ETV Bharat / state

25ਵੇਂ ਸ੍ਰੀ ਖਾਟੂ ਸ਼ਿਆਮ ਮੇਲੇ ਨੂੰ ਲੈ ਕੇ ਸ਼ਹਿਰ ਵਿੱਚ ਕੱਢੀ ਨਿਸ਼ਾਨ ਯਾਤਰਾ

author img

By ETV Bharat Punjabi Team

Published : Mar 10, 2024, 6:37 PM IST

ਬਰਨਾਲਾ ਵਿਖੇ ਸ਼੍ਰੀ ਖਾਟੂ ਧਾਮ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਰੋਜ਼ਾ 25ਵਾਂ ਸ਼੍ਰੀ ਖਾਟੂ ਸ਼ਿਆਮ ਫੱਗਣ ਮੇਲਾ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਸੰਬੰਧੀ ਸ਼ਹਿਰ ਭਰ ਵਿੱਚ ਸ਼ਿਆਮ ਭਗਤਾਂ ਅਤੇ ਸ਼ਰਧਾਲੂਆਂ ਵਲੋਂ ਨਿਸ਼ਾਨ ਯਾਤਰਾ ਪੈਦਲ ਕੱਢੀ ਗਈ।

Khatu Shyam Mela
ਸ਼ਿਆਮ ਭਗਤਾਂ ਅਤੇ ਸ਼ਰਧਾਲੂਆਂ ਵਲੋਂ ਨਿਸ਼ਾਨ ਯਾਤਰਾ ਪੈਦਲ ਕੱਢੀ ਗਈ ।

ਸ਼ਿਆਮ ਭਗਤਾਂ ਅਤੇ ਸ਼ਰਧਾਲੂਆਂ ਵਲੋਂ ਨਿਸ਼ਾਨ ਯਾਤਰਾ ਪੈਦਲ ਕੱਢੀ ਗਈ


ਬਰਨਾਲਾ: ਬਰਨਾਲਾ ਵਿਖੇ ਬਣੇ ਪ੍ਰਾਚੀਨ ਸ਼੍ਰੀ ਖਾਟੂ ਧਾਮ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਰੋਜ਼ਾ 25ਵਾਂ ਸ਼੍ਰੀ ਖਾਟੂ ਸ਼ਿਆਮ ਫੱਗਣ ਮੇਲਾ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸਮੂਹ ਨਗਰ ਨਿਵਾਸੀਆਂ ਵੱਲੋਂ ਭਾਰੀ ਇਕੱਠ ਕੀਤਾ ਜਾ ਰਿਹਾ ਹੈ। ਇਸੇ ਦੇ ਮੱਦੇਨਜ਼ਰ ਸ਼ਹਿਰ ਭਰ ਵਿੱਚ ਸ਼ਿਆਮ ਭਗਤਾਂ ਅਤੇ ਸ਼ਰਧਾਲੂਆਂ ਵਲੋਂ ਨਿਸ਼ਾਨ ਯਾਤਰਾ ਪੈਦਲ ਕੱਢੀ ਗਈ। ਨਿਸ਼ਾਨ ਯਾਤਰਾ 'ਚ ਸ਼੍ਰੀ ਸ਼ਿਆਮ ਜੀ ਦੇ ਚਰਿੱਤਰ ਨੂੰ ਦਰਸਾਉਂਦੀਆਂ ਸੁੰਦਰ ਝਾਕੀਆਂ ਵੀ ਪੂਰੇ ਸ਼ਹਿਰ 'ਚ ਖਿੱਚ ਦਾ ਕੇਂਦਰ ਬਣੀਆਂ। ਵੱਖ-ਵੱਖ ਥਾਵਾਂ 'ਤੇ ਸ਼ਿਆਮ ਭਗਤਾਂ ਵੱਲੋਂ ਲੰਗਰ ਪ੍ਰਸ਼ਾਦ ਦੇ ਸਟਾਲ ਵੀ ਲਗਾਏ ਗਏ। ਉਥੇ ਸ਼ਿਆਮ ਭਗਤਾਂ ਨੇ ਨੱਚ-ਨੱਚ ਕੇ ਖੁਸ਼ੀ ਮਨਾਈ। ਇਸ ਮੌਕੇ ਸ਼੍ਰੀ ਖਾਟੂ ਸ਼ਿਆਮ ਮੰਦਰ ਨੇ ਮੱਥਾ ਟੇਕਿਆ।


ਮੇਲਾ ਚਾਰ ਦਿਨ ਅਤੇ ਹਰ ਸ਼ਾਮ ਤੱਕ ਚੱਲੇਗਾ: ਇਸ ਮੌਕੇ ਸ਼ਿਆਮ ਭਗਤਾਂ ਨੇ ਇਸ ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਖਾਟੂ ਸ਼ਿਆਮ ਫੱਗਣ ਮੇਲਾ ਹੈ। ਇਸ ਸਾਲ ਵੀ ਇਹ ਮੇਲਾ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਮੇਲਾ ਚਾਰ ਦਿਨ ਅਤੇ ਹਰ ਸ਼ਾਮ ਤੱਕ ਚੱਲੇਗਾ। ਇਸ ਦੌਰਾਨ ਸੁੰਦਰ ਭਜਨ ਅਤੇ ਸੰਸਕਾਰ ਵੀ ਗਾਏ ਜਾਣਗੇ। ਉਹਨਾਂ ਦੱਸਿਆ ਕਿ ਅੱਜ ਦੀ ਨਿਸ਼ਾਨ ਯਾਤਰਾ ਬਰਨਾਲਾ ਸ਼ਹਿਰ ਦੇ ਫਰਵਾਹੀ ਬਾਜ਼ਾਰ ਵਿੱਚੋਂ ਸ਼ੁਰੂ ਹੋਈ ਹੈ, ਜੋ ਸਦਰ ਬਾਜ਼ਾਰ, ਕੱਚਾ ਕਾਲਜ ਰੋਡ, ਕਚਹਿਰੀ ਚੌਂਕ ਹੋ ਕੇ ਮਹੇਸ਼ ਨਗਰ ਵਿੱਚ ਸ੍ਰੀ ਖਾਟੂ ਸ਼ਿਆਮ ਜੀ ਦੇ ਮੰਦਰ ਵਿੱਚ ਸੰਪੰਨ ਹੋਵੇਗੀ।

ਉਹਨਾਂ ਕਿਹਾ ਕਿ ਇਸ ਨਿਸ਼ਾਨ ਯਾਤਰਾ ਵਿੱਚ ਸ਼ਹਿਰ ਭਰ ਤੋਂ ਸੈਂਕੜੇ ਦੀ ਗਿਣਤੀ ਵਿੱਚ ਸ਼ਰਧਾਲੂ ਬਹੁਤ ਉਤਸ਼ਾਹ ਨਾਲ ਸ਼ਾਮਲ ਹੋਏ ਹਨ। ਉਥੇ ਸ਼ਹਿਰ ਦੇ ਵੱਖ ਵੱਖ ਥਾਵਾਂ ਉਪਰ ਸ਼ਰਧਾਲੂਆਂ ਵਲੋਂ ਇਸ ਯਾਤਰਾ ਦਾ ਸਵਾਗਤ ਕਰਦਿਆਂ ਲੰਗਰ ਵੀ ਲਗਾਏ ਗਏ ਹਨ। ਜਿਸ ਕਰਕੇ ਅਸੀਂ ਸਮੂਹ ਸ਼ਹਿਰ ਨਿਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕਰਦੇ ਹਾਂ। ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਚਾਰ ਰੋਜ਼ਾ ਸ਼ਿਸ਼ ਧਾਰਮਿਕ ਸਮਾਗਮ ਤੇ ਸ਼ਿਆਮ ਫੱਗਣ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.