ETV Bharat / state

ਮਾਮੂਲੀ ਗੱਲ 'ਤੇ ਗੁਆਂਢੀਆਂ ਨੇ ਬੱਚਾ ਕੀਤਾ ਗੰਭੀਰ ਫੱਟੜ, ਪਰਿਵਾਰ ਮੰਗ ਰਿਹਾ ਇਨਸਾਫ਼

author img

By ETV Bharat Punjabi Team

Published : Feb 16, 2024, 10:34 AM IST

ਅੰਮ੍ਰਿਤਸਰ ਦੀ ਰਾਧਾ ਕ੍ਰਿਸ਼ਨਾ ਕਲੋਨੀ 'ਚ ਦੋ ਬੱਚਿਆਂ ਦੀ ਆਪਸੀ ਲੜਾਈ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਇੱਕ ਬੱਚੇ ਨੂੰ ਗੰਭੀਰ ਸੱਟਾਂ ਹਨ ਤਾਂ ਉਥੇ ਹੀ ਜ਼ਖਮੀ ਬੱਚੇ ਦਾ ਪਰਿਵਾਰ ਗੁਆਂਢੀਆਂ 'ਤੇ ਕਈ ਇਲਜ਼ਾਮ ਲਗਾ ਰਿਹਾ ਹੈ।

ਪਤੰਗਬਾਜ਼ੀ ਨੂੰ  ਲੈਕੇ ਦੋ ਧਿਰਾਂ 'ਚ ਲੜਾਈ
ਪਤੰਗਬਾਜ਼ੀ ਨੂੰ ਲੈਕੇ ਦੋ ਧਿਰਾਂ 'ਚ ਲੜਾਈ

ਪੀੜਤ ਪਰਿਵਾਰ ਤੇ ਪੁਲਿਸ ਅਧਿਕਾਰੀ ਜਾਣਕਾਰੀ ਦਿੰਦੇ ਹੋਏ

ਅੰਮ੍ਰਿਤਸਰ: ਜ਼ਿਲ੍ਹੇ ਦੇ ਥਾਣਾ ਗੇਟ ਹਕੀਮਾਂ ਦੇ ਅਧੀਨ ਪੈਂਦੇ ਰਾਧਾ ਕ੍ਰਿਸ਼ਨਾ ਕਲੋਨੀ ਵਿਖੇ ਦੋ ਬੱਚਿਆ ਦੀ ਲੜਾਈ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਚਲਦੇ ਇੱਕ 11 ਸਾਲ ਦੇ ਕਰੀਬ ਵਿਰਾਜ ਨਾਮ ਦਾ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਿਸਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਬੱਚੇ ਦਾ ਨਾਂ ਵਿਰਾਜ ਹੈ ਤੇ ਉਸਦੀ ਉਮਰ 11 ਸਾਲ ਦੇ ਕਰੀਬ ਹੈ। ਪਿਛਲੇ ਦਿਨੀ ਗਆਂਢ 'ਚ ਰਹਿਣ ਵਾਲੇ ਇੱਕ ਲੜਕੇ ਦੇ ਨਾਲ ਪਤੰਗਬਾਜ਼ੀ ਨੂੰ ਲੈ ਕੇ ਉਸਦਾ ਝਗੜਾ ਹੋ ਗਿਆ ਸੀ, ਜਿਸ ਦੇ ਚੱਲਦੇ ਉਸ ਲੜਕੇ ਅਤੇ ਉਸਦੇ ਪਰਿਵਾਰ ਨੇ ਬੱਚੇ ਨੂੰ ਆਪਣੇ ਘਰ ਬੁਲਾਇਆ ਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਗੁਆਂਢੀਆਂ ਨੇ ਕੀਤੀ ਬੱਚੇ ਦੀ ਕੁੱਟਮਾਰ: ਇਸ ਸਬੰਧੀ ਪੀੜਤ ਦੀ ਮਾਂ ਦਾ ਕਹਿਣਾ ਕਿ ਜਦੋਂ ਉਹ ਛੱਤ 'ਤੇ ਕੱਪੜੈ ਧੋ ਰਹੀ ਸੀ ਤਾਂ ਬੱਚਾ ਨਜ਼ਦੀਕ ਹੀ ਬੈਠਾ ਸੀ ਪਰ ਕੁਝ ਦੇਰ ਬਾਅਦ ਜਦੋਂ ਉਨ੍ਹਾਂ ਦੇਖਿਆ ਤਾਂ ਬੱਚਾ ਉਥੇ ਨਹੀਂ ਸੀ। ਪੀੜਤਾ ਦੀ ਮਾਂ ਨੇ ਦੱਸਿਆ ਕਿ ਜਦੋਂ ਉਸ ਨੇ ਕਾਫੀ ਭਾਲ ਕਰਨ ਤੋਂ ਬਾਅਦ ਤਾਂ ਬੱਚਾ ਛੱਤ ਤੋਂ ਦੂਜੇ ਪਾਸੇ ਹੇਠਾਂ ਜ਼ਖਮੀ ਹਾਲਤ 'ਚ ਮਿਲਿਆ। ਉਨ੍ਹਾਂ ਦੱਸਿਆ ਕਿ ਜ਼ਖਮੀ ਹਾਲਤ 'ਚ ਬੱਚੇ ਨੇ ਦੱਸਿਆ ਕਿ ਗੁਆਂਢੀਆਂ ਦੇ ਬੇਟੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਬੱਚੇ ਦੀ ਕੁੱਟਮਾਰ ਕੀਤੀ ਗਈ ਹੈ ਤੇ ਉਸ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ ਹੈ। ਪਰਿਵਾਰ ਨੇ ਕਿਹਾ ਕਿ ਬੱਚੇ ਨੂੰ ਜ਼ਖਮੀ ਹਾਲਤ 'ਚ ਉਹ ਹਸਪਤਾਲ ਲਿਆਏ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਵੀ ਕੀਤੀ ਹੈ।

ਜਾਂਚ 'ਚ ਜੁਟੀ ਪੁਲਿਸ: ਉਧਰ ਇਸ ਮੌਕੇ ਏਸੀਪੀ ਸੈਂਟਰਲ ਸੁਰਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕੋਲ ਸੂਚਨਾ ਆਈ ਸੀ ਕਿ ਦੋ ਬੱਚਿਆਂ ਦਾ ਕਿਸੇ ਗੱਲ ਨੂੰ ਲੈਕੇ ਆਪਸ ਵਿੱਚ ਝਗੜਾ ਹੋ ਗਿਆ ਹੈ। ਜਿਸ ਦੇ ਚੱਲਦੇ ਇੱਕ ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ, ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਪਰਿਵਾਰ ਦਾ ਕੋਈ ਵੱਡਾ ਜੀਅ ਵੀ ਇਸ ਲੜਾਈ 'ਚ ਸ਼ਾਮਲ ਹੋਇਆ ਤਾਂ ਉਸ 'ਤੇ ਵੀ ਕਾਰਵਾਈ ਯਕੀਨੀ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.