ ਪਾ ਕੇ ਰੌਣਕਾਂ ਲਾਈਆਂ ਗਈਆਂ ।ਇਸ ਦੌਰਾਨ ਸਿੱਧੂ ਮੂਸੇ ਵਾਲਾ ਦੇ ਪ੍ਰਸੰਸਕਾਂ ਵੱਲੋਂ ਭੰਗੜਾ ਵੀ ਪਾਇਆ ਗਿਆ ਅਤੇ ਪਿੰਡ ਦੀਆਂ ਔਰਤਾਂ ਵੱਲੋਂ ਗਿੱਧਾ ਵੀ ਪਾਇਆ ਗਿਆ। ਇਸ ਦੌਰਾਨ ਪਾਲ ਸਿੰਘ ਸੰਭਾਵ ਨੇ ਕਿਹਾ ਕਿ ਜਦੋਂ ਸਿੱਧੂ ਮੂਸੇਵਾਲਾ ਦੀ ਮੌਤ ਹੋਈ ਹੈ, ਉਦੋਂ ਤੋਂ ਉਹ ਮੂਸਾ ਪਿੰਡ ਵਿਖੇ ਜਦੋਂ ਵੀ ਆਉਂਦੇ ਨੇ ਤਾਂ ਨੰਗੇ ਪੈਰ ਹੀ ਆਉਂਦੇ ਨੇ ਅਤੇ ਉਹ ਹਰ ਸਮੇਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਸਨ ਕਿ ਹੇ ਪਰਮਾਤਮਾ ਦੁਬਾਰਾ ਤੋਂ ਮੂਸਾ ਪਿੰਡ ਦੇ ਵਿੱਚ ਰੌਣਕਾਂ ਲਗਾ ਦੇਵੋ।

ਪਰਮਾਤਮਾ ਨੇ ਅਰਦਾਸ ਸੁਣੀ : ਪਰਮਾਤਮਾ ਨੇ ਉਹਨਾਂ ਲੱਖਾਂ ਕਰੋੜਾਂ ਪ੍ਰਸੰਸਕਾਂ ਦੀ ਅਰਦਾਸ ਸੁਣੀ ਹੈ ਜਿਸ ਦੇ ਤਹਿਤ ਅੱਜ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਦੁਬਾਰਾ ਤੋਂ ਰੌਣਕਾਂ ਪਰਤਾ ਆਈਆਂ ਹਨ ,ਉਹਨਾਂ ਆਪਣੀਆਂ ਬੋਲੀਆਂ ਪਾਉਂਦੇ ਹੋਏ ਜਿੱਥੇ ਸਿੱਧੂ ਮੂਸੇ ਵਾਲਾ ਦੇ ਪ੍ਰਸੰਸਕਾਂ ਨੂੰ ਨੱਚਣ ਦੇ ਲਈ ਮਜ਼ਬੂਰ ਕਰ ਦਿੱਤਾ। ਉੱਥੇ ਹੀ ਔਰਤਾਂ ਵੀ ਵੱਡੀ ਗਿਣਤੀ ਦੇ ਵਿੱਚ ਪਾਲ ਸਿੰਘ ਸਮਾਉ ਦੀਆਂ ਬੋਲੀਆਂ 'ਤੇ ਨੱਚਦੀਆਂ ਹੋਈਆਂ ਨਜ਼ਰ ਆਈਆ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪ੍ਰਸੰਸਕਾਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਵੱਡੀ ਖੁਸ਼ੀ ਹੈ ਕਿ ਵਾਹਿਗੁਰੂ ਨੇ ਦੁਬਾਰਾ ਫਿਰ ਤੋਂ ਇਸ ਹਵੇਲੀ ਦੇ ਵਿੱਚ ਰੌਣਕਾਂ ਲਾ ਦਿੱਤੀਆਂ ਹਨ ਅਤੇ ਅੱਜ ਵੀ ਇਸ ਹਵੇਲੀ ਦੇ ਵਿੱਚ ਵੱਡੇ ਪੱਧਰ 'ਤੇ ਸਿੱਧੂ ਮੂਸੇਵਾਲਾ ਦੇ ਪ੍ਰਸੰਸਕ ਪਹੁੰਚੇ ਹੋਏ ਹਨ ਜੋ ਮੂਸੇਵਾਲਾ ਨੂੰ ਪਿਆਰ ਕਰਦੇ ਹਨ ਅਤੇ ਪਰਮਾਤਮਾ ਨੇ ਅੱਜ ਉਹਨਾਂ ਦੀ ਅਰਦਾਸ ਸੁਣੀ ਹੈ ।

ETV Bharat Logo

Copyright © 2024 Ushodaya Enterprises Pvt. Ltd., All Rights Reserved.